ਪੰਨਾ:Surjit Patar De Kav Samvedna.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਦੋਂ ਅਸੀਂ ਕਵੀ ਦ ਕਰਤ ਵਿਚ ਮਿਲਦੀ ਕਾਵਿ ਸੰਵੇਦਨਾ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਚੇਤੇ ਹੀ ਇਹ ਗੱਲ ਮੰਨ ਜਾਂਦੇ ਹਾਂ ਕਾਵਿਕਿਰਤ ਵਿਚ ਰੂਪ ਅਤੇ ਵਸਤ ਅਲੱਗ ਅਲੱਗ ਨਹੀਂ ਹੁੰਦੇ । ਸਗੋਂ ਇਹ ਦੋਨੋ ਇਕ ਦੂਜੇ ਦੇ ਪੂਰਕ ਹੁੰਦੇ ਹਨ । ਦੋਵਾਂ ਨੂੰ ਅਲਹਿਦਾ ਕਰਨਾ ਅਸੰਭਵ ਹੈ । ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ ਐਵੇਂ ਲੰਘ ਜਾਨੇ ਪਾਣੀ ਕਦੇ ਵਾ ਬਣਕੇ ਇਸ ਸ਼ੇਅਰ ਵਿਚ ਕਵੀ ਦੀ ਕਾਵਿ-ਸੰਵੇਦਨਾ ਨਿਹਤ ਹੈ । ਪਰ ਇਹ ਕਾਵਿ ਸੰਵੇਦਨਾ ਹੈ ਕਿਥੇ, ਕਿਹੜੇ ਸ਼ਬਦਾਂ ਵਿਚ ਲੁਪਤ ਹੈ ਜਾਂ ਸ਼ਬਦਾਂ ਦੀ ਤਰਤੀਬ ਵਿਚ ਹੈ? ਅਸੀਂ ਇਸ ਦਾ ਠੀਕ ਪਤਾ ਨਹੀਂ ਦਸ ਸਕਦੇ। ਕਿਉਂਕਿ ਇਹ ਸ਼ੇਅਰ ਦੇ ਵਿਸ਼ੇ ਵਿਚ ਹੀ ਨਹੀਂ ਸਗੋਂ ਉਸ ਦੇ ਪ੍ਰਗਟਾ ਵਿਚ ਵੀ ਨਿਹਿਤ ਹੈ । ਪਰ ਕ ਵਿਸ਼ੇ ਤੋਂ ਬਿਨ੍ਹਾਂ ਪ੍ਰਗਟ ਹੋ ਜਾਂਦਾ। ਨਾ ਮੁਮਕਿਨ । ਉਸ ਦੀਆਂ ਗ਼ਜ਼ਲਾਂ ਵਿਚ ਮਿਲਦੀ ਵ-ਸੰਵੇਦਨਾ ਉਸ ਦੀਆਂ ਗ਼ਜ਼ਲਾਂ ਦੀ ਦੋਹਾਂ ਪੱਖਾਂ ਦੀ ਅਭੇਦਤਾ ਵਿਚ ਨਿਹਿਤ ਹੈ । ਅਸੀਂ ਇਕ ਸ਼ੇਅਰ ਲੈਦੇ ਹਾਂ : ਬਾਹੀ ਚੂੜਾ, ਹੱਥੀ ਮਹਿੰਦੀ, ਸਿਰ ਸੂਹੀ ਫੁਲਕਾਰੀ ਕੰਨੀ ਕਾਂਟੇ, ਨੈਣੀ ਕਜ਼ਲਾ, ਕਜ਼ਲੇ ਵਿਚ ਲਾਚਾਰ ਇਸ ਸ਼ੇਅਰ ਵਿਚ ਵਿਆਹ ਦੇ ਹੁਲਾਸ ਭਰ ਸਮੁੱਚੀ ਰਸਮ ਤੇ ਉਸ ਦੇ ਨਾਲ ਹੀ ਇਸ ਰਸਮ ਪਿਛੇ ਮਜ਼ਬੂਰ ਪੇਸ਼ ਕਰਕੇ, ਰਸਮ ਤੋਂ ਉਪਰਾਮਤਾ ਵੀ ਭਰ ਹੈ । ਇਸ ਵਿਸ਼ੇ ਦਾ ਪ੍ਰਗਟਾ ਇਸ ਪ੍ਰਕਾਰ ਹੈ । ਪ੍ਰਟਾ ਵਿਚ ਕ’ ਦਾ ਧੁਨੀ ਦੁਹਰਾ ਸੰਗਤ ਉਪਜਾਉਂਦਾ ਹੈ । ਇਕੋ ਸੇਅਰ ਆਪਣੇ ਆਪ ਵਿਚ ਸੰਪੂਰਨ ਹੈ । ਇਸ ਦੇ ਇਸ ਸ਼ੇਅਰ ਵਿਚ ਆਰੰਭ ਤੋਂ ਆਸ਼ਾਜਨਕ ਉਤਸ਼ਾਹ ਪੂਰਨ ਵਾਤਾਵਰਨ ਦੀ ਉਸਾਰੀ ਹੁੰਦੀ ਜਾਪਦੀ ਹੈ । 'ਬਾਹੀ ਚੂੜਾ' ਸ਼ਗਨਾ ਦਾ ਪ੍ਰਤੀਕ ਹੈ । ਬਾਹਾਂ ਤੋਂ ਅੱਗੇ ਹੱਥਾਂ ਤੇ ਮਹਿੰਦ' ਸਾਡੇ ਵਿਆਹ ਦੀ ਇਕ ਹੋਰ ਸਭਿਆਚਾਰਕ ਰਸਮ ਹੈ । ਸਿਰ ਉਪਰ ‘ਸੂਹੀ ਫੁਲਕਾਰ’ ‘ਕੰਨ ਕਾਟ' 'ਨੈਣੀ ਕਜ਼ਲਾਂ' ਸਮੁੱਚਾ ਵਾਤਾਵਰਣ ਇਕ ਆਸ਼ਾ 35