ਪੰਨਾ:Surjit Patar De Kav Samvedna.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅਰੰਭਿਕਾ

ਸੁਰਜੀਤ ਪਾਤਰ ਸਮਕਾਲੀ ਸਾਹਿਤਕਾਰਾਂ ਵਿਚੋਂ ਉਭਰਿਆ ਹੋਇਆ ਨਾਂ ਹੈ। ਉਸ ਦਾ ਗਜ਼ਲ ਸੰਗ੍ਰਹਿ 'ਹਵਾ ਵਿਚ ਲਿਖੇ ਹਰਫ਼' 1979 ਵਿਚ ਪਹਿਲੀ ਵਾਰ ਲੋਕਾਂ ਸਾਹਮਣੇ ਆਇਆ। ਇਸ ਸੰਗ੍ਰਹਿ ਦੀ ਆਮਦ ਨਾਲ ਹੀ ਸੁਰਜੀਤ ਪਾਤਰ ਦੀ ਕਾਵਿ-ਸੰਵੇਦਨਾ ਦਾ ਚਰਚਾ ਸਾਹਿਤਕ ਖੇਤਰ ਵਿਚ ਹੋਣ ਲਗ ਪਿਆਂ। ਗਜ਼ਲ ਸੰਗਹਿ ਤੋਂ ਪਹਿਲਾ ਕਲਾਜ ਨਾਂ ਦੇ ਸੰਪਾਦਿਤ ਕਾਵਿ ਸੰਗ੍ਰਹਿ ਵਿਚ ਉਸਦੀਆਂ ਖੁੱਲੀਆਂ ਨਜ਼ਮਾਂ ਛੱਪ ਚੁੱਕੀਆਂ ਸਨ। ਪਾਤਰ ਉਪਰ ਸਾਹਿਤਕ ਚਰਚਾ ਤਾਂ ਬਹੁਤ ਹੋਇਆ ਸੀ। ਪਰ ਉਸਦੀਆਂ ਕਾਵਿ-ਕਿਰਤਾ ਦਾ ਆਲੋਚਨਾਤਮਿਕ ਅਧਿਐਨ ਲਿਖਤ ਰੂਪ ਵਿਚ ਨਾ ਮਾਤਰ ਹੀ ਸੀ। ਡਾ. ਕਰਮਜੀਤ ਸਿੰਘ (ਸਵਰਗਵਾਸੀ) ਦਾ 'ਹਵਾ ਵਿਚ ਲਿਖੇ ਹਰਫ਼' ਦੀਆਂ ਬਾਅਦ ਦੇ ਐਡੀਸ਼ਨਾਂ ਵਿਚ ਛਪਿਆ ਪ੍ਰਤੀ-ਕਰਮ ਤੋਂ ਛੁਟ ਕੁਝ ਰਸਾਲਿਆਂ ਵਿਚ ਰੀਵਿਊ ਛਪੇ ਸਨ। ਸੁਰਜੀਤ ਪਾਤਰ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਮ. ਏ. ਸਿਲੇਬਸ ਵਿਚ ਲੱਗ ਜਾਣ ਕਰਕੇ ਸ਼ਾਇਦ ਹੁਣ ਅਕਾਦਮਿਕ ਲੋੜਾਂ ਦੀ ਪੂਰਤੀ ਹਿੱਤ ਲਿਖਿਆ ਜਾਣ ਲੱਗ ਪਵੇ। ਸਾਡੇ ਮਨ ਵਿਚ ਸੁਰਜੀਤ ਪਾਤਰ ਦੀ ਕਾਵਿ-ਸੰਵੇਦਨਾ ਤੇ ਚਿਰ ਤੋਂ ਲਿਖਣ ਦੀ ਤਮੰਨਾ ਸੀ। ਇਸ ਤਮੰਨਾਂ ਦੇ ਅਮਲ ਵਿਚ ਵਟ ਜਾਣ ਮੂਹਰੇ ਅਣਗਿਣਤ ਤੌਖਲੇ ਸਨ: ਜਿਨਾਂ ਰਾਹਾਂ ਦੀ ਮੈਂ ਸਾਰ ਨਾ....... ਕਿਸੇ ਨੂੰ ਪੜਾਉਣ ਬਹਾਨੇ ਪੜ੍ਹਨਾ ਪਿਆ। ਜਿਸ ਦੇ ਫਲਸਰੂਪ 'ਕਿਤਾਬ' ਤਿਆਰ ਹੋ ਗਈ। ਆਲੋਚਨਾ ਦੇ ਖੇਤਰ ਵਿੱਚ ਪੈਰ ਧਰਨ ਤੋਂ ਚਿੱਤ ਚੱਕਦਾ ਸੀ। ਖੈਰ! ਇਸ ਪੁਸਤਕ ਵਿਚ ਆਲੋਚਨਾ ਕਰਨ ਲਗਿਆ ਸੁਚੇਤ ਹੋਕੇ ਕਿਸੇ ਆਲੋਚਨਾ ਪੱਧਤੀ ਨੂੰ ਆਧਾਰ ਨਹੀਂ ਬਣਾਇਆ ਗਿਆ। ਹੁਣ ਤਕ ਦੀ ਸਿਖਣ ਪ੍ਰਕ੍ਰਿਆ ਵਿਚੋਂ ਜੋ ਕੁਝ ਸਿਖਿਆ ਹੈ। ਉਸੇ ਨੂੰ ਲਿਖਿਆ ਹੈ।

ਇਸ ਪੁਸਤਕ ਦੇ ਪਹਿਲੇ ਅਧਿਆਇ ਵਿਚ ਸੁਰਜੀਤ ਪਾਤਰ ਦੀ ਗ਼ਜ਼ਲ ਸੰਗ 'ਹਵਾ ਵਿਚ ਲਿਖੇ ਹਰਫ' ਦੇ ਵਿਸ਼ਾ ਵਸਤੂ ਦਾ ਅਧਿਐਨ ਕੀਤਾ ਗਿਆ