ਪੰਨਾ:Surjit Patar De Kav Samvedna.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ਸਾਧਾਰਣ ਬੋਲਚਾਲ ਦੇ ਸ਼ਬਦਾਂ ਦੇ ਨੇੜੇ ਹੈ । ਇਹ ਪਾਤਰ’ ਦੀ ਕਾਵਿਕ ਪ੍ਰਤਿਭਾ ਦਾ ਚਮਤਕਾਰ ਹੈ ਕਿ ਉਹ ਸਾਧਾਰਣ ਬੋਲਚਾਲ ਦੇ ਸ਼ਬਦਾਂ ਤੋਂ ਇਸ ਢੰਗ ਨਾਲ ਕੰਮ ਲੈਂਦਾ ਹੈ ਕਿ ਡੂੰਘੇ ਭਾਵ ਬੜੀ ਸ਼ਪਸ਼ਟਤਾ ਨਾਲ ਉਜਾਗਰ ਹੋ ਉਠਦੇ ਹਨ । ਉਸ ਦੀਆਂ ਗ਼ਜ਼ਲਾਂ ਵਿਚ ਵਿਦੇਸ਼ੀ ਭਾਸ਼ਾ ਦੇ ਸ਼ਬਦ ਬਹੁਤੇ ਨਹੀਂ ਮਿਲਦੇ। ਜਿਹੜੇ ਮਿਲਦੇ ਵੀ ਹਨ, ਉਹ ਵੀ ਪੰਜਾਬੀ ਬੋਲੀ ਵਿਚ ਰਚ ਮਿਚੇ ਹੀ ਹਨ । ਸਾਡੇ ਪੁਰਾਣੇ ਗ਼ਜ਼ਲਕਾਰਾਂ ਦੀਆਂ ਗ਼ਜ਼ਲਾਂ ਵਿਚ ਤਾਂ ਢੇਰ ਸਾਰੇ ਸ਼ਬਦ ਉਰਦੂ ਫਾਰਸੀ ਦੇ ਹੁੰਦੇ ਸਨ । ਪਟਕ, ਗਜ਼ਲਕਾਰਾਂ ਦੀਆਂ ਗ਼ਜ਼ਲਾਂ ਵਿਚ ਤਾਂ ਕੇਵਲ ਕ੍ਰਿਆਵਾਂ ਹਾਂ ਪੰਜਾਬੀਆਂ ਹੁੰਦੀਆਂ ਸਨ । “ਪਾਤਰ' ਇਸ ਪਾਸੇ ਤੋਂ ਸ਼ੰਤੁਲਤ ਜਾਪਦਾ ਹੈ । ਪਰ ਫੇਰ ਵੀ ਉਸ ਦੀਆਂ ਗ਼ਜ਼ਲਾਂ ਵਿਚ ਹੇਠ ਲਿਖੇ ਉਰਦੂ ਫਾਰਸੀ ਦੇ ਸ਼ਬਦ ਆਮ ਮਿਲਦੇ ਹਨ : ਮੁਜ਼ਰਿਮ, ਇਲਜ'ਮ, ਰਾਮ, ਇਲਹਾਮ, ਖੰਜਰ, ਉਮਰਾ, ਰੋਸ਼ਨ, ਕਬਰ, ਇੰਤਜ਼ਾਮ, ਖਾਕ, ਨਿਜ਼ਾਮ, ਸ਼ਮਾਦਾਨ, ਖਮੋਸ਼, ਇਨਸਾਫ, ਸ਼ਾਮ, ਮਜਲੂਮ, ਨਸ਼ਤਰ, ਗਰਦਸ਼ਾ, ਮਕਤੂਲਾਂ, ਮੁਨਸਿਫਾ, ਬਾਜ਼, ਇੰਤਜ਼ਾਰ, ਸੁਖ਼ਨ, ਜ਼ੰਜੀਰ ਸ਼ਹਿਨਾਈ, ਕਾਫਲਾ, ਸਜ਼ਾ ਕਜ਼ਾ, ਖ਼ੁਦਕਸ਼ੀ, ਰੋਸ਼ਨੀ, ਆਦ ਲੰਮ, ਮਾਤਮ ਅੰਗਰੇਜ਼ੀ-ਟੈਸਟ ਟਿਊਬ । ਗ਼ਜ਼ਲ ਦੀ ਤਕਨੀਕ : ਗ਼ਜਲ ਇਕ ਕਾਵਿ-ਰੂਪ ਹੈ,ਜਿਸ ਨੂੰ ਅੱਗ ਕਈ ਵਜ਼ਨ ਜਾਂ ਤੌਲਾਂ ਵਿਚ ਲਿਖਿਆ ਜਾ ਸਕਦਾ ਹੈ । ਡਾ. ਦੀਵਾਨ ਸਿੰਘ ਅਨੁਸਾਰ “ਉਰਦੂ ਤੇ ਫਾਰਸ ਕਵਿਤਾ ਦੀਆਂ ਕਿਸਮਾਂ ਵਿਸ਼ੇ ਦੀ ਪਰਪੱਕਤਾ ਅਨੁਸਾਰ ਇੰਜ ਨਿਸ਼ਚਿਤ ਹੋਈਆਂ ਮਿਲਦੀਆਂ ਹਨ ਕਿ ਉਹਨਾਂ ਦੀ ਰੂਪ-ਬਣਤਰ, ਤੁਕਾਂਤ-ਪ੍ਰਬੰਧ, ਤੁਕਾਂ ਦੀ ਗਿਣਤੀ ਭਾਵੇਂ ਨਿਯਮ ਹੋਵੇ , ਛੰਦ ਜਾਂ ਤੇਲ ਵਖ ਵਖ ਹੋ ਸਕਦੇ ਹਨ । ਗ਼ਜ਼ਲ ਉਰਦੂ ਫਾਰਸੀ ਤੋਂ ਪੰਜਾਬੀ ਵਿਚ ਅ'ਈ, ਇਸ ਦੀ ਆਪਣੀ ਖਾਸ ਤਕਨੀਕ ਹੈ । ਗ਼ਜ਼ਲ ਵਿਚ ਤਕਨੀਕ ਉਪਰ ਖਾਸ ਜ਼ੋਰ ਦਿੱਤਾ ਜਾਂਦਾ ਹੈ । ਗ਼ਜ਼ਲ ਦੀ ਤਕਨੀਕ ਵਿਚ ਨਿਪੁੰਨਤਾ ਪ੍ਰਾਪਤ ਕਰ ਲੈਣਾ ਕਾਫੀ ਮੁਸ਼ਕਿਲ ਹੈ । ਅਸੀਂ ਆਪਣੇ ਆਪ ਨੂੰ 'ਪਾਤਰ' ਦੀਆਂ ਗ਼ਜ਼ਲਾਂ ਦੇ ਤਕਨੀਕ ਪੱਖ' ਦੇ ਅਧਿਐਨ ਕਰਨ ਤੋਂ ਅਸਮਰਥ ਸਮਝਦੇ ਹਾਂ । ਇਥੇ ਸਿਰਫ 41