ਪੰਨਾ:Surjit Patar De Kav Samvedna.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਾਇਰਾ ਨੇ ਵੀ ਹੱਥ ਅਜਮਾਇਆ, ਜਿਨ੍ਹਾਂ ਵਿਚੋਂ ਚਰਨ ਸਿੰਘ ਸ਼ਹੀਦ, ਵਜ਼ੀਰ ਚੰਦ, ਉਲਫਤ ਲਾਹੌਰੀ, ਹੀਰਾ ਸਿੰਘ ਦਰਦ, ਉਜਾਗਰ ਸਿੰਘ 'ਉਲਫਤ', ਈਸ਼ਰ ਸਿੰਘ 'ਭਾਈਆ', ਗੁਰਮੁਖ ਸਿੰਘ ਮੁਸਾਫਿਰ, ਵਿਧਾਤਾ ਸਿੰਘ ਤੀਰ ਆਦਿ ਨਾਂ ਗਿਣਾਏ ਜਾ ਸਕਦੇ ਹਨ । ਪਰ ਇਹਨਾਂ ਸ਼ਹਿਰਾਂ ਦੀ ਗ਼ਜ਼ਲ ਨੂੰ ਕੋਈ ਨਿੱਗਰ ਦੇਣ ਨਹੀਂ ਕਹੀ ਜਾ ਸਕਦੀ । | ਦੂਜੇ ਦੌਰ ਦੇ ਪ੍ਰਮੁੱਖ ਗ਼ਜ਼ਲਕਾਰ ਵਿਚੋਂ . ਮੋਹਨ ਸਿੰਘ ਮਹਿਰ’ ਪ੍ਰਮੁੱਖ ਹੈ । ਮੋਹਨ ਸਿੰਘ ਦੀਆਂ ਗ਼ਜ਼ਲਾਂ ਵਿਚ ਵਿਚਰਾਂ ਦੀ ਡੂੰਘਾਈ ਹੈ । ਉਸ ਨੇ ਆਪਣੇ ਗਮ' ਦੇ ਨਾਲ ਨਾਲ 'f ਮੱਤਰਾਂ ਦੇ ਗਮ' ਦੀ ਗੱਲ ਕੀਤੀ । ਦਰਸ਼ਨ ਸਿੰਘ ਅਵਾਰਾ ਨੂੰ ਪੰਜਾਬੀ ਵਿਚ ਚੰਗਆਂ ਗ਼ਜ਼ਲਾਂ ਆਖੀਆਂ । ਦੀਵਾਨ ਸਿੰਘ ਉਰਦੂ ਫਾਰਸੀ ਦਾ ਚੰਗਾ ਵਿਦਵਨ ਹੈ, ਉਸ ਦੀਆਂ ਗ਼ਜ਼ਲਾਂ ਵਿਚ ਤਕਨੀਕ ਦੀ ਨਿਪੁੰਨਤਾ ਝਲਕਦੀ ਹੈ । ਪਿਆਰਾ ਸਿੰਘ ਸਹਿਰਾਈ ਦੀਆਂ ਗ਼ਜ਼ਲਾਂ ਵਿਚ ਪ੍ਰਗਤੀਵਾਦੀ ਵਿਸ਼ਿਆਂ ਨੂੰ ਲੋਕ-ਜੀਵਨ ਵਿਚੋਂ ਬੰਬ ਅਤੇ ਪ੍ਰਤੀਕ ਲੈ ਕੇ ਪ੍ਰਗਟਾਇਆਂ ਗਿਆ ਹੈ । ਈਸ਼ਵਰ ਚਿੱਤਰਕਾਰ ਨੇ ਜਜ਼ਬਿਆਂ ਨੂੰ ਸੂਖਮ ਢੰਗ ਨਾਲ ਬਿਆਨ ਕੀਤਾ ਹੈ । ਬਰਕਤ ਰਾਮ ਯਮਨ’ ਅਤੇ ਦੀਵਾਨ ਸਿੰਘ ਮਹਿਰਮ ਨੇ ਹੁਸਨ ਇਸ਼ਕ ਦੁਆਲੇ ਸਫ਼ਆਨਾ ਅੰਦਾਜ਼ ਵਿਚ ਗ਼ਜ਼ਲਾਂ ਕਹੀਆਂ । ਬਾਵਾ ਬਲਵੰਤ ਨੇ ਸਮਾਜਿਕ ਵਿਸ਼ਿਆਂ ਨੂੰ ਆਪਣੀ ਗ਼ਜ਼ਲ ਵਿਚ ਪ੍ਰਗਟਾਇਆਂ । ਹਜ਼ਾਰਾਂ ਸਿੰਘ ਗੁਰਦਾਸਪੁਰੀ ਪਰਾਵਾਦੀ ਗ਼ਜ਼ਲਕਾਰਾਂ ਵਿਚ ਖੜਦਾ ਹੈ । ਨੰਦ ਲਾਲ ਨੂਰਪੁਰੀ ਨੇ ਗੀਤਾਂ ਵਾਂਗ ਹੀ ਗਜ਼ਲਾਂ fਚ ਪਿਆਰ, ਹੁਸਨ ਨੂੰ ਬੰਨਿਆ ਹੈ । ਵਿਧਾਤਾ ਸਿੰਘ ਤਰ, ਗੁਰਮੁਖ ਸਿੰਘ ਮੁਸਾਫਰ ਅਤੇ ਕਰਤਾਰ ਸਿੰਘ ਬਲੱਗਣ ਵਰਗੇ ਕਵਆਂ ਨੇ ਵੀ ਗ਼ਜ਼ਲ ਕਾਵਿ ਦੇ ਵਿਕਾਸ ਵਿਚ ਹਿੱਸਾ ਪਾਇਆ । | ਪੰਜਾਬੀ ਗ਼ਜ਼ਲ ਦੇ ਤਜੀ ਪੀੜ ਦੇ ਗ਼ਜ਼ਲਕਾਰ ਦੇ ਨਾਮ ਲਿਖਣ ਲੱਗੀਏ ਤਾਂ ਖਾਸੀ. ਲਿਸਟ ਬਣ ਜਾਵੇਗੀ । ਕਉਂਕਿ ਹੁਣ ਗ਼ਜ਼ਲ ਲਹਿਰ ਨਾਲ ਗ਼ਜ਼ਲ ਇਕ ਪ੍ਰਮਾਣਿਕ ਕਾਵਿ-ਰੂਪ ਬਣ ਚੁੱਕੀ ਹੈ । ਇਸ ਕਾਵਿ-ਰੂਪ ਵਿਚ ਹਰ ਪ੍ਰਕਾਰ ਦੇ ਵਿਸ਼ੇ ਨੂੰ ਪ੍ਰਗਟਾਉਣ ਦੀ ਸੰਭਾਵਨਾ ਸਮਝੀ ਜਾਂਦੀ ਹੈ । ਇਕ ਪਾਸੇ ਤਾਂ ਖੁੱਲੀ ਕਵਿਤਾ ਦੇ ਨਾਂ ਤੇ ਫੈਲੇ ਸਾਹਿਤਕ ਅਨਾਚਾਰ ਨੇ ਦੂਜੇ ਪਾਸੇ ਕਵਿਤਾ ਵਿਚ ਸੰਗਤ ਅਤੇ ਲੈਅ ਪੈਦਾ ਕਰਨ ਦੀ ਲਾਲਸਾ ਨੇ ਗਜ਼ਲ ਕਾਵਿ-ਰੂਪ ਦਾ ਬਦਲ ਦਿੱਤਾ | ਅਸੀਂ 49