ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਘ) ਬੀ ਜੀ ਨੇ ਚੁੰਨੀ ਲੈਣ ਨੂੰ ਆਪਣੇ
ਕਾਨਸੀਚਿਉਸ਼ਨ ਵਿੱਚ ਸ਼ਾਮਲ ਕਰ ਲਿਆ।[1]
(ਙ) ਜਿੰਨੇ ਮਹੀਨੇ ਅਸੀਂ ਜਲੰਧਰ ਰਹੇ, 'ਮੇਰਾ ਘਰ', ਇਹੀ
ਅੰਦਰਲੀ ਕੋਠੜੀ ਸੀ।[2]
(ਚ) ਬੀ ਜੀ ਦੀ ਨਜ਼ਰ ਹਰ ਵੇਲੇ ਮੇਰੀ ਨਿਗਰਾਨੀ
ਰੱਖਦੀ।[3]

ਅਜਿਹਾ ਹੀ ਵਿਤਕਰਾ ਅਜੀਤ ਕੌਰ ਨੇ ਗੁਆਂਢ ਦੀ ਇੱਕ ਲੜਕੀ 'ਮੂੰਆਂਟ ਦੀ ਮੌਤ ਸਮੇਂ ਵੇਖਿਆ। ਅਜੀਤ ਕੌਰ ਦਾ ਡਾਕਟਰ ਪਿਤਾ ਉਸਨੂੰ ਦੱਸਦਾ ਹੈ ਕਿ ਜੇ ‘ਮੂੰਆਂ’ ਕੁੜੀ ਦੀ ਥਾਂ ਮੁੰਡਾ ਹੁੰਦਾ ਤੇ ਹਜ਼ਾਰਾਂ ਰੁਪਏ ਰੋੜ੍ਹ ਵੀ ਦਿੰਦੇ। ਕੁੜੀ ਵਾਸਤੇ......। ਹਜ਼ਾਰਾਂ ਰੁਪਏ ਖ਼ਰਚ ਕਰਕੇ ਬਚਾ ਵੀ ਲੈਂਦੇ, ਤਾਂ ਅੱਗੋਂ ਵਿਆਹ ਕਿਹੜਾ ਸੌਖਾ ਸੀ।[4]

ਉਪਰੋਕਤ ਵਿਵਰਣ ਦਾ ਭਾਵ ਇਹ ਹੈ ਕਿ ਅਜੀਤ ਕੌਰ ਨੂੰ ਆਪਣੇ ਪਰਿਵਾਰ ਅਤੇ ਸਮੇਂ ਦੇ ਸਮਾਜ ਤੋਂ ਅਜਿਹੀ ਤਥਾਤਮਕਤਾ (Facticity) ਪ੍ਰਾਪਤੀ ਹੋਈ; ਅਜਿਹੀ ਤਥਾਤਮਕਤਾ ਵਿੱਚੋਂ ਹੀ ਸ਼ਾਇਦ ਉਸਦੇ ਮਨ ਵਿੱਚ ਵਿਦਰੋਹ ਦੀ ਸੁਰ ਉਪਜੀ।

ਕਈ ਵਾਰੀ ਮਨੁੱਖੀ ਜੀਵਨ ਵਿੱਚ ਅਜਿਹਾ ਵੀ ਤਾਂ ਹੁੰਦਾ ਹੈ ਕਿਸੇ ਦੀ ਆਖੀ ਹੋਈ ਮਾਮੂਲੀ ਗੱਲ ਨੂੰ ਸਹੀ ਸੰਦਰਭ ਵਿੱਚ ਨਾ ਸਮਝਕੇ ਬੰਦਾ ਆਪਣੀ ਜੂਨ ਬਰਬਾਦ ਕਰ ਲੈਂਦਾ ਹੈ। ਕਾਲਜ ਪੜ੍ਹਦਿਆਂ ਅਜੀਤ ਦੇ ਜੀਵਨ ਵਿੱਚ ਪ੍ਰੋ: ਬਲਦੇਵ ਆਇਆ। ਉਹ ਉਸਦੇ ਮਾਪਿਆਂ ਦੇ ਵੀ ਪਸੰਦ ਆਇਆ ਪਰ ਉਹ ਆਈ.ਏ.ਐਸ. ਕਰਨ ਲੱਗ ਪਿਆ। ਅਜੀਤ ਦੇ ਮਾਪੇ ਵਿਆਹ ਲਈ ਕਾਹਲੇ ਪੈ ਗਏ। ਬਲਦੇਵ ਨੇ ਲਿਖ ਦਿੱਤਾ ਕਿ ਠੀਕ ਹੈ ਵਿਆਹ ਕਰਵਾ ਲੈਂਦਾ ਹੈ, ਜੇ ਤੂੰ ਵੀ ਇਹੀ ਚਾਹਨੀ ਏਂ, ਤਾਂ ਠੀਕ ਏ।(ਪੰਨਾ 59) ਇਸ ਗੱਲ ਤੇ ਅਜੀਤ ਨੂੰ ਗੁੱਸਾ ਆ ਗਿਆ। ਇਸ ਵਿੱਚ ਅਜੀਤ ਨੇ ਆਪਣੇ ਅਸਤਿੱਤਵ ਦੀ ‘ਤੌਹੀਨ’ ਮਹਿਸੂਸ ਕੀਤੀ। ਇਹ ਸਾਂਝ ਸਮਾਪਤ ਹੋਈ ਤਾਂ ਉਸਦਾ ਵਿਆਹ ਕਰਨਾਲ ਵਿਖੇ ਡਾ. ਰਾਜਿੰਦਰ ਸਿੰਘ ਨਾਲ ਕਰ ਦਿੱਤਾ ਗਿਆ। ਅਜੀਤ ਦੀ ਕੁੱਖੋਂ ਦੋ ਧੀਆਂ ਜੰਮੀਆਂ। ਉਹ ਮੁੰਡਾ ਨਾ ਜੰਮ ਸਕੀ। ਇਸਦਾ ਦੋਸ਼ੀ ਉਸਨੂੰ ਠਹਿਰਾਇਆ ਗਿਆ। ਉਂਜ ਵੀ ਸਹੁਰੇ ਘਰ ਵਿਖੇ ਅਜੀਤ 'ਤੇ ਹਮੇਸ਼ਾ ਹੀ ਤਾਹਨਿਆਂ, ਮਿਹਣਿਆਂ ਦੀ ਤਲਵਾਰ ਲਟਕਦੀ ਰਹਿੰਦੀ ਸੀ:

ਰਸੋਈ ਵਿੱਚ ਜਾਵਾਂ ਤਾਂ ਨਨਾਣ ਕਹਿੰਦੀ ਸੀ, ਨਹੀਂ, ਤੁਹਾਡੀ
ਬਣੀ ਹੋਈ ਸਬਜ਼ੀ ਵਿੱਚ ਰਸ ਨਹੀਂ ਰਹਿੰਦਾ। ਜੇ ਨਾ ਜਾਵਾਂ
ਤਾਂ ਸੱਸ ਛਿੱਬੀਆਂ ਦੇਂਦੀ ਸੀ। ਜਿੱਥੇ ਵੀ ਬੈਠਾਂ, ਲੱਗਦਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 150

  1. ਉਹੀ
  2. ਉਹੀ, ਪੰ. 105
  3. ਉਹੀ, ਪੰ. 88
  4. ਉਹੀ, ਪੰ. 88