ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਰਹਿੰਦਾ ਹੈ ਕਿ ਠੀਕ-ਠਾਕ ਪਹੁੰਚ ਵੀ ਜਾਵਾਂਗਾ ਕਿ ਨਹੀਂ। ਇਹੋ ਸਥਿਤੀ ਤੀਬਰ ਵੇਦਨਾ (Anguish) ਦੀ ਹੁੰਦੀ ਹੈ।

ਸ਼ੇਖ਼ ਫ਼ਰੀਦ ਜੀ ਦਾ ਮਨੋਰਥ ਤਾਂ ਪ੍ਰਮਾਣਿਕ ਅਸਤਿਤਵ (Authentic Existence) ਸਿਰਜਨਾ ਹੈ। ਧਾਰਮਿਕ ਤੌਰ 'ਤੇ ‘ਦਿਲਹੁ ਮੁਹਬਤਿ' ਵਾਲੇ ਪ੍ਰਮਾਣਿਕ ਅਸਤਿਤਵ ਵਾਲੇ ਹੁੰਦੇ ਹਨ। ਅਜਿਹੇ ਪ੍ਰਮਾਣਿਕ ਅਸਤਿਤਵ ਵਾਲੇ ਵਿਅਕਤੀ ਸੰਸਾਰ ਵਿੱਚ ਕੰਵਲ ਦੇ ਫੁੱਲ ਵਾਂਗ ਵਿਚਰਦੇ ਹਨ। ਉਹ ਭੇਡ-ਚਾਲ ਵਾਂਗ 'ਦੁਨੀ ਵਜਾਈ ਵਜਦੀ ਤੂੰ ਵਜਹਿ ਨਾਲਿ’ ਅਨੁਸਾਰ ਨਹੀਂ ਚੱਲਦੇ। ਸਗੋਂ 'ਅਲ੍ਹਾ ਸੇਤੀ ਰਤਿਆ’ ‘ਏਹੁ ਸਚਾਵਾ ਸਾਜੁ' ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ। ‘ਦਿਲ ਦੇ ਵਿਕਾਰੁ' ਲਾਹਕੇ ਹੀ ਉਸਦਾ ‘ਦਰਬਾਰੁ' ਲੱਭਿਆ ਜਾ ਸਕਦਾ ਹੈ। ਧਾਰਮਿਕ ਅਸਤਿਤਵਵਾਦੀਆਂ ਅਨੁਸਾਰ ਇਹੋ ਪ੍ਰਮਾਣਿਕ ਅਸਤਿਤਵ ਦੀ ਅਵਸਥਾ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 107