ਪੰਨਾ:Surjit Patar De Kav Samvedna.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

'ਮਸੂਮੀਅਤ ਦਾ ਢੰਗ ਨਹੀਂ ਕਰਨਾ ਚਾਹੀਦਾ : ਹੁਣ ਮਾਸੂਮੀਅਤ ਕੀ ਹੈ ? ਸਾਈਡ ਪੋਜ਼ ਹੈ ਗੋਲ ਕਬੂਤਰ ਦਾ ਕਿਉਕਿ ਹੁਣ ਤਾਂ ਸਹੀ ਰਸਤੇ ਦਾ ਨਿਰਨਾ ਹੋ ਗਿਆ ਹੈ । ਸ਼ਾਇਰ ਆਪਣੇ ਸਹੀ ਰਸਤੇ ਦੀ ਚੋਣ ਨੂੰ ਵਾਜਬ ਠਹਿਰਾਉਣ ਲਈ ਆਲੇ ਦੁਆਲੇ ਨੂੰ ਜਾਣ ਲੈਣ ਦਾ ਦਾਅਵਾ ਕਰਦਾ ਹੈ । ਉਹ ਆਪਣੇ ਇਸ ਦਾਅਵੇ ਨੂੰ ਇਉਂ ਬਿਆਨਦਾ ਹੈ : ਹੁਣ ਤਾਂ ਪਤਾ ਹੈ ਕਿ ਆਤਮਾ ਵੀ ਮਾਸ ਖਾਂਦੀ ਹੈ ਹੁਣ ਤਾਂ ਪਤਾ ਹੈ ਮਹਿਕ ਨੂੰ ਵੀ ਦੰਦ ਹੁੰਦੇ ਹਨ । ਇਸ ਪ੍ਰਕਾਰ ਕਵੀ ਵਿਰੋਧ ਬਿਰਾਂ ਰਾਹੀਂ ਆਪਣੇ ਆਲੇ ਦੁਆਲੇ ਨੂੰ ਪੇਸ਼ ਕਰਦਾ ਹੈ । ਸਾਡੀ ਅਜੋਕੀ ਜ਼ਿੰਦਗੀ ਵਿਚ ਯਥਾਰਥ ਦਾ ਪ੍ਰਤੱਖਣ ਖਤਮ ਹੋ ਚੁਕਿਆ ਹੈ । ਕਾਵਿਕ ਰੂੜੀਆਂ ਵੀ ਏਨੀਆਂ ਰੂੜ੍ਹ ਹੋ ਚੁੱਕੀਆਂ ਹਨ ਕਿ ਉਨ੍ਹਾਂ ਵਿਚੋਂ ਅਰਥ ਸੰਚਾਰ ਰੂੜ ਹੋ ਚੁਕਿਆ ਹੈ । ਕਾਵਿਕ ਰੂੜ੍ਹੀਆਂ ਦੀ ਨਵੇਂ ਅਰਥ ਸੰਚਾਰ ਕਰਨ ਦੀ ਸੀਮਾ ਵਿਚ ਖੜੋਤ ਆਉਣ ਕਰਕੇ ਆਧੁਨਿਕ ਕਵੀ ਕਾਵਿਕ ਰੂੜੀਆਂ ਨੂੰ ਉਲਟਾ ਪੁਲਟਾ ਕੇ ਨਵੇਂ ਅਰਥ ਸਿਰਜਣ ਵੱਲ ਰੁਚਿਤ ਹੋ ਰਹੇ ਹਨ । ਇਤਿਹਾਸ fਥਿਹਾਸ ਵਿਚੋਂ ਪ੍ਰਾਪਤ ਘਟਨਾਵਾਂ/ਮਿਥਾਂ ਨੂੰ ਨਵੇਂ ਅਰਥ ਵਿਚ ਯਥਾਰਥ ਨਾਲ ਮੇਚਕੇ ਵਰਤਿਆ ਜਾ ਰਿਹਾ ਹੈ : ਬਹੁਤ ਬਰਸ ਪਹਿਲਾਂ ਦਾ ਮੈਨੂੰ ਬਿਲੇ ਲਗਾ ਚੁਕਾ ਏ ਪਰ ਮੈਂ, ਬੇਕਿਰਕ ਜਲਾਦ ਦੇ ਮਨ ਅੰਦਰ ਉਸ ਮੋਹ ਸਦਕਾ, ਜੋ ਕਤਲ ਤੋਂ ਪਿੱਛੇ ਜਾਗੇ ਜਿਵੇਂ ਕਿਵੇਂ ਅਜੇ ਤਕ ਸਾਸ ਵਿਰੋਲ ਰਿਹਾ ਹਾਂ ਉਪਰ ਲਿਖਤ ਕਾਵਿ-ਟੋਟੇ ਵਿਚ ਸਾਡੇ ਚਨ ਮਿਥਿਹਾਸ ਵਿਚ ਪੂਰਨ ਭਗਤ ਨੂੰ ਜਲਾਦਾਂ ਵਲੋਂ ਛੱਡ ਦੇਣ ਦੀ ਮਿਥ ਨੂੰ ਮੁੜ ਸਿਰਜਿਤ ਕੀਤਾ ਗਿਆ ਹੈ । ਪਰ ਇਸ ਮੁੜ ਸਿਰਜਿਤ ਕਰਨ ਵੇਲੇ ਮਿਥ ਨੂੰ ਆਧੁਨਿਕਤਾ ਦੀ ਰਾਣੀ ਬਨਾਉਣ ਲਈ ਖੋੜਾ ਉਲਟਾ ਦਿੱਤਾ ਹੈ । ਮਰਨ ਤੋਂ ਬਾਦ ਜਲਾਦਾ ਦੇ ਮਨ ਵਿਚ ਮੋਹ ਉਪਇਆ ਹੈ । 'ਕਤਲ ਹੋ ਜਾਣ ਪਿੱਛੋਂ ਵੀ 'ਅਜੇ ਤਕ ਸਾਸ ਵਿਰੋਲਣਾ ਕੋਈ 63