ਪੰਨਾ:Surjit Patar De Kav Samvedna.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗ਼ਜ਼ਲ ਦਾ ਪ੍ਰਸ਼ ਹੋਇਆਂ ਬਹੁਤਾ ਸਮਾਂ ਨਹੀਂ ਬੀਤਿਆ । ਪਰ ਉਰਦੂ ਗਜ਼ਲਕਾਰ ਨੇ ਗਜ਼ਲ ਕਾਵਿ-ਰੂਪ ਨੂੰ ਬੁਲੰਦੀਆਂ ਤੇ ਪ੍ਰਚਾ ਦਿੱਤਾ । ਉਰਦੂ ਵਿਚ ਗ਼ਜ਼ਲ ਆਪਣੇ ਰਵਾਇਤੀ ਵਿਸ਼ੇ ਹੁਸਨ-ਇਸ਼ਕ, ਜੁਆਨੀ ਆਦਿ ਦੀਆਂ ਗੱਲਾਂ ਦੇ ਨਾਲ ਸ਼ੁਰੂ ਹੋਈ । ਗਾਲਿਬ ਤੇ ਮੋਮਨ ਨਾਲ ਗਜ਼ਲ ਉਪਰ ਫਲਸਫੇ ਦਾ ਰੰਗ ਗੂੜਾ ਹੋਇਆ । ਇਸ਼ਕ ਹਕੀਕੀ ਅਤੇ ਇਸ਼ਕ ਮਜਾਜੀ ਦੋਹਾਂ ਰੰਗਾਂ ਨੂੰ ਹੀ ਉਰਦੂ ਗ਼ਜ਼ਲ ਵਿਚ ਪ੍ਰਗਟਾਇਆ ਜਾਂਦਾ ਰਿਹਾ ਹੈ । ਉਨੀਵੀਂ ਸਦੀ ਵਿਚ ਉਰਦੂ ਸ਼ਾਇਰੀ ਦੇ ਦੇ ਪ੍ਰਮੁੱਖ ਸਕੂਲ ਸਾਹਮਣੇ ਆਏ । ਦਿੱਲ ਸਕੁਲ ਵਾਲੇ ਇਸ਼ਕ ਹਕੀਕੀ, ਖਿਆਲਾਂ ਦੀ ਡੂੰਘਾਈਆਂ ਫਲਸਫਿਆਨਾ ਵਿਸ਼ੇ ਪ੍ਰਗਟਾਉਂਦੇ ਸਨ, ਜਦੋਂ ਕਿ ਲਖਨਊ ਸਕਲ ਵਾਲੇ ਇਸ਼ਕ ਮਿਜਾਜ਼ੀ, ਮਹਿਬੂਬ ਦੇ ਅੰਗਾਂ ਦਾ ਵਰਣਨ ਅਤੇ ਲਫਜ਼ੀ ਹੇਰ-ਫੇਰ ਤੇ ਵਧੇਰੇ ਜ਼ੋਰ ਦਿੰਦੇ ਸਨ । ਗਾਲਿਬ ਨੂੰ ਇਸ ਰਵਾਇਤੀ ਗ਼ਜ਼ਲ ਦਾ fਸਿਖਰ ਮੰਨਿਆ ਜਾ ਸਕਦਾ ਹੈ । ਇਸ ਤੋਂ ਬਾਅਦ ਡਾ, ਇਕਰਾਲ ਵਰਗਿਆਂ ਨੇ ਗ਼ਜ਼ਲਨੂੰ ਸਮਾਜਿਕ ਮੰਤਵਾਂ ਲਈ ਸਫਲਤਾ ਪੂਰਵਕ ਵਰਤਿਆ ਫਿਰਾਕ ਗੋਰਖਪੁਰੀ ਵਰਗਿਆਂ ਨੇ ਗ਼ਜ਼ਲ ਉਪਰ ਦੇਸੀ ਰੰਗ ਚਾੜਿਆ। ਫੈਜ਼ ਅਹਿਮਦ ਫੈਜ਼ ਤੇ ਉਸ ਦੇ ਹਮ-ਖਿਆਲ ਸਮਕਾਲੀ ਸ਼ਾਇਰਾਂ ਨੇ ਗ਼ਜ਼ਲ ਵਿਚ ਰਾਜਸੀ ਰੰਗ ਭਰਕੇ ਇਹ ਵਹਿਮ ਤੋੜ ਦਿੱਤਾ ਕਿ ਗ਼ਜ਼ਲ ਵਿਚ ਕੇਵਲ ਹੁਸਨ ਇਸ਼ਕ ਦੀਆਂ ਗੱਲਾਂ ਹੀ ਹੋ ਸਕਦੀਆਂ ਹਨ । ਫ਼ੈਜ਼ ਅਤੇ ਉਸ ਦੇ ਸਮਕਾਲੀ ਗ਼ਜ਼ਲਕਾਰਾਂ ਦੇ ਯੁੱਗ ਤੋਂ ਪਹਿਲਾਂ ਇਹ ਮੱਤ ਸਥਾਪਿਤ ਹੋ ਚੁੱਕਾ ਸੀ ਕਿ ਗ਼ਜ਼ਲ ਇਕ ਕਾਵਿ-ਰੂਪ ਵਜੋਂ ਨਹੀਂ ਹੈ, ਸਗੋਂ ਵਿਸ਼ੇ ਦੇ ਨੁਕਤੇ ਤੋਂ ਵੀ ਵਿਸ਼ੇਸ਼ ਕਾਵਿ-ਰੂਪ ਹੈ । ਜਿਸ ਵਿਚ ਸਰਫ ਇਸ਼ਕ ਮੁਹੱਬਤ ਦੇ ਕਿਸੇ ਹੀ ਗਾਏ ਜਾ ਸਕਦੇ ਹਨ । ਇਸ ਭਰਮ ਦੇ ਟੁੱਟਣ ਨਾਲ ਇਕ ਨਵੀਂ ਲਹਿਰ ਪੈਦਾ ਹੋ ਗਈ । ਇਸ ਨਾਲ ਗ਼ਜ਼ਲ ਦਾ ਵਿਸ਼ੇ ਖੇਤਰ ਬਹੁਤ ਚੌੜਾ ਹੋ ਗਿਆ । ਇਸ ਪ੍ਰਕਾਰ ਗ਼ਜ਼ਲ ਦਾ ਵਿਕਾਸ ਹੁੰਦਾ ਗਿਆ । ਪੰਜਾਬੀ ਗ਼ਜ਼ਲ ਦਾ ਮੁੱਢ : ਇਹ ਤਾਂ ਅਸੀਂ ਜਾਣਦੇ ਹੀ ਹਾਂ ਕਿ ਗ਼ਜ਼ਲ ਪੰਜਾਬੀ ਸਾਹਿਤ ਦੀ ਪਰਾ ਦੀ ਦੇਣ ਨਹੀਂ ਹੈ । ਪੰਜਾਬੀ ਵਿਚ ਇਹ ਅਰਬੀ/ਫਾਰਸੀ ਤੋਂ ਉਰਦੁ ਰਾਹੀ ਆਈ ਹੋਈ ਹੈ । ਪੰਜਾਬੀ ਗ਼ਜ਼ਲ ਦਾ ਠੀਕ ਆਰੰਭ ਬਿਦ ਨਿਸ਼ਚਿਤ ਕਰਨਾ ਕਠਿਨ ਹੈ । ਡਾ. ਦੀਵਾਨ ਸਿੰਘ ਤਾਂ ਉਰਦੂ ਗ਼ਜ਼ਲ ਦੇ ਮੁੱਢ ਨੂੰ ਹੀ ਪੰਜਾਬੀ ਗ਼ਜ਼ਲ ਦਾ 47.