ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਘੁੰਡ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਇਕ ਗੁਰੂ ਦਾ ਸਿੱਖ, ਫੌਜਾਂ !!
ਫੌਜਾਂ ਭਾਰੀਆਂ ਸਾਰੀਆਂ, ਕਦਮਾਂ ਮਿਲਾ ਕੇ,
ਹਾਂ ਜੀ ! ਕਦਮਾਂ ਮਿਲਾ ਕੇ, ਕਦਮਾਂ ਮਿਲਾ ਕੇ,
ਟੁਰਨਾ, ਟੁਰਨਾ, ਟੁਰਨਾ,
ਟੁਰਨਾ, ਟੁਰਨਾ, ਟੁਰਨਾ,
… … …
… … …
ਇਹ ਭੇਤ ਸਿੱਖ-ਆਵੇਸ਼ ਦਾ,
ਸਿੱਖ-ਇਤਹਾਸ ਦਾ,
ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੀ ਅਕਾਲੀ ਬਾਣੀ ਦਾ,
ਇਹ ਦਰਸ਼ਨ ਗੁਰ-ਅਵਤਾਰ ਸੁਰਤਿ ਦਾ !!
ਕੁਛ ਕੁਛ, ਕਿਸੀ ਕਿਸੀ ਛਾਤੀ ਵਿੱਚ ਕਦੀ ਕਦੀ
ਭਖਦਾ,
ਸਦੀਆਂ ਛਿਪ ਛਿਪ ਰੰਹਦਾ, ਮੁੜ ਉੱਘੜਦਾ,
ਪਲ ਛਿਨ ਲਈ ਬੱਸ ਘੁੰਡ ਉੱਠਦਾ, ਫਿਰ ਘੁੰਡ ਕੱਢਦਾ,
ਇਓਂ ਹੀ ਗੁਰੂ-ਅਵਤਾਰ ਦੀ ਸੁਰਤਿ ਤੇ ਸਿੱਖ-ਸੁਰਤਿ
ਖੇਡਦੀ,
ਅੱਗੇ, ਪਿੱਛੇ, ਅੱਜ , ਕਲ ਭਲਕੇ ਦੇ
ਕਦਮਾਂ ਨਾਲ ਕਦਮਾਂ ਮਿਲਾ ਕੇ,
ਟੁਰਨਾ, ਟੁਰਨਾ, ਟੁਰਨਾ,
ਟੁਰਨਾ, ਟੁਰਨਾ, ਟੁਰਨਾ!!

॥ਇਤਿ॥

੧੨੮