ਪੰਨਾ:Surjit Patar De Kav Samvedna.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਇਕ ਗੱਲ ਸਪਸ਼ਟ ਹੁੰਦੀ ਜਾਪਦੀ ਹੈ ਕਿ ਉਹ ਪ੍ਰਤੀਬੱਧ ਸ਼ਾਇਰ ਹੈ । ਜਿਹੜਾ ਬ 'ਹਰੀ ਹਾਰ-ਸ਼ਿੰਗਾਰ ਦੀ ਥਾਂ ਪ੍ਰਤੀ ਕੁੱਧਤਾ ਨੂੰ ਪ੍ਰਾਥਮਿਕਤਾ ਦਿੰਦਾ ਹੈ । ਉਸ ਦੇ ਨਾਲ ਹੀ ਉਹ ਆਪਣੀ ਸ਼ਾਇਰੀ ਤੋਂ ਪੂਰਨ ਤੌਰ ਤੇ ਸੰਤੁਸ਼ਟ ਨਹੀਂ ਹੈ, ਅਗਰੇ ਵਿਕਾਸ ਦੀ ਆਸ ਰਖਦਾ ਹੈ । ਅਸੀਂ ਰੂਪ ਅਤੇ ਵਸਤੂ ਦੀ ਇਕ ਦੂਜੇ ਤੋਂ ਵੱਖਰੀ ਹਸਤੀ ਸਮਝਣ ਵਾਲੇ ਮੱਤ ਦੇ ਉਲਟ ਹਾਂ, ਜਿਸ ਵਿਚ ਰੂਪ ਨੂੰ ਕੇਵਲ ਵਸਤੂ ਦਾ ਬਾਹਰੀ ਸਿੰਗਾਰ ਮਾਤਰ ਸਮਝਿਆ ਜਾਂਦਾ ਹੈ । ਅਸੀਂ ਸਮਝਦੇ ਹਾਂ ਕਿ ਰੂਪ ਅਤੇ ਵਸ਼ਤੂ ਦੇ ਆਪਸੀ ਦੁਵੰਦਆਤਮਿਕ ਸਬੰਧ ਹੁੰਦੇ ਹਨ । ਰੂਪ ਕਿਸੇ ਵਸਤੂ ਦਾ ਹੀ ਹੁੰਦਾ ਹੈ, ਰੂਪ ਕੋਈ ਬਾਹਰੋਂ ਥੋਪੀ ਗਈ ਚੀਜ ਨਹੀਂ ਹੁੰਦਾ । ਰੂਪ ਅਤੇ ਵਸਤੂ ਦੇ ਆਪਸੀ ਸਬੰਧ ਗ਼ਜ਼ਲ ਕਾਵਿ-ਰੂਪ ਵਿਚਵਧੇਰੇ ਸਪਸ਼ਟ ਤੌਰ ਤੇ ਉਜਾਗਰ ਹੁੰਦੇ ਹਨ ਕਿਉਕਿ ਇਹ ਕਾਵਿ-ਰੂਪ ਵਿਚ ਤਾਂ ਇਕ ਸ਼ੇਅਰ ਵਿਚ ਹੀ ਉਸਦਾ ਵਿਸ਼ਾ ਸਮਾਇਆ ਹੁੰਦਾ ਹੈ, ਉਸੇ ਸ਼ੇਅਰ ਵਿਚ ਹੀ ਉਸ ਦੀ ਰੂਪਾਤਮਿਕ ਬਣਤਰ ਪੂਰਨ ਹੁੰਦੀ ਹੈ । ਪਰ ਫੇਰ ਵੀ ਜਿਵੇਂ ਰਵਾਇਤੀ ਤੌਰ ਤੇ ਰੂਪ ਅਤੇ ਵਸਤੂ ਨੂੰ ਅੱਡ ਅੱਡ ਸਮਝਿਆ ਜਾਂਦਾ ਹੈ, ਅਸੀਂ ਪਹਿਲੇ ਅਧਿਆਏ ਵਿਚ ਪਾਤਰ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਦੇ ਵਿਸ਼ੇ ਵਲ ਵਧੇਰੇ ਧਿਆਨ ਦਿੱਤਾ ਸੀ। ਹੁਣ ਉਸ ਵਿਸ਼ੇ ਦੀ ਕਲਾਤਮਿਕ ਅਭਿਵਿਅਕਤੀ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ । ਪਰ ਰੂਪ ਅਤੇ ਵਸਤ ਦੇ ਸਬੰਧ ਅਸਲੀਅਤ ਵਿਚ ਅਨਿਖੜ ਹੋਣ ਕਰਕੇ ਜਿਵੇਂ ਸਾਬ ਵਿਸ਼ੇ ਪੱਖ ਬਾਰੇ ਗੱਲ ਕਰਦਿਆਂ ਰੂਪ ਦੀ ਗੱਲ ਹੋ ਗਈ ਹੋਵੇਗੀ Rਵੇਂ ਹੀ ਰੂਪ ਦੀ ਗੱਲ ਕਰਦਿਆਂ ਵਿਸ਼ੇ ਨਾਲ ਜੁੜੀਆਂ ਜਾਂਦੀਆਂ ਗੱਲ ਦਾ ਆ ਜਾਣਾ ਸੁਭਾਵਿਕ ਹੀ ਹੈ, ਕਿਉਕਿ ਰੂਪ ਅਤੇ ਵਸਤੂ ਦਾ ਨਿਖੇੜਾ ਹੈ ਹੀ ਪਤਲਾ ਜਿਹਾ । ਕਾਵਿ ਸੰਵੇਦਨਾ : “ਪਾਤਰ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿਚ ਦਿਲ ਦੀ ਗਹਿਰਾਈ ਵਿਚ ਉਤਰ ਜਾਣ ਵਾਲੀ ਕਾਵਿ-ਸੰਵੇਦਨਾ ਮਿਲਦੀ ਹੈ । ਇਸ ਕਾਵਿ ਸੰਵੇਦਨਾ ਨੂੰ ਅਸੀਂ ਅਨੁਭਵ ਤਾਂ ਕਰ ਲੈਂਦੇ ਹਾਂ, ਪਰ ਇਸ ਕਾਵਿ-ਸੰਵੇਦਨਾ ਨੂੰ ਰੂਪ ਦੀ ਦੇਣ ਕਹੀਏ ਜਾਂ ਵਸ਼ੇ ਦੀ ਇਹਨਾਂ ਵਿਚ ਇਕ ਦੀ ਚੋਣ ਮਸਲਾ ਬਣ ਕਰਦੀ ਹੈ । ਅਸਲ ਵਿਚ 34