ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਆਫ਼ ਕਰ ਦਿੱਤਾ। ਬਾਅਦ ਵਿੱਚ ਜ਼ਰੂਰ ਉਹ ਉਨ੍ਹਾਂ ਦੀ ਮੁੜਕੇ ਵਿਸ਼ਵਾਸ ਪਾਤਰ ਬਣ ਗਈ ਸੀ। ਸਕੀਨਾ ਦੇ ਕਹਿਣ ਤੇ ਹੀ ਖ਼ਾਲਿਦ ਨੇ ਨੈਨਤਾਰਾ ਨੂੰ ਲਾਹੌਰ ਤੋਂ ਲਿਆਉਣ ਦਾ ਜਤਨ ਕੀਤਾ। ਆਪਣੀ ਸੁੰਦਰਤਾ ਬਾਰੇ ਉਸਦਾ ਕਹਿਣਾ ਹੈ ਕਿ ਉਹ ਕਦੀ ‘ਤਿਲੇ ਦੀ ਤਾਰ’ ਹੁੰਦੀ ਸੀ ਅਤੇ ਸਮੇਂ ਦੇ ਬੀਤਣ ਨਾਲ ਕੇਵਲ ਟੁੱਟੀ ਹੋਈ ਤੰਦ ਰਹਿ ਗਈ ਜਿਸ ’ਤੇ ਥਾਂ-ਥਾਂ ਤੇ ਗੰਢਾਂ ਲੱਗੀਆਂ ਹੋਈਆਂ ਹਨ। ਝਾਤੂ ਮੋਚੀ ਦੀ ਇਸ ਭੈਣ ਨੂੰ ਪਿੰਡ ਦੇ ਮੁੰਡੇ ਵੀ ‘ਤਿੱਲੇ ਦੀ ਤਾਰ' ਹੀ ਕਿਹਾ ਕਰਦੇ ਸਨ।

ਨਜਮਾ ਜਾਂ ਨਿੱਜੀ ਦਾ ਇਸ ਨਾਵਲ ਵਿੱਚ ਵਿਸ਼ੇਸ਼ ਰੋਲ ਹੈ। ਉਹ ਬਾਗਾਂਵਾਲੀ ਪਿੰਡ ਦੇ ਵਲੀ ਮੁਹੰਮਦ ਸੁਨਿਆਰੇ ਦੀ ਧੀ ਸੀ ਜੋ ਰੌਲਿਆਂ ਵੇਲੇ ਭਗਤ ਰਾਮ ਤੋਂ ਵਲੀ ਮੁਹੰਮਦ ਬਣ ਗਿਆ ਸੀ। ਜੂਰਾ ਨਜਮਾ ਦੀ ਪ੍ਰਸ਼ੰਸਾ ਕਰਦਿਆਂ ਕਹਿੰਦਾ ਹੈ, 'ਉਹਦੀ ਇਕ ਧੀ ਏ ਯਾਰ, ਨਜਮਾ ਨਾਂ ਸੂੂ, ਨੱਜੀ-ਨੱਜੀ ਕਹਿੰਦੇ ਨੇ। ਸੁਣਿਆ ਏ ਬੜੀ ਸੂਰਤ ਵਾਲੀ ਏ, ਜਿਹੜਾ ਵੇਖ ਲੈਂਦਾ ਏ ਸ਼ੁਦਾਈ ਹੋ ਜਾਂਦਾ ਹੈ। ਅਸੀਂ ਵੀ ਹੋਣਾ ਚਾਹੁੰਦੇ ਆਂ।'

ਬੰਦਾ ਸੁਹੱਪਣ ਦੀਆਂ ਗੱਲਾਂ ਸੁਣਕੇ ਭਰਮਾਇਆ ਜਾਂਦਾ ਹੈ। ਐੱਚ ਐੱਲ.ਮੈਂਕਨ (H.S. Mencken) ਨੇ ਠੀਕ ਹੀ ਕਿਹਾ ਹੈ: "Temptation is a woman's weapon and man’s excuse."[1] ਭਾਵ ਭਰਮਾਉਣਾ ਔਰਤ ਦਾ ਹਥਿਆਰ ਹੈ ਅਤੇ ਬੰਦੇ ਲਈ ਬਹਾਨਾ। ਜੂਰੇ ਹੋਰੀਂ ਟੂਬਾਂ ਧੁਆਉਣ ਦੇ ਬਹਾਨੇ ਨਜ਼ਮਾ ਨੂੰ ਵੇਖਣ ਜਾਂਦੇ ਨੇ। ਪਰ ਖ਼ਾਲਿਦ ਸਕੀਨਾ ਦੇ ਘਰ ਹੀ ਬੱਚਿਆਂ ਕੋਲ ਰਹਿੰਦਾ ਹੈ। ਖ਼ਾਲਿਦ ਦਾ ਘਰੇ ਹੀ ਰਹਿਣਾ ਅਤੇ ਨਜਮਾ ਦਾ ਸਕੀਨਾ ਹੱਥੋਂ ਟੁੱਟਿਆ ਰੀਕਾਰਡ ਲਿਆਕੇ ਦੇਣ ਨਾਲ ਅਤੇ ਇਉਂ ਰੀਕਾਰਡਾਂ ਦੇ ਆਦਾਨ ਪ੍ਰਦਾਨ ਦਾ ਸਿਲਸਿਲਾ ਚਾਲੂ ਹੋ ਜਾਣ ਨਾਲ ਉਨ੍ਹਾਂ ਦਰਮਿਆਨ ‘ਅਣਵੇਖੇ ਪਿਆਰ' ਪ੍ਰਤੀ ਮਨੋਮਨੀ ਨੇੜਤਾ ਹੋ ਜਾਂਦੀ ਹੈ ਪਰ ਨਜ਼ਮਾ ਦਾ ਭਾਵੁਕ ਚਿੱਠੀ ਲਿਖਣਾ ਅਤੇ ਇਸ ਚਿੱਠੀ ਦਾ ਜਵਾਬ ਚਾਂਦੇ ਵੱਲੋਂ ਕੁੱਬੇ ਜੁਲਾਹੇ ਤੋਂ ਲਿਖਾਇਆ ਜਾਣਾ ਅੱਗੋਂ ਚਾਰ ਸੌ ਬੀਹ ਨਾਲ ਲਿਖਾਈਆਂ ਹੋਰ ਚਿੱਠੀਆਂ ਦੇ ਸਿਲਸਲੇ ਨੇ ਨਜ਼ਮਾ ਦਾ ਜੀਵਨ ਬਰਬਾਦ ਕੀਤਾ ਅਤੇ ਖ਼ਾਲਿਦ ਦੇ ਮੱਥੇ ਕਾਲਖ ਦਾ ਟਿੱਕਾ ਲਾਇਆ ਜਿਸਦੇ ਦੂਰਵਰਤੀ ਨਤੀਜੇ ਨਿਕਲੇ। ਨਜਮਾ ਦਾ ਸਰਵਰ ਦੇ ਕੁੱਤਿਆਂ ਵਾਲੇ ਡੇਰੇ ਜਾਣਾ, ਗਰਭਵਤੀ ਹੋਣਾ; ਸਤਮਾਹੀਂ ਧੀ ਜੰਮਣਾ; ਜੂਰੇ ਵੱਲੋਂ ਨਜਮਾ ਨੂੰ ਸਰਵਰ ਦੀ ਕੈਦ 'ਚੋਂ ਛੁਡਾਇਆ ਜਾਣਾ; ਅਸਲ ਵਿੱਚ ਜਿਉਂਦੀ ਬੱਚੀ ਨੂੰ 120 ਵਿੱਚ ਸ਼ਾਦੋ ਕੰਜਰੀ ਨੂੰ ਵੇਚਿਆ ਜਾਣਾ; ਖ਼ਾਲਿਦ ਦੀ ਪਤਨੀ ਜ਼ੀਨਤ ਵੱਲੋਂ ਬੱਚੀ (ਨੈਨਤਾਰਾ) ਨੂੰ ਘਰੋਂ ਕੱਢਿਆ ਜਾਣਾ; ਚੋਣਾ ਸਮੇਂ ਖ਼ਾਲਿਦ ਤੇ ਆਚਰਨਹੀਣਤਾ ਦੇ ਦੋਸ਼ ਆਰੋਪਿਤ ਹੋਣਾ; ਆਦਿ ਸਾਰੀਆਂ ਘਟਨਾਵਾਂ ਦੇ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 194

  1. The Tribune Dated 21-9-2013