ਪੰਨਾ:Surjit Patar De Kav Samvedna.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੱਲ ਉਤੇ ਜ਼ੋਰ ਦਿੰਦਾ ਹੈ ਕਿ ਗ਼ਜ਼ਲ ਦੀਆਂ ਤਕਨੀਕੀ ਲੋੜਾਂ ਨੂੰ ਪੂਰਾ ਤਾਂ ਕਰਨਾ ਚਾਹੀਦਾ ਹੈ, ਪਰ ਕਦੇ ਵੀ ਨਿਰੋਲ ਤਕਨੀਕੀ ਗੱਲਾਂ ਦਾ ਧਿਆਨ ਰੱਖਕੇ ਲਿਖੀ ਗ਼ਜ਼ਲ ਵਧੀਆ ਨਹੀਂ ਹੋ ਸਕਦਾ । ਗ਼ਜ਼ਲ ਵਿਚ ਜ਼ਿੰਦਗੀ ਦੇ ਰੰਗ ਦਾ ਹੋਣਾ ਜ਼ਰੂਰੀ ਹੈ : ਹਵਾਵਾਂ ਦੀ ਆਜ਼ਾਦ ਆਵਾਜ਼ ਨੂੰ ਸੁਣ ਤੂੰ ਛੱਡ ਇਹ ਮਫਾਈਲ ਇਲੁਨ ਫਊਲੁਨ ਨਹੀਂ ਤਾਂ ਜੋ ਕੋਈ ਪਰਿਦਆਂ ਦਾ ਹੋਇਆ ਕਿਤੇ ਹਰ ਉਹੋ ਹੀ ਤੇਰਾ ਨਾ ਹੋਵੇ ਕਮਾਲ ਦੀ ਗੱਲ ਹੈ ਕਿ ਉਹ ਆਪਣੀ ਗ਼ਜ਼ਲਾਂ ਵਿਚ ਤਕਨੀਕ ਬੰਧਨਾਂ ਨੂੰ ਥਾਂ ਪੁਰ ਥਾਂ ਮੰਨਣ ਤੋਂ ਇਨਕਾਰ ਕਰਦਾ ਹੈ, ਪਰ ਫੇਰ ਵੀ ਉਸ ਦੀ ਗ਼ਜ਼ਲਾਂ ਦੇ ਸ਼ੇਅਰਾਂ ਵਿਚ ਬਹੁਤ ਘੱਟ ਤਕਨੀਕੀ ਨੁਕਸ ਮਿਲਦੇ ਹਨ । ਤਕਨੀਕੀ ਬੰਧਨਾ ਤੋਂ ਮੁਨਕਰ ਹੋਣਾ ਪਰ ਤਕਨੀਕ ਪੱਖ ਸ਼ੁਧ ਵੀ ਹੋਣਾ,‘ਪਾਤਰ’ ਦੇ ਹਿੱਸੇ ਹੀ ਆਇਆ ਹੈ । ਉਸ ਦੀਆਂ ਗ਼ਜ਼ਲਾਂ ਵਿਚ ਜਿਥੇ ਕੁਝ ਮਾਮੂਲੀ ਕਿਸਮ ਦੇ ਤਕਨੀਕੀ ਨੁਕਸ ਮਿਲਦੇ ਵੀ ਹਨ, ਉਨ੍ਹਾਂ ਨੂੰ ਵੀ ਪਾਤਰ ਠੀਕ ਕਰ ਸਕਦਾ ਸੀ, ਪਰ ਜਾਣ ਬੁਝ ਕੇ ਉਨਾਂ ਨੂੰ ਰੱਖਿਆ ਮਿਲਦਾ ਹੈ । ਉਸ ਨੇ ਕਤਲ ਨੂੰ ਕਤਲ ਬੰਨਿਆ ਹੈ । ਇਸ ਦੀ ਥਾਂ ਜ਼ਿਲ੍ਹਾ ਨਹੀਂ ਵਰਤਿਆ ਗਿਆ । 'ਪਾਤਰ' ਆਪਣੀ ਸ਼ਾਇਰੀ ਬਾਰੇ ਆਪ ਹੀ ਟਿਪਣੀਆਂ ਕਰਦਾ ਰਹਿੰਦਾ ਹੈ । ਹੇਠ ਲਿਖਤ ਸ਼ੇਅਰ ਵਿਚ ਉਹ ਪਰਿਕ ਸ਼ਇਰੀ ਉਪਰ ਵਿਅੰਗ ਕਰਦਾ ਹੈ । ਨਾ ਤਾਂ ਮੈਂ ਤਾਰੇ ਚੜ੍ਹਾਏ, ਨਾ ਮੈਂ ਸੂਰਜ ਡੁੱਬਿਆ ਕਿਸ ਲਈ ਤੂੰ ਨਾਓ ਮੇਰਾ ਸ਼ਾਇਰਾਂ ਵਿਚ ਲਿਖ ਲਿਆ ਉਹ ਆਪਣੀ ਸ਼ਾਇਰ ਨੂੰ ਸ਼ਬਦਾਂ ਦਾ ਜਾਲ ਦਸਦਾ ਹੈ । ਇਹ ਅਸਲ ਵਿਚ ‘ਸ਼ਬਦਾਂ ਦਾ ਜਾਲ' ਸ਼ਾਇਰ ਤੇ ਵਿਅੰਗ ਕਰਨ ਦੀ ਉਸ ਦੀ ਆਪਣੀ ਨਿਵੇਕਲੀ ਕਾਵਿਕ ਜੁਗਤ ਹੈ : ਡੁਬ ਜਾਣਾ ਸੀ ਚੰਦ ਨੇ, ਛੁਪ ਜਾਣਾ ਸੀ ਤਾਰਿਆਂ ਚੰਗੇ ਵੇਲੇ ਪਾ ਲਿਆ, ਮੈਂ ਸ਼ਬਦਾਂ ਦਾ ਜਾਲ ਉਸ ਨੂੰ ਆਪਣੀ ਸ਼ਾਇਰੀ ਦਾ ਸਮਾਂ ਅਤੇ ਸੰਭਾਵਨਾ ਬਾਰੇ ਭਲੀ-ਭਾਂਤ 31