ਪੰਨਾ:Surjit Patar De Kav Samvedna.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਇਸ ਵਿਚ ਉਸਦੇ ਸਮਕਾਲੀ ਯਥਾਰਥ ਨੂੰ ਕਾਵਿਕ-ਸੰਵੇਦਨਾ ਸਾਹਿਤ ਅਨੁਭਵ ਕਰਕੇ ਪ੍ਰਗਟਾਉਣ ਦੇ ਪਿਛੇ ਲੁਪਤ ਵਿਚਾਰਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਅਧਿਆਇ ਵਿਚ ਇਸ ਅਨੁਭਵ ਨੂੰ ਕਲਾਤਮਕ ਅਭਿਵਿਅਕਤੀ ਕਰਨ ਦੀ ਸਫਲਤਾ ਪਰਖੀ ਗਈ ਹੈ। ਤੀਜੇ ਅਧਿਆਇ ਵਿਚ ਗਜ਼ਲ ਦੇ ਅਰੰਭ ਅਤੇ ਪੰਜਾਬੀ ਗਜ਼ਲ ਦੇ ਨਿਕਾਸ ਤੇ ਵਿਕਾਸ ਨੂੰ ਉਲੀਕਿਆ ਗਿਆ। ਅਤੇ ਇਸ ਵਿਚ ਪਾਤਰ ਦੇ ਸਥਾਨ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਥਾਨ ਨਿਸ਼ਚਿਤ ਕਰਨ ਦਾ ਹਾਲੇ ਸਮਾਂ ਨਹੀਂ ਆਇਆ। ਇਸ ਪੁਸਤਕ ਦੇ ਚੌਥੇ ਅਧਿਆਇ ਵਿਚ ਮੇਰੇ ਅਨੁਰੋਧ ਕਰਨ ਤੇ ਮੇਰੇ ਮਿੱਤਰ ਮੁਖਤਿਆਰ ਸਿੰਘ ਬੱਡੂਵਾਲੀਏ ਨੇ ਸੁਰਜੀਤ ਪਾਤਰ ਦੀਆਂ 'ਕੋਲਾਜ਼' ਵਿਚ ਛਪੀਆਂ ਨਜ਼ਮਾਂ ਦਾ ਵਿਸ਼ਲੇਸ਼ਣ ਸੁਰਜੀਤ ਪਾਤਰ : ਇਕ ਕਵੀ ਦੇ ਨਾਂ ਥੱਲੇ ਕੀਤਾ ਗਿਆ ਹੈ। ਪੰਜਵੇਂ ਅਧਿਆਇ ਵਿਚ 'ਇਕ ਗ਼ਜ਼ਲ ਇਕ ਵਿਸ਼ਲੇਸ਼ਣ' ਦੇ ਸਿਰਲੇਖ ਅਧੀਨ ਇਕ ਗ਼ਜ਼ਲ ਦੇ ਨਿਕਟ ਅਧਿਐਨ ਦੁਆਰਾ ਪਾਤਰ ਦੀ ਸਮੁੱਚੀ ਗ਼ਜ਼ਲ ਸਾਧਨਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਵੇਂ ਪੁਸਤਕ ਛਾਪਣ ਸਮੇਂ ਪੂਰੀ ਸਾਵਧਾਨੀ ਵਰਤਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਫੇਰ ਵੀ ਜਿਥੇ ਅਰਬ ਅੜ੍ਹਦੇ ਪਤੀਤ ਹੋਣੇ ਤੀਤ ਹੋਣ ਕ੍ਰਿਪਾ ਕਰਕੇ ਸੁਧੀ ਪੱਤਰ ਦੇਖ ਲਿਆ ਜਾਵੇ। ਅਸੀਂ ਆਪਣੇ ਇਸ ਸਮੁੱਚੇ ਯਤਨ ਵਿਚ ਕਿਨੇ ਕੁ ਸਫਲ ਹੋਏ ਹਾਂ ਇਸ ਦਾ ਫੈਸਲਾ ਪਾਠਕਾਂ ਦੇ ਹੱਥ ਹੈ। ਵਿਦਵਾਨਾਂ ਤੋਂ ਖਿਮਿਆ ਸਾਹਿਤ:

ਰਾਜਿੰਦਰਪਾਲ ਸਿੰਘ
ਪੰਜਾਬੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ

(ੲ)