ਪੰਨਾ:Surjit Patar De Kav Samvedna.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗ਼ਜ਼ਲਾਂ ਦੇ ਤਕਨੀਕੀ ਪੱਖ ਬਾਰੇ ਅਸੀਂ ਆਪਣੀ ਅਲਪ ਸੂਝ ਨਾਲ ਕੁਝ ਵਿਚਾਰਨ ਦਾ ਯਤਨ ਕਰਾਂਗੇ । ਗ਼ਜ਼ਲ ਦੀ ਇਕਾਈ ਸ਼ੇਅਰ’ ਹੁੰਦਾ ਹੈ । ਇਸ ਨੂੰ 'ਬੈਂਤ' ਆਖਿਆ ਜਾਂਦਾ ਹੈ । ਬੈਂਤ' ਅਰਬੀ ਦਾ ਸ਼ਬਦ ਹੈ, ਜਿਸ ਦਾ ਅਰਥ ਦਰਵਾਜ਼ੇ ਦੇ ਦੋ ਪੱਟ ਬਣਦੇ ਹਨ । ਜਿਸ ਪ੍ਰਕਾਰ ਦਰਵਾਜ਼ੇ ਦੇ ਦੇ ਪੱਟ ਮਿਲਦੇ ਹਨ, ਇਸੇ ਤਰਾਂ ਸ਼ੇਅਰ ਵਿਚ ਦੋ ਮਿਸਰੇ ਮਿਲਦੇ ਹਨ । ਗ਼ਜ਼ਲ ਵਿਚ ਸ਼ੇਅਰਾਂ ਦੀ ਗਿਣਤੀ ਪੰਜ ਤੋਂ ਸਤਾਰਾਂ ਤਕ ਠੀਕ ਮੰਨੀ ਜਾਂਦੀ ਹੈ ਪ੍ਰੰਪਰਕ ਗਜ਼ਲਕਾਰ ਆਪਣੀ ਗ਼ਜ਼ਲ ਵਿਚ ਸ਼ੇਅਰਾਂ ਦੀ ਗਿਣਤੀ ਹਮੇਸ਼ਾ ਟਾਂਕ ਵਿਚ ਰਖਦੇ ਹਨ । ਪਰ 'ਪਾਤਰ' ਨੇ ਸ਼ੇਅਰਾਂ ਦੀ ਗਿਣਤੀ ਟਾਂਕ ਰੱਖਣ ਦੀ ਪ੍ਰੰਪਰਾ ਨੂੰ ਤੋੜਿਆ ਹੈ । ਉਸ ਦੇ ਗ਼ਜ਼ਲ ਸੰfਹ ‘ਹਵਾ ਵਿਚ ਲਿਖੇ ਹਰਫ਼' ਦੀ ਪਹਿਲੀ ਗ਼ਜ਼ਲ ਵਿਚ ਅੱਠ ਅਤੇ ਤੀਜੀ ਗ਼ਜ਼ਲ ਵਿਚ ਛੇ ਸ਼ੇਅਰ ਹਨ । ਗ਼ਜ਼ਲ ਦੇ ਪਹਿਲੇ ਸ਼ੇਅਰ ਨੂੰ ਮਤਲਾ ਆਖਿਆ ਜਾਂਦਾ ਹੈ । ਮਤਲਾ ਦਾ ਅਰਥ ਹੀ ਆਰੰਭ ਹੈ । ਇਸ ਸ਼ੇਅਰ ਦੀਆਂ ਦੋਹਾਂ ਸਤਰਾਂ ਦਾ ਕਾਫੀਆ ਆਪਸ ਵਿਚ ਮਿਲਦਾ ਹੈ । ਕਾਫੀਆ ਮਿਲਣ ਤੋਂ ਭਾਵ ਦੋਨੋਂ ਤੁਕਾਂਤ ਆਪਸ ਵਿਚ ਮਿਲਦੇ ਹੋਣੇ ਚਾਹੀਦੇ ਹਨ । ਜਿਵੇਂ ਪਾਤਰ ਦੀ ਇਕ ਗ਼ਜ਼ਲ ਦਾ ਮਤਲਾ ਹੈ : ਕਿਸੇ ਦੀ ਵਾਜ ਨਾ ਉਠੀ ਫਿਰ ਏਸ ਸ਼ਹਿਰ ਅੰਦਰ ਮਿਲ ਜੂ ਲਾਸ਼ ਕਿਸੇ ਬੇਗੁਨਾਹ ਦੀ ਨਹਿਰ ਅੰਦਰ ਇਸ ਸ਼ੇਅਰ ਵਿਚ ਸ਼ਹਿਰ ਅਤੇ 'ਨਹਿਰ' ਦਾ ਕਾਫੀਆ ਲਿਆ ਗਿਆ ਹੈ । ਤੁਕ ਦੇ ਅਖ਼ੀਰ ਵਿਚ ਇਕ ਜਾਂ ਇਕ ਤੋਂ ਵੱਧ ਸ਼ਬਦ ਜੋ ਕਾਫੀਏ ਬਾਅਦ ਹਰ ਕਾਫੀਏ ਵਾਲੀ ਤੁਕ ਵਿਚ ਮੌਜੂਦ ਰਹਿੰਦੇ ਹਨ । ਉਸ ਨੂੰ “ ਰਫ਼ ਆਖਿਆ ਜਾਂਦਾ ਹੈ । ਇਸ ਸ਼ੇਅਰ ‘ਅੰਦਰ’ ਦੀ ਰਦੀਫ ਦੁਹਰਾਈ ਗਈ ਹੈ । ਰਫ' ਸਦਾ ਕਾਫੀਏ ਤੋਂ ਪਿਛੋਂ ਆਉਂਦੀ ਹੈ । ਪਾਤਰ’ ਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਗ਼ਜ਼ਲਾਂ ਵੀ ਹਨ, ਜਿਹਨਾਂ ਵਿਚ ਰਦੀਫ' ਨਹੀਂ ਰਖੀ ਗਈ । ਜਿਵੇਂ: ਪੀਲੇ ਪੱਤਿਆਂ ਤੇ ਪਬ ਧਰ ਹਲਕੇ ਹਲਕੇ ਹਰ ਸ਼ਾਮ ਅਸੀਂ ਭਟਕੇ ਪੌਣਾ ਵਿਚ ਰਲਕੇ ਗਜ਼ਲ ਦੇ ਮਤਲੇ ਤੋਂ ਬਾਅਦ ਦੇ ਸ਼ੇਅਰ ਵਿਚ ਪਹਿਲੇ ਮਿਸਰੇ ਦਾ ਕਾਫੀਆਂ,