ਪੰਨਾ:Surjit Patar De Kav Samvedna.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- - ਮੈਂ ਇਸ ਸ਼ਗਨਾਂ ਭਰੀ ਪਰਭਾਤ ਆਪਣੇ ਮਾਤਮੀ ਸੰਧਿਆ ਜਿਹੇ ਚਿਹਰੇ ਸਣੇ ਆਣ ਪਹੁੰਚਾ ਹਾਂ । - - - - - - ਵਰਨਾ ਤਿਓਹਾਰ ਤੇ ਮੈਲੇ ਜਿਹੇ ਬਸਤਰ ਪਹਿਨ ਕੇ ਕੌਣ ਆਉਂਦਾ ਹੈ । ਉਪਰਲੇ ਦੋਹਾਂ ਕਾਵਿਕ-ਟੋਟਿਆਂ ਵਿਚ ਦੋ ਵਿਰੋਧੀ ਵਰਤਾਰਿਆਂ ਨੂੰ ਇਕੱਠੇ ਵਾਪਰਦੇ ਦਿਖਾਇਆ ਹੈ । ਇਸ ਨਾਲ ਦੋਹਾਂ ਵਿਰੋਧੀ ਵਰਤਾਰਿਆਂ ਪਿਛੇ ਛੁਪੇ ਯਥਾਰਥ ਦੀ ਸੋਝੀ ਆਉਦੀ ਹੈ : ਜਦ ਮਾਂ ਨੂੰ ਖੂਨ ਦੀ ਲੋੜ ਸੀ ਮੈਂ ਕਿਤਾਬ ਬਣ ਗਿਆ ਇਸੇ ਪ੍ਰਕਾਰ ਬੇ-ਹਮਲੇ ਤੀਵੀਂ ਦੇ ਸਰਾਣੇ “ਬੁੱਧੀ ਜੀਵ” ਪੱਤਰ ਰੱਖ ਦਿੰਦਾ ਹੈ : | ਜੇ ਪੁੱਤਰ ਜੰਮਿਆਂ ਤਾਂ ਉਸਦਾ ਨਾਂ ਰਾਹੁਲ ਰੱਖੀ ਜੇ ਧੀ ਜੰਮ ਤਾਂ ਮੈਨਾਵਤੀ ਇਕ ਹੋਰ ਵਿਸੰਗਤ ਨੂੰ ਪਾਤਰ ਨੇ ਇਉਂ ਦਰਸਾਇਆ ਹੈ : | ਤੇ ਜਾਂ ਲੂੰਬੜ ਨੂੰ ਚੋਣ ਨਿਸ਼ਾਨ ਲੇਲਾ ਮਿਲ ਗਿਆ ਇਸ ਪ੍ਰਕਾਰ ਅਸੀ ਆਖ ਸਕਦੇ ਹਾਂ ਕਿ ਸੁਰਜੀਤ ਪਾਤਰ ਨੇ ਆਪਣੀ (ਖੱਲੀਆਂ) ਨਜ਼ਮ ਵਿਚ ਸਮਕਾਲੀ ਯਥਾਰਥ ਦੇ ਅੰਗ ਰਾਜਸੀ ਯਥਾਰਥ ਨੂੰ ਗਹਿਣ ਕਰਦਿਆਂ ਸਹ ਸੰਬੋਧਨੀ ਸੁਰ ਵਿਚ ਮਿਥਿਹਾਸਕ/ਇਤਿਹਾਸਕ ਵਰਤਾਰਿਆਂ ਨਾਲ ਸਬੰਧ ਜੰਦਿਆਂ ਵਿਰੋਧ ਭਾਸੀ ਵਿਅੰਗਆਤਮਕ ਕਾਵਿਕ ਜੁਗਤਾਂ ਦੁਆਰਾ ਕਲਾਤਮਿਕ ਅਭਿਵਿਅਕਤੀ ਪ੍ਰਦਾਨ ਕੀਤੀ ਹੈ । 65