ਪੰਨਾ:Surjit Patar De Kav Samvedna.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਏਕ ਕਲਮ ਲੇ ਕਰ ਅਲੱਗ ਕਰ ਲੀਆ । ਕਸੀਦਾ , ਅਤੇ ਗ਼ਜ਼ਲ ਵਿਚ ਇਕ ਹੋਰ ਸਾਂਝ ਵੀ ਮਿਲਦੀ ਹੈ । ਕਦੇ ਵਿਚ ਪੂਰਵਜਾਂ ਦੀ ਉਸਤਤ ਹੁੰਦੀ ਸੀ, ਉਥੇ ਗ਼ਜ਼ਲ ਵਚ ਮਾਸ਼ੂਕ ਦੀ ਤਾਰੀਫ਼ ਕੀਤਾ ਜਾਂਦਾ ਹੈ | ਅਸੀਂ ਗ਼ਜਲ ਦਾ ਜਨਮ ਤਾਂ ਕਸੀਦੇ ਦੇ ਤਸ਼ਬੀਬ ਵਾਲੇ ਭਾਗ ਵਿਚ ਹੋਇਆ ਮੰਨ ਲਿਆ ਪਰ ਗ਼ਜ਼ਲ ਦੇ ਅੱਖਰ ਅਰਥ ਕੀ ਹੋਏ ? ਗ਼ਜ਼ਲ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਹਨ : ਜਵਾਨ ਔਰਤ ਨਾਲ ਗੱਲਾਂ ਕਰਨਾ। ਇਸ ਦੇ ਹੋਰ ਅਰਥ ਵੀ ਕੀਤੇ ਜਾਂਦੇ ਹਨ । ਪਰ ਆਮ ਕਰਕੇ ਬਹੁਤ ਵਿਦਵਾਨ ਗ਼ਜ਼ਲ ਦੇ ਇਸ ਪíਰਕ ਅਰਥਾਂ ਨੂੰ ਹੀ ਸਹੀ ਸਮਝਦੇ ਹਨ । ਗ਼ਜ਼ਲ ਦਾ ਸਮਾਂ ਅਰਬੀ ਸ਼ਬਦ “ਗ਼ਜ਼ਾਲ' ਮੰਨ ਕੇ ਵੀ ਕੀਤੇ ਜਾਂਦੇ ਹਨ । ਗ਼ਜ਼ਲ ਦੇ ਅਰਥ ਹਨ “ਹਰਨ ਦਾ ਬੱਚਾ' ਜਾਂ ‘ਹਰਨੋਟਾ' ਹੈ । ਇਸ ਮੱਤ ਦੇ ਵਿਦਵਾਨ ਦਲੀਲ ਦਿੰਦੇ ਹਨ ਕਿ ਗ਼ਜ਼ਲ ਦੇ ਸ਼ੇਅਰਾਂ ਵਿਚ ਵਿਸ਼ਾ ਹਰਨੇਟ ਵਾਗ ਕਲਾਂਗਾ ਮਾਰਦਾ ਹੈ । ਇਸ ਕਰਕੇ ਇਸ ਦਾ ਨਾਂ ਗ਼ਜ਼ਲ ਪਿਆ । ਇਸ ਪ੍ਰਕਾਰ ਗਜ਼ਲ ਦਾ ਸਬੰਧ 'ਗਜ਼ਲਾਲ’ ਨਾਂ ਦੇ ਕਵੀ ਨਾਲ ਵੀ ਜੋੜਿਆ ਜਾਂਦਾ ਹੈ । ਜੋ ਆਪਣੇ ਸ਼ੇਅਰਾਂ ਵਿਚ ਹਮੇਸ਼ਾ ਹੀ ਇਸ਼ਕ ਮੁਹੱਬਤ ਦੀਆਂ ਗੱਲਾਂ ਕਰਦਾ ਸੀ । ਇਸ ਪੁਕਾਰ ਅਸੀਂ ਕਹਿ ਸਕਦੇ ਹਾਂ fਕ ਗ਼ਜ਼ਲ ਅਜਿਹਾ ਕਾਵਿ-ਰੂਪ ਹੈ, ਜਿਸ ਵਿਚ ਪਹਿਲਾਂ ਪਹਿਲ ਸਿਰਫ ਇਸ਼ਕ ਮੁਹੱਬਤ ਦੀਆਂ ਗੱਲਾਂ ਕਤਆਂ ਜਾਂਦੀਆਂ ਸਨ ! fਹ ਅਰਬੀ ਦੇ ਕਸੀਦੇ ਦੀ ਤਸ਼ਬੀਬ ਫਾਰਸੀ ਵਿਚ ਗ਼ਜਲ ਦੇ ਰੂਪ ਵਿਚ ਅਲੱਗ ਹੋ ਗਈ । ਡਾ. ਦੀਵਾਨ ਸਿੰਘ ਅਨੁਸਾਰ “ਰੁਦਕ' ਦਸਭ ਤੋਂ ਪਹਿਲਾਂ ਗ਼ਜ਼ਲ ਰਚਣ ਸਬੰਧੀ ਇਕ ਬੜਾ ਪ੍ਰਮਾਣਿਕ ਸਬੂਤ ਮਿਲਦਾ ਹੈ । ਇਹ ਸਬੂਤ ਮਹਿਮੂਦ ਗਜ਼ਨਵੀ ਦੇ ਦਰਬਾਰੀ ਸ਼ਾਇਰ ਅਨੁਸਾਰੀ ਵੱਲ ਆਪਣੇ ਸ਼ੇਅਰ ਵਿਚ “ਰੁਦਕ' ਦੀ ਕੀ ਦੀ ਪ੍ਰਸ਼ੰਸਾ ਹੈ । ਫਾਰਸੀ ਵਿਚ ਕਈ ਹੋਰ ਵੀ ਗ਼ਜ਼ਲਕਾਰ ਹੋਏ, ਪਰ ਇਹ ਸਾਅਦੀ ਹੀ ਸੀ, ਜਿਸ ਨੇ ਗ਼ਜ਼ਲ ਦਾ ਮੂੰਹ ਮੱਥਾ ਸੁਆਰ ਕੇ ਇਸ ਨੂੰ ਲੋਕ-ਪਿਆ ਕੀਤਾ । ਫ਼ਿਜ਼ ਫਾਰਸ। ਗਜ਼ਲ ਦਾ ਬਾਦਸ਼ਾਹ ਬਣਿਆ । ਭਾਰਤ ਵਿਚ ਫਾਰਸੀ ਦੇ ਪ੍ਰਮੁੱਖ ਵੀ ਅਮੀਰ ਖੁਸਰੋ ਅਤੇ ਗਾਲਿਬ ਹੋਏ । ਬਦਲ ਤੇ ਨਜ਼ੀਰ ਵਰਗੇ ਗਜ਼ਲਕਾਰਾਂ ਗ਼ਜ਼ਲ ਨੂੰ ਫਲਸਫੇ ਤੇ ਕਲਪਨਾ ਦੇ ਸੁਮੇਲ ਦੁਆਰਾ ਬੁਲੰਦੀ ਤੇ ਪੁਚਾਇਆ । ਫ਼ਾਰਸੀ ਤੋਂ ਬਾਅਦ ਗਜ਼ਲ ਨੂੰ ਪਸ਼ਤੋਂ ਕਵੀਆਂ ਨੇ ਵੀ ਅਪਣਾਇਆ । ਹਾਲਖਾਨ ਤੇ ਰਹਿਮਾਨ ਬਾਬਾ ਪੁਸ਼ਤੇ ਦੇ ਮੁੱਖ ਗ਼ਜ਼ਲਕਾਰ ਹਨ । ਉਰਦੂ ਵਿਚ 46