ਪੰਨਾ:Surjit Patar De Kav Samvedna.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਵੀ ਹੈ। ਉਸ ਦੇ ਕਲਾ ਪ੍ਰਤੀ ਵਿਚਾਰਾਂ ਨੂੰ ਜਾਣਨ ਲਈ ਇਕ ਪੂਰੀ ਗ਼ਜ਼ਲ ਹੀ ਉਧਰਤ ਕਰਨ ਯੋਗ ਹੈ : ਜ਼ਖ਼ਮ ਨੂੰ ਜ਼ਖ਼ਮ ਲਿਖ ਖਮਖਾ ਕੰਵਲ ਨਾ ਲਿਖ ਸਿਤਮ ਹਟਾਉ ਸਿਤਮ ਤੇ ਨਿਰੀ ਗ਼ਜ਼ਲ ਨਾ ਲਿਖੋ ਆਜਾਂਈ ਮਰਨਗੇ ਹਰਫ਼ਾਂ ਦੇ ਹਿਰਨ ਖਪ ਖਪ ਕੇ ਚਮਕਦੀ ਰੇਤ ਨੂੰ ਯਾਰੋ ਨਦੀ ਦਾ ਤਲ ਨਾ ਲਿਖੋ ਇਹ ਕੀ ਹੁਨਰ ਹੈ, ਭਲਾ, ਕੀ ਕਲਾ ਕਹੇ ਜਿਹੜੀ ਹੁਸਨ ਨੂੰ ਹੁਸਨ ਲਿਖੇ ਕਤਲ ਨੂੰ ਕਤਲ ਨਾ ਲਿਖੋ ਜੋ ਲੱਗਿਆ ਵਿਹੜੇ 'ਚ ਆਸਾਂ ਦਾ ਰੁਖ ਸੁਕਾ ਦੇਵੇ ਘਰਾਂ ਨੂੰ ਖਤ ਦੇ ਲਿਖੇ ਇਸ ਤਰ੍ਹਾਂ ਦੀ ਗੱਲ ਨਾ ਲਿਖੋ ਜੇ ਆਪਣੇ ‘ਜੁਲਮਾਂ ਨੂੰ ਕਹਿਣਾ ਹੈ “ਇੰਤਜ਼ਾਮ ਤੁਸਾਂ ਤਾਂ ਸਾਡੀ ਹੱਕ ਦੀ ਆਵਾਜ਼ ਨੂੰ ਖਲਲ ਨਾ ਲਿਖੋ 'ਪਾਤਰ' ਆਪਣੀ ਕਲਾ ਬਾਰੇ ਕੋਈ ਫੜ ਨਹੀਂ ਮਾਰਦਾ ਜਿਸ ਦਾ ਸ਼ਿਕਾਰ ਸਾਡੇ ਬਹੁਤ ਸਾਰੇ ਪ੍ਰਤਿਸ਼ਠ ਕਵੀ/ਲੇਖਕ ਅਕਸਰ ਹੋ ਜਾਂਦੇ ਹਨ । ਜਿਵੇਂ ਵਾਰਸ ਸ਼ਾਹ ਆਪਣੀ ਹੀਰ ਦੀ ਤਾਰੀਫ਼ ਕਰਦਾ ਹੈ, ਗਾਲਿਬ ਆਪਣੇ ਅੰਦਾਜ-ਏ-ਬਿਆਂਨਤੇ ਫਖਰ ਮਹਿਸੂਸ ਕਰਦਾ ਹੈ । ਮੰਟੋ ਆਪਣੀ ਕਬਰ ਤੇ ਲਿਖਾਉਂਦਾ ਹੈ-ਮੰਟੋ ਦੇ ਨਾਲ ਹੀ ਅਫਸਾਨੇ ਲਿਖਣ ਦਾ ਫਨ ਦਫਨ ਹੋ ਗਿਆ। ਬਿਨਾਂ ਸ਼ੱਕ ਉਪਰਲੇ ਸਾਰੇ ਕਵੀ ਜਾਂ ਲੇਖਕ ਆਪਣੇ ਹੁਨਰ ਦੇ ਵਿਚ ਮਾਹਿਰ ਸਨ, ਪਰ ਫੇਰ ਵੀ ਉਹਨਾਂ ਇਸ ਗੱਲ ਨੂੰ ਪ੍ਰਚਾਰਿਆ ਪਰ ਪਾਤਰ ਇਸ ਦੇ ਉਲਟ ਹਮੇਸ਼ਾ ਆਪਣੀ ਕਾਵਿ-ਕਲਾ ਨੂੰ ਕੋਸਦਾ ਰਹਿੰਦਾ ਹੈ : ਜੋ ਤਪਦੇ ਥਲ ‘ਚ ਬਰਸ ਜਾਂਦੀ ਬਣਕੇ ਦਰਦ ਦਾ ਮਹ | ਬਹੁਤ ਰੋਇਆ ਨਾ ਆਈ ਉਹ ਸ਼ਾਇਰੀ ਮੈਨੂੰ ਇਸ ਪ੍ਰਕਾਰ ਅਸੀਂ ਆਖ ਸਕਦੇ ਹਾਂ ਕਿ ਸੁਰਜੀਤ ਪਾਤਰ ਨੇ ਆਪਣੇ ਬਾਰੇ ਆਪਣੀ ਕਲਾ-ਕੌਸ਼ਲਤਾ ਬਾਰੇ ਆਪ ਹੀ ਟਿਪਣੀਆਂ ਪੇਸ਼ ਕੀਤੀਆਂ ਹਨ । ਉਸ ਦੀ ਕਲਾ-ਕੌਸ਼ਲਤਾ ਨੂੰ ਪਰਖਣ ਲਈ ਉਸ ਦੀਆਂ ਆਪਣੀਆਂ ਟਿੱਪਣੀਆਂ ਵੀ ਸਹਾਈ ਸਿੱਧ ਹੋ ਸਕਣਗੀਆਂ । ਉਸ ਦੀਆਂ ਸਵੈ-ਆਲੋਚਨਾਤਮਿਕ ਟਿਪਣੀਆਂ ਵਾਲੇ ਸ਼ੇਅਰਾਂ 33