ਪੰਨਾ:Surjit Patar De Kav Samvedna.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

1 ਕਰ ਹੈ । ਅਜੋਕੇ ਹੋਣੀਆਂ ਭਰਪੂਰ ਸਮੇਂ ਵਿਚ ਜਦੋਂ ਸਾਡੇ ਬੁਧੀਜੀਵੀਆਂ ਨੂੰ ਕੁਝ ਸੋਚਣਾ ਚਾਹੀਦਾ ਹੈ, ਉਦੋਂ ਉਹ ਬੱਸ ਏਧਰ ਓਧਰੋ ਮੰਗ ਪਿਨ ਕੇ ਗੁਜ਼ਾਰਾ ਕਰ ਰਹੇ ਹਨ । ਬੁਧੀਜੀਵੀ ਵਰਗ ਆਪਣੇ ਵਲੋਂ ਸੁਤੰਤਰ ਸੋਚਣ ਦੀ ਥਾਂ ਬੁਰਜੂਆ ਸੰਚਾਰ ਸਾਧਨਾ ਦਾ ਗੁਲਾਮ ਬਣਦਾ ਜਾ ਰਿਹਾ ਹੈ । ਧਜੀਵੀ ਆਪਣੇ ਇਕਬਾਲੀਆ ਬਿਆਨ ਵਿਚ ਆਪਣੇ ਸੰਚਾਰ ਸਾਧਨਾਂ ਦੇ ਗੁਲਾਮ ਹੋ ਜਾਣ ਨੂੰ ਇਉ ਮੰਨਦਾ ਹੈ : ਮੇਰੇ ‘ਚੋਂ ਨਹਿਰੂ ਵੀ ਬੋਲਦਾ ਹੈ ਮਾਓ ਵੀ ਕਿਸ਼ਨ ਵੀ ਬੋਲਦਾ ਹੈ ਕਮ ਵੀ ਵਾਇਰ ਆਫ ਅਮੇਰਿਕਾ ਵੀ ਬੀ. ਬੀ. ਸੀ. ਵੀ. ਮੇਰੇ 'ਚ ਬਹੁਤ ਕੁਝ ਬੋਲਦਾ ਹੈ ਨਹੀਂ ਬੋਲਦਾ ਤਾਂ ਬੱਸ ਮੈਂ ਨਹੀਂ ਬੋਲਦਾ ਪਾਤਰ ਨੇ ਇਸ ਨਜ਼ਮ ਵਿਚ ਬੁਧੀਜੀਵੀਆਂ ਵੱਲੋਂ ਹਾਲਾਤਾਂ ਦਾ ਸਹੀ ਵਿਸ਼ਲੇਸ਼ਣ ਕਰਕੇ ਸੇਧ ਦੇਣ ਵਿਚ ਅਸਫਲ ਰਹਿਣ ਉਪਰ ਥਾਂ ਪੁਰ ਥਾਂ ਵਿਅੰਗ ਕੀਤਾ ਹੈ । ਇਹ ਅਖੌਤੀ ਬੁਧੀਜੀਵੀ 'ਬੇ-ਹਮਲ’ ਤੀਵੀ ਦੇ ਸਰਾਣੇ ਲਿਖਕੇ ਰਖਦੇ ਹਨ : | ਜੇ ਪੁਤਰ ਜੰਮਿਆ ਤਾਂ ਉਸ ਦਾ ਨਾ ਰਾਹੁਲ ਰੱਖੀ ਜੇ ਧੀ ਜੰਮੀ ਤਾਂ ਮੈਨਾਵਤੀ' ਅਖੌਤੀ ਬੁੱਧੀਜੀਵੀਆਂ ਤੇ ਇਸ ਤੋਂ ਵੱਡਾ ਵਿਅੰਗ ਹੋਰ ਕੀ ਹੋ ਸਕਦਾ ਹੈ । ਆਪਣੇ ਵੱਲੋਂ ਕਈ ਸੋਧ ਨਾ ਹੋਣ ਕਰਕੇ ਬੁਧੀਜੀਵੀ ਕਈ ਫਲਸਫਿਆਂ ਦਾ ‘ਕਲਾਜ਼ ਭਾਵ ਮਿਲਗੋਭਾ ਬਣ ਗਿਆ ਹੈ । ਇਸੇ ਲਈ ਉਸ ਨੂੰ ਕੁਝ ਸੁਝਦਾ ਨਹੀਂ ਉਹ ਲੋਕਾਂ ਨੂੰ ਸੱਚ ਦੱਸਣ ਦੀ ਬਜਾਏ ਹਵਾ ਵਿਚ ਤਲਵਾਰਾਂ ਮਾਰਦੇ ਫਿਰਦੇ ਹਨ : | ਸਹੀ ਦੁਸ਼ਮਣ ਦੀ ਤਲਾਸ਼ ਕਰੋ ਹਰੇਕ ਆਲਮਗੀਰ ਔਰੰਗਜੇਬ ਨਹੀਂ ਹੁੰਦਾ “ਇਕ ਦਰਿਆ' ਨਾਮੀ ਨਜ਼ਮ ਜੋ ‘ਭਾਰਤ ਸਰਕਾਰ ਸੇਵਾ ਹਿਤ' ਹੈ ਵਿਚ ਸ਼ਾਇਰ ਨੇ ਸ਼ਾਇਰ, ਹਵਾ ਅਤੇ ਦਰਿਆ ਨੂੰ ਕਾਰਜਾਂ ਦੀ ਸਮਾਨਤਾ ਕਾਰਨ ਇਕ ਰੂਪ ਦਰਸਾਇਆ ਹੈ ! ਦੇਸ਼ ਦੀ ਰੱਖਿਆ ਦੇ ਚੀਕ ਚਿਹੜੇ ਨੂੰ ਰਾਜਸੀ ਤੌਰ ਤੇ 59