ਸਮੱਗਰੀ 'ਤੇ ਜਾਓ

ਆਕਾਸ਼ ਉਡਾਰੀ/ਹੋ ਜਾ ਇਕ ਦਾ

ਵਿਕੀਸਰੋਤ ਤੋਂ

ਹੋ ਜਾ ਇਕ ਦਾ

ਹੇ ਮਨਾਂ ਬੇਠੌਰਿਆ!
ਕਿਉਂ ਇਕ ਥਾਂਵੇਂ ਨਹੀਂ ਟਿਕਦਾ?
ਐਧਰ ਔਧਰ ਭਟਕਣ ਨਾਲੋਂ,
ਕਿਉਂ ਹੋ ਜਾਂਦਾ ਨਹੀਂ ਇਕ ਦਾ?
ਹੱਟੀ ਹੱਟੀ ਹੋਕਾ ਦੇ ਕੇ,
ਕਿਉਂ ਬੇਕਦਰਾ ਹੋਵੇਂ?
ਲਖੋਂ ਮਹਿੰਗਾ ਜਨਮ ਅਮੋਲਕ,
ਤੇਰਾ ਕੌਡੀ ਬਦਲੇ ਵਿਕਦਾ।