ਪੰਨਾ:Surjit Patar De Kav Samvedna.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਖਦੀ ਹੈ ਜਦੋਂ “ਨਵਾਂ ਪੰਜਾਬ' ਮੁੜ ਵੰਡਿਆ ਜਾਣ ਲਈ ਆਪਸੀ ਤਣਾਉ ਵਿਚੋਂ ਦੀ ਲੰਘ ਰਿਹਾ ਹੈ | ਸ਼ਾਇਰ ਹੁਣ ਵੀ ਚੁੱਪ ਨਹੀਂ ਰਿਹਾ । ਉਸ ਦਾ ਪੰਜਾਬ ਦੀ ਵਰਤਮਾਨ ਤਾਸਤ ਸਥਿਤੀ ਤੇ ਲਿਖਿਆ 'ਸਰੋਦੀ ਗੀਤ' ਇਸੇ ਨਜ਼ਮ ਦਾ ਅਗਲਾ ਪੜਾਅ ਹੈ : ਉਦੋਂ ਵਾਰਸ ਸ਼ਾਹ ਨੂੰ ਵੰਡਿਆਂ ਸੀ ਹੁਣ ਸ਼ਿਵ ਕੁਮਾਰ ਦੀ ਵਾਰੀ ਏ ਉਹ ਜ਼ਖ਼ਮ ਤੁਹਾਨੂੰ ਭੁੱਲ ਵੀ ਗਏ ਨਵਿਆਂ ਦੀ ਜੋ ਫੇਰ ਤਿਆਰ ਏ ਇਸੇ ਪ੍ਰਕਾਰ 'ਬੁੱਢੀ ਜਾਦੂਗਰਨੀ ਆਖਦੀ ਹੈ' ਨਜ਼ਮ ਵਿਚ ਪਾਤਰ ਨੇ ਰਾਜਸੀ ਯਥਾਰਥ ਦੀ ਅਤਿ ਕਰੂਰਤਾ ਨੂੰ ਪਾਠਕਾਂ ਦੇ ਸਾਹਵੇਂ ਅਭਿਵਿਅਕਤ ਕੀਤਾ ਹੈ । ਨਜ਼ਮ ਦੀ ਬੱਢੀ ਜਾਦੂਗਰਨੀ' ਨੂੰ ਇਕ ਵਿਸ਼ੇਸ਼ ਰਾਜਸੀ ਚਿਹਰਾ' ਵੀ ਮੰਨਿਆ ਜਾ ਸਕਦਾ ਹੈ ਪਰ ਅਜਿਹਾ ਕਰਨਾ ਨਜ਼ਮ ਦੀ ਅਰਥ ਵਿਸਥਾਰ ਕਰਨ ਦੀ ਸੀਮਾ ਤੇ ਰੋਕ ਲਾਉਣ ਦੇ ਬਰਾਬਰ ਹੈ । ਅਸੀਂ ਬੁੱਢੀ ਜਾਦੂਗਰਨੀ ਨੂੰ ਬੁਰਜੂਆਂ ਸਿਆਸਤ ਦਾ ਪ੍ਰਤੀਕ ਮੰਨਾਗੇ । fਸਿਆਸਤ ਵਿਚ ਜਿਹੜਾ ਵੀ ਸਥਾਪਤੀ ਵਿਰੁਧ ਆਵਾਜ਼ ਉਠਾਉਂਦਾ ਹੈ । ਉਸੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਪਹਿਲਾਂ ਦਬਾਉਣ ਲਈ ਬੁਰਕੀ' ਸੁੱਟੀ ਜਾਂਦੀ ਹੈ, ਜੋ ਬੁਰਕੀ ਨਾਲ ਆਵਾਜ ਨਾ ਦਬੇ ਤਾਂ ਖੰਜਰ ਖੋਭਿਆ ਜਾਂਦਾ ਹੈ । ਤੇਰੀ ਛਾਤੀ ਤੇ ਵੀ ਖੰਜਰ ਜਾਂ ਤਗਮਾ ਧਰ ਦਿਆਂਗੇ ਜਣ ਜੋਗਾ ਤਾਂ ਹੈ ਤੇਰ ਵੀ ਹੱਤਿਆ ਕਰ ਦਿਆਂਗੇ । ਸਪਸ਼ਟ ਹੈ ਕਿ ਸਥਾਪਤੀ ਆਪਣੀ ਵਿਰੋਧੀ ਆਵਾਜ਼ ਨੂੰ ਹਰ ਹੀਲੇ ਕੂਚ ਲਦੀ ਹੈ । ਉਹ ਖੰਜਰ ਨਾਲ ਵੀ ਕਤਲ ਕਰਦੀ ਹੈ, ਉਹ ਤਗਮੇ ਨਾਲ ਵੀ ਕਤਲ ਕਰਦਾ ਹੈ, ਕਿਉਂਕਿ ਜਿਸ ਹਿੱਕ ਤੇ ਤਗਮ ਸਜਾਇਆ ਜਾਂਦਾ ਹੈ, ਉਹ ਹਿੱਕ ਘੜੀ' ਬਣ ਕੇ ਰਹਿ ਜਾਂਦੀ ਹੈ । 'ਘਰਰ ਘਰਰ ਨਜ਼ਮ ਵਿਚ ਕਵੀ ਨੇ ਆਤਮ ਇਕਬਾਲੀਆ ਬਿਆਨ ਵਿਚ ਅਖੌਤੀ 8-ਬੈਂਡ ਦੇ ਸ਼ਕਤੀਸ਼ਾਲੀ ਬੁੱਧੀਜੀਵੀਆਂ ਤੇ ਤਿੱਖਾ ਵਿਅੰਗ ਕਸਿਆਂ 58