ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

ਦੇ ਹਰਨ ਵਾਲਾ" ਜੋ ਹੋਵੈ ਸੈ ਕਹਾਵੈ "ਹਰਿ"
ਏਹ ਭਾਵ ਪ੍ਰਤੀਤ ਹੁੰਦਾ ਹੈ,ਕ੍ਰੋੜਾਂ ਹੀ (ਪਰਾਛਤ)
ਪਾਪ ਜੋ ਪਿੱਛੇ ਕੀਤੇ ਹਨ ਓਹ ਭੀ ਨਾਮ ਲੈਨ
ਕਰ ਦੂਰ ਹੁੰਦੇ ਹਨ ਤੇ ਹੁਣ ਦੇ ਭੀ ਪਾਪ "ਹਰਿ"
ਨਾਮ ਦੂਰ ਕਰ ਦਿੰਦਾ ਹੈ "ਜਨ ਨਾਨਕ" ਸ੍ਰੀ
ਗੁਰੂ ਅਰਜਨ ਸਾਹਿਬ ਜੀ ਮਹਾਰਾਜ ਫਰਮਾਂਦੇ
ਹਨ ਕਿ “ਭਗਤ ਦਰਿ ਤੁਲਿ" ਵਾਹਿਗੁਰੂ ਜੀ ਦੇ
ਦਰ ਪੁਰ ‘ਤੁਲਿਆ" ਪ੍ਰਵਾਣਿਤ (ਪਰਮਾਰਥੀ
ਪ੍ਰੀਖਛਾ ਵਿੱਚੋਂ ਪੂਰਾ ਨਿਕਲਿਆ)ਭਗਤ ਵਾਹਿ
ਗੁਰੂ ਇਕ ਰੂਪ ਹਨ, ਜੀਕੁਣ ਅੱਗ ਦੇ ਪ੍ਰਵੇਸ਼
ਨਾਲ ਲੋਹਾ ਲਾਲ ਹੋ ਜਾਂਦਾ ਹੈ, ਲੋਹ ਦੀ
ਅਗਨੀ ਤੇ ਬਾਹਿਰਲੀ ਅੱਗ ਦੋਵੇਂ ਇਕ ਰੂਪ
ਹੁੰਦੀਆਂ ਹਨ, ਏਸੇ ਤਰਾਂ ਵਾਹਿਗੁਰੂ ਜੀ ਤੇ
ਵਾਹਿਗੁਰੂ ਜੀ ਦੇ ਪਿਆਰੇ (ਜਨਾਂ ਦੇ ਵਿਚ
ਖਾਸ ਵਾਹਿਗੁਰੂ ਦਾ ਪ੍ਰਵੇਸ਼ ਪ੍ਰਤੱਖ ਰੂਪ ਕਰਦੇ
ਹੈ) ਇਕ ਹੀ ਹਨ ਏਹ ਇਸ਼ਾਰਾ ਸਤਿਗੁਰ
ਨਾਨਕ ਸਾਹਿਬ ਜੀ ਤੇ ਵਾਹਿਗੁਰੂ ਜੀ ਦੇ ਇਕ
ਰੂਪ ਹੋਣ ਵਾਲਾ ਜਾਪਦਾ ਹੈ, ਕਿਉਂਕਿ ਅਗੇ
ਚਲਕੇ ਸਤਿਗੁਰੂ ਤੇ ਵਾਹਿਗਰੂ ਜੀ ਨੂੰ ਸਪਸ਼ਟ
ਰੂਪ ਕਰਕੇ ਇਕ ਰੂਪ ਦੱਸਿਆ ਹੈ । ਯਥਾ--
"ਹਰਿ ਗੁਰੁ ਨਾਨਕ ਜਿਨ ਪਰਸਿਓ" ਇਕ ਹੋਰ
ਥਾਂ ਪੁਰ ਭੀ ਪੰਚਮ ਗੁਰੂ ਜੀ ਦਾ ਸ੍ਰੀ ਮੁਖ ਵਾਕ

Digitized by Panjab Digital Library / www.panjabdigilib.org