ਪੰਨਾ:Surjit Patar De Kav Samvedna.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੂਪ ਦੀ ਪ੍ਰੋੜਤਾ ਕਾਰਨ ਲਗ ਪਿਆ ਹੋਵੇ । ਭਾਵੇਂ ਉਹ ਗ਼ਜ਼ਲ ਲਹਿਰ ਦੇ ਆਪਣੇ ਉਪਰ ਪ੍ਰਭਾਵ ਨੂੰ ਨਕਾਰਦਾ ਲਿਖਦਾ ਹੈ : “ਇਹ ਗ਼ਜ਼ਲਾਂ ਮੈਂ ਆਪਣੀ ਸਮੁੱਚੀ ਕਾਵਿ-ਸਾਧਨਾ ' ਦੌਰਾਨ ਰਸ ਰਸ ਕੇ ਲਿਖੀਆਂ ਹਨ, ਹੁਣੇ ਹੁਣੇ ਪੈਦਾ ਹੋਈ ਗ਼ਜ਼ਲ ਲਹਿਰ ਦੌਰਾਨ ਨਹੀਂ' | ਪਰ ਫੇਰ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਸ ਦੀਆਂ ਗ਼ਜ਼ਲਾਂ ਨੂੰ ਇਕ ਪਾਸੇ ਤਾਂ ਗ਼ਜ਼ਲ ਲਹਿਰ ਨੇ ਮਕਬੂਲ ਹੋਣ ਵਿਚ ਸਹਾਇਤਾ ਕਤੀ, ਦੂਸਰੇ ਪਾਸੇ ਪਾਤਰ ਦੀਆਂ ਗ਼ਜ਼ਲਾਂ ਨੇ ਗ਼ਜ਼ਲ ਲਹਿਰ ਦੀ ਪ੍ਰਾਪਤੀ ਵਜੋਂ ਆਪਣੇ ਆਪ ਨੂੰ ਪੇਸ਼ ਕਰਨ ਦੇ ਸਮਰਥ ਬਣਾਇਆ । 'ਪਾਤਰ' ਸੁਚੇਤ ਤੌਰ ਤੇ ਗ਼ਜ਼ਲ ਲਹਿਰ ਦਾ ਅੰਗ ਹੋਣ ਤੋਂ ਇਨਕਾਰ ਕਰਦਾ ਹੈ, ਪਰ ਅਚੇਤੇ ਉਹ ਇਸ ਲਹਿਰ ਦਾ ਅੰਗ ਬਣ ਗਿਆ : ਰਾਜ਼ਲ ਦੇ ਤਕਨੀਕ ਨੂੰ ਕਲਾਂ ਵਲ ਖਾਸ ਧਿਆਨ ਦਿਤਾ ਜਾਂਦਾ ਹੈ । ਵਿਸ਼ਾ-ਵਸਤੂ ਦੀ ਥਾਂ ਕਾਵਿ ਦੇ ਰੂਪਤਾਮਿਕ ਸੰਗਠਨ ਤੇ ਵਿਸ਼ੇਸ਼ ਧਿਆਨ ਕੇਂਦਰਤ ਕੀਤਾ ਜਾਂਦਾ ਸੀ । ਇਸ ਦੇ ਸਿੱਟੇ ਵਜੋਂ ਹੀ ਗ਼ਜ਼ਲ ਕਾਵਿ-ਰੂਪ ਨੂੰ ਵਿਸ਼ਾ-ਵਸਤੂ ਦੇ ਪੱਖ ਤਾਂ ਪ੍ਰਤੀ•ਗਮ ਸਮਝਿਆ ਹੀ ਜਾਂਦਾ ਸੀ ਕਿਉਂਕਿ ਇਸ ਦੇ ਵਿਸ਼ੇ ਸ਼ਰਬ ਤੇ ਸ਼ਬਾਬ ਤਕ ਸੀਮਿਤ ਹੁੰਦੇ ਸਨ, ਸਗੋਂ ਇਸ ਵਿਚ ਤਕਨੀਕੀ ਨੁਕਸਾਂ ਤੋਂ ਬਚਣ ਲਈ ਗ਼ਜ਼ਲ ਦਾ ਅਰੂਜ਼ ਸੰਗਠਨ ਠੀਕ ਰਖਦਿਆਂ ਵਿਚਾਰਾਂ ਦੀ ਕਾਂਟ-ਛਾਟ ਕਰਨੀ ਦੀ ਸੀ । ਪਰ ਸਮੇਂ ਦੇ ਬੀਤਣ ਨਾਲ ਉਪਰ-ਲਿਖਤ ਦੋਵੇਂ ਧਾਰਨਾਵਾਂ ਗਲਤ ਸਾਬਤ ਹੋਈਆਂ ਗਜ਼ਲ ਵਿਚ ਪ੍ਰਗਤੀਵਾਦੀ ਵਿਸ਼ ਪ੍ਰਗਟਾਏ ਹੀ ਨਹੀਂ ਜਾ ਸਕਦੇ ਸਗੋਂ ਗ਼ਜ਼ਲ ਦੇ ਰੂਪਾਤਮਿਕ ਸੰਗਠਨ ਦੇ ਅਧੀਨ ਰਹਿੰਦਿਆਂ ਵੀ ਖੂਬਸੂਰਤ ਢੰਗ ਨਾਲ ਪੇਸ਼ ਕੀਤੇ ਜਾ ਸਕਦੇ ਹਨ : ਅਸਾਂ ਤਾਂ ਡੁੱਬਕੇ ਸਦਾ ਖੁਨ ਵਿਚ ਲਿਖਏ ਗ਼ਜ਼ਲ ਹੋਰ ਹੋਣਗੇ ਲਿਖਦੇ ਨੇ ਜਿਹੜੇ ਬਹਿਰ ਅੰਦਰ ਇਸ ਗ਼ਜ਼ਲ ਦੇ ਸ਼ੇਅਰ ਵਿਚ ਪਾਤਰ ਸਪਸ਼ਟ ਕਰਦਾ ਹੈ ਕਿ ਉਸ ਨੇ ਤਾਂ ਸਦਾ ਖੂਨ ਵਿਚ ਡੁਬ ਕੇ ਗ਼ਜ਼ਲ ਲਿਖੀ ਹੈ, ਭਾਵ ਜੀਵਨ ਦੇ ਕਟਰ ਯਥਾਰਥ ਦੇ ਆਪਣੇ ਨਿਜੀ ਅਨੁਭਵ ਵਿਚ ਗ਼ਜ਼ਲ ਲਿਖੀ ਹੈ, ਉਹ ਹੋਰ ਹੋਣਗੇ ਜੋ ਸਿਰਫ 29