ਪੰਨਾ:Surjit Patar De Kav Samvedna.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੇ ਹਵਾ ਇਹ ਰਹੀ ਕਬਰਾਂ ਉਤੇ ਤਾਂ ਕੀ ਸਭ ਘਰਾਂ ਦੇ ਵੀ ਦੀਵੇ ਬੁਝੇ ਰਹਿਣਗੇ ਸ਼ਾਇਰ ਦਾ ਇਸ ਤੋਂ ਪਹਿਲੇ ਸ਼ੇਅਰ ਵਿਚ ਕੀਤਾ ਗਿਆ ਦਾਅਵਾ ਕਿ 'ਹਵਾ ਵਿਚ ਲਿਖੇ ਹਰਫ’ ਰਹਿਣਗੇ, ਇਸ ਅੰਤਲੇ ਸ਼ੇਅਰ ਵਿਚ ਮੁੜ ਡਿਲਦਾ ਹੈ । ਇਸ ਸ਼ੇਅਰ ਵਿਚ ਅੰਤ ਦੀ ਨਿਰਾਸ਼ਾ ਝਲਕਦੀ ਹੈ । ਸਾਇਰ ਸਮਝਦਾ ਹੈ ਜੇ ਸਮ ਕਾਲੀ ਸਥਿਤੀਆਂ ਇਹੀ ਰਹੀਆਂ ਤਾਂ ਮੋਏ ਮਿੱਤਰਾਂ ਦੀਆਂ ਕਬਰਾਂ ਤੇ ਤਾਂ ਕੀ ਸਗੋਂ ਸਭ ਘਰਾਂ ਦੇ ਦੀਵੇ ਬੁਝੇ ਰਹਿਣਗੇ । | ਇਹ ਗ਼ਜ਼ਲ ਬਾਹਰੇ ਤੋਂਰ ਤੇ ਭਾਵੇਂ ਗੈਰ-ਮੁਸਲਸਲ ਜਾਪਦੀ ਹੈ । ਪਰ ਗ਼ਜਲ ਦੇ ਸ਼ੇਅਰ ਇਕ ਸੂਰਤ ਵਿਚ ਬੱਝੇ ਹੋਏ ਹਨ । ਦੇ ਸ਼ੇਅਰਾਂ ਵਿਚ ਸਿੱਧੇ ਤੌਰ ਤੇ ਸ਼ਾਇਰ ਆਪਣੀ ਮਾਨਸਿਕਤਾ ਵਿਚ ਪੈਦਾ ਹੋਏ ਦਵੰਦ ਨੂੰ ਰੂਪਮਾਨ ਕਰਦਾ ਹੈ । ਜਿਥੇ ਇਕ ਪਾਸੇ ਹੱਕ ਸੱਚ ਹੈ ਦੂਜੇ ਪਾਸੇ ਹਾਕਮਾਂ ਦਾ ਤਸ਼ੱਦਦ ਹੈ ! ਦੇ ਸ਼ੇਅਰਾਂ ਵਿਚ ਹਾਕਮ ਜਮਾਤ ਦੀ ਨਿਆਂ ਪ੍ਰਣਾਲੀ ਤੇ ਤਖਣ ਕਟਾਖਸ਼ ਹੈ । ਇਸ ਦੇ ਸ਼ੇਅਰਾਂ ਵਿਚੋਂ ਪਹਿਲੇ ਵਿਚ ਆਸ਼ਾ ਦੀ ਧੁਨ ਤੇ ਦੂਜੀ ਵਿਚ ਨਿਰਾਸ਼ਾ ਦੀ ਪ੍ਰਤੀ ਧੁਨੀ ਸੁਣਾਈ ਦਿੰਦੀ ਹੈ । ਸਮੁੱਚੇ ਤੌਰ ਤੇ ਕਿਹਾ ਜਾਂ ਸਕਦਾ ਹੈ ਕਿ ਇਸ ਗ਼ਜ਼ਲ ਵਿਚ 'ਪਾਤਰ' ਨੇ ਆਪਣੀ ਮਾਨਸਿਕਤਾ ਦਾ ਦੁਵੰਦ ਹੈ, ਨੂੰ ਰੂਪਮਾਨ ਕਰਦਿਆਂ ਨਿਆਂ-ਪ੍ਰਬੰਧ ਤੇ ਚੋਟ ਮਾਰ ਹੈ । ਸਭ ਤੋਂ ਖਾਸ ਇਹ ਹੈ ਕਿ ਉਸ ਨੂੰ ਸਮੁੱਚ ਸਮਕਾਲ ਹਵਾ ਵਿਚ ਨਿਰਾਸ਼ਾ ਦੇ ਗੁੜੇ ਬੱਦਲ ਦਿਖਾਈ ਦਿੰਦੇ ਹਨ ।