ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪)

ਬਲਿਹਾਰਿ ॥੩॥

ਭਵਨ=ਲੋਕ ਜੋ ਚੌਦਾਂ ਗਿਣਦੇ ਹਨ |
ਸੱਤ ਪਾਤਾਲ ਤੇ ਸੱਤ ਅਕਸ I
ਨਿਰਾਰੇ= ਨਿਰਲੇਪ I ਥਾਰੇ=ਆਪਦੇ
ਅਲੇਖ= ਜੋ ਲਖਨ ਵਿੱਚ ਨਾ ਆਵੇ,
ਸਾਡੀ ਜਾਣ ਤੋਂ ਪਰੇ I ਮੁਰਾਰੇ=ਅਗਯਾਨ
ਦੇ ਨਾਸ ਕਰਨ ਵਾਲਾ I, ਧਾਰਨ=ਧਰਤੀ |
ਬਰਨ= ਰੰਗ I ਚਿਹਨ= ਨਿਸ਼ਾਨ ।
ਮਸਾਰੇ=ਮਾਂਸ ਮਯ ਸਰੀਰ ਜਾਂ ਦਾਹੜਾ I
ਜੀਹ=ਜਿਡਾ ,

ਅਰਥ-ਇਕ (ਅਪਨੇ ਆਪ ਤੋਂ) ਬਿਸ
ਥਾਰ (ਕਰਕੇ) ਸਾਰੇ ਲੋਕ (ਅਪਨੇ ਆਸਰੇ
ਟਿਕਾ ਕੇ ਤੇ ਸਾਰਿਆਂ ਵਿੱਚ ਪੂਰਨ ਹੋਕੇ ਫਿਰ
ਆਪ ਨਿਰਲੇਪ ਹੋ (ਹੇ ਵਾਹਿਗੁਰੂ
ਜੀ ! ਆਪ ਦੇ) ਗੁਣਾਂ (ਦਾ) ਅੰਤ ਨਹੀਂ,
(ਏਹ) ਜੀਵ ਜੰਤੂ ਸਭ ਆਪਦੇ (ਹੀ ਹਨ)
ਇਹਨਾਂ ਸਾਰਿਆਂ ਦੇ ਦਾਤੇ ਇਕ ਆਪ ਹੀ ਹੋ,
ਅਲਖ ਹੋ ਤੇ ਅਗਯਾਨ ਦੇ ਦੂਰ ਕਰਨ ਵਾਲੇ
ਹੋ । ਆਪ ਹੀ ਧਰਤੀ (ਦੇ) ਧਾਰਨ ਵਾਲੇ
(ਹੋ) ਤੇ ਕੁਦਰਤ ਦਿਖਾਣ ਵਾਲੇ ਹੋ
ਨਾਂ ਹੀ (ਆਪ ਦਾ ਕੋਈ) ਰੰਗ ਤੇ ਨਾਂ ਹੀ

Digitized by Panjab Digital Library / www.panjabdiqilib.org