ਪੰਨਾ:ਗ਼ਦਰ ਪਾਰਟੀ ਲਹਿਰ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ ਆ ਮਿਲਣ*। ਇਨਕਲਾਬੀ ਇਸ ਕਰਕੇ ਪਹਿਲ ਨਹੀਂ ਸਨ ਕਰ ਸਕਦੇ ਕਿਉਂਕਿ ਉਨ੍ਹਾਂ ਪਾਸ ਹਥਿਆਰ ਨਹੀਂ ਸਨ। ਸਗੋਂ ਓਹ ਆਸ ਕਰਦੇ ਸਨ ਕਿ ਫੌਜ ਵਾਲੇ ਉਨਾਂ ਨੂੰ ਹਥਿਆਰ ਦੇਣਗੇ । ਇਹ ਅੜਾਉਣੀ ਨਾ ਕੇਵਲ ਇਸ ਮੌਕਿਆ ਦੇ ਹਥੋਂ ਜਾਣ ਦਾ ਕਾਰਨ ਬਣੀ, ਬਲਕਿ ਗਦਰੀ ਇਨਕਲਾਬੀਆਂ ਦੀਆਂ ਅਗੋਂ ਦੀਆਂ ਕਾਰਵਾਈਆਂ ਦੇ ਰਾਹ ਵਿਚ ਵੀ ਵੱਡਾ ਰੋੜਾ ਸਾਬਤ ਹੋਈ। | ਰਸਾਲੇ ਦੇ ਆਮ ਸਵਾਰਾਂ ਦੀ ਜਕੋ ਕੋ ਦੇ ਬਾਵਜੂਦ, ੨੭ ਨਵੰਬਰ ਦੀ ਰਾਤ ਨੂੰ ਵੀਹ ਪੰਝੀ ਦੇ ਕਰੀਬ ਸਵਾਰ ਝਾੜ ਸਾਹਿਬ ਜਾਣ ਵਾਸਤੇ ਅਕੱਠੇ ਹੋ ਗਏ, ਅਤੇ ਚਾਰ ਸਵਾਰ ਚਲੇ ਵੀ ਜਾ ਚੁਕੇ ਸਨ । ਰਸਾਲੇ ਦੇ ਗੁੰਬੀ ਮੂਲਾ ਸਿੰਘ ਨੂੰ ਸਵਾਰਾਂ ਦੇ ਇਸ ਇਕੱਠ ਦੇ ਮੰਤਵ ਦਾ ਪਤਾ ਲਗ ਗਿਆ, ਅਤੇ ਉਸ ਨੇ ਉਨਾਂ ਨੂੰ ਇਹ ਪ੍ਰੇਰਨਾ ਕਰਕੇ ਜਾਣੋਂ ਰੋਕ ਦਿਤਾ ਕਿ ਗਦਰ ਦੀ ਕਾਮਯਾਬੀ ਦੀ ਕੋਈ ਆਸ ਨਹੀਂ । ਅਗਲੇ ਦਿਨ ਸਾਰੇ ਰਸਾਲੇ ਵਿਚ ਇਹ ਆਮ ਚਰਚਾ ਹੋਣ ਲਗ ਪਈ ਕਿ ਜੇ ਗਰੰਥੀ ਨਾ ਰੋਕਦਾ ਤਾਂ ਇਕ ਸਾਰਾ ਤੁਰ ਗਦਰ ਕਰ ਦਿੰਦਾ। ਜਿਹੜੇ ਚਾਰ ਸਵਾਰ ਜਾ ਚੁਕੇ ਸਨ, ਉਨ੍ਹਾਂ ਵਿਚੋਂ ਇਕ ਅਗਲੇ ਦਿਨ ਵਾਪਸ ਪਰਤ ਆਇਆ; ਅਤੇ ਬਾਕੀ ਦੇ ਭੂਰੇ, ਤਰਨ ਤਾਰਨ, ਸਰਹਾਲੀ ਅਤੇ ਦਦੇਹਰ ਆਦਿ ਥਾਈਂ ਗਦਰੀ ਇਨਕਲਾਬੀਆਂ ਨੂੰ ਲਭਦੇ ਲਭਾਉਂਦੇ ਝਾੜ ਸਾਹਿਬ ਪੁਜੇ । ਕਪੂਰ ਸਿੰਘ ਨੂੰ ਸ੍ਰੀ ਲਾਲ ਸਿੰਘ ‘ਭੂਰੇ’ ਦੇ ਭਰਾ ਤੋਂ ਝਾੜ ਸਾਹਿਬ ਹੋਏ ਅਕੱਠ ਦਾ ਪਤਾ ਲਗ ਗਿਆ ਸੀ, ਅਤੇ ਉਸ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ੩੦ ਨਵੰਬਰ ਨੂੰ ਜਾ ਇਤਲਾਹ ਦਿੱਤੀ। ਇਸ ਕਰਕੇ ਪੁਲਸ ਅਤੇ ਇਕ ਰਸਾਲੇ ਦਾ ਦਸਤਾ ਝਾੜ ਸਾਹਿਬ ਆ ਗਿਆ ਸੀ, ਜਿਸ ਨੇ ਤੇਈਵੇਂ ਰਸਾਲੇ ਦੇ ਉਪ੍ਰੋਕਤ ਤਿੰਨ ਸਵਾਰਾਂ ਨੂੰ ਗ੍ਰਿਫਤਾਰ ਕਰਕੇ ਫੌਜੀ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ। | ਇਸੇ ਸਮੇਂ ਦੇ ਦੌਰਾਨ ਵਿਚ ਮਾਲਵੇ ਅਤੇ ਦੁਆਬੇ ਦੇ ਗਦਰੀਆਂ ਦਾ ਜਥਾ ਆਜ਼ਾਦਾਨਾ ਤੌਰ ਉਤੇ ਕੰਮ ਕਰ ਰਿਹਾ ਸੀ, ਭਾਵੇਂ ਉਸ ਦਾ ਮਾਝੇ ਵਿਚ ਗਦਰੀਆਂ ਦੀਆਂ ਉਪ੍ਰੋਕਤ ਕਾਰਵਾਈਆਂ ਨਾਲ ਬੋੜਾ ਤਾਲ ਮੇਲ ਵੀ ਸੀ । ਸ਼੍ਰੀ ਨਿਧਾਨ ਸਿੰਘ ਦੀ ਜਥੇਦਾਰੀ ਹੇਠ ਮਮਾ ਮਾਰੂ ਜਹਾਜ਼ ਉਤੇ ਆਈ ਗਦਰੀਆਂ ਦੀ ਟੋਲੀ ਦੋ ਹਿੱਸਿਆਂ ਵਿਚ ਪੰਜਾਬ ਆਈ, ਇਕ ਸਿੱਧੀ ਅਤੇ ਇਕ ਹਜ਼ੂਰ ਸਾਹਿਬ ਰਾਹੀਂ | ਪਰ ਉਨ੍ਹਾਂ ਨੇ ਨਿਖੜਨ ਤੋਂ ਪਹਿਲੋਂ ਮੋਗੇ ਅਕੱਠੇ ਹੋਣ ਦਾ ਫੈਸਲਾ ਕਰ ਲਿਆ ਸੀ । ਗਦਰੀਆਂ ਦੀ ਇਹ ਟੋਲੀ ਮੋਗੇ ਅਕੱਠੀ ਹੋਈ, ਪਰ ੨੩ ਨਵੰਬਰ ਤਕ ਬਿਨਾਂ ਕੋਈ ਖਾਸ ਕਾਰਵਾਈ ਕਰਨ ਦੇ ਇਧਰ ਉਧਰ ਫਿਰਦੀ ਰਹੀ । ਇਸ ਅਰਸੇ ਵਿਚ ਲਾਡੋਵਾਲ (ਲੁਧਿਹਾਣੇ ਪਾਸ) ੧੭ ਨਵੰਬਰ ਨੂੰ ਗਦਰੀ ਲੀਡਰਾਂ ਦੀ ਇਕ ਮੀਟਿੰਗ ਹੋਈ, ਜਿਸ ਦਾ 'ਤੋਸ਼ਾ ਮਾਰੂ ਜਹਾਜ਼ ਉਤੇ ਹਾਂਗ ਕਾਂਗ ਫੈਸਲਾ ਕੀਤਾ ਗਿਆ ਸੀ । ਇਸ ਮੀਟਿੰਗ ਵਿਚ ਸ਼ਾਮਲ ਹੋਣ ਵਾਲਿਆਂ ਵਿਚੋਂ ਵਿਸ਼ੇਸ਼ ਇਹ ਸਨ : ਸ੍ਰੀ ਪ੍ਰਿਥੀ ਸਿੰਘ, “ਪੰਡਤ ਜਗਤ ਰਾਮ, ਸ੍ਰੀ ਕਰਤਾਰ ਸਿੰਘ ‘ਸਰਾਭਾ, ਸ਼੍ਰੀ ਨਿਧਾਨ ਸਿੰਘ ‘ਚੁਘਾ, ਸ੍ਰੀ ਰਾਮ ਰਖਾ, ਸ਼ੀ ਜੀਵਨ ਸਿੰਘ, “ਪੰਡਤ ਕਾਂਸ਼ੀ ਰਾਮ ਅਤੇ ਸ਼ੀ ਜਗਤ ਸਿੰਘ । ਬੰਬ ਬਨਾਉਣ ਅਤੇ ਗਦਰੀ ਸਾਹਿਤ ਛਾਪਣ ਬਾਰੇ ਵੀਚਾਰ ਹੋਈ । ਪਰ ਵਡਾ ਫੈਸਲਾ ਇਹ ਹੋਇਆ ਕਿ ਅੱਡ ਅੱਡ ਸਰਕਾਰੀ ਖਜ਼ਾਨਿਆਂ ਨੂੰ ਲੁਟਿਆ ਜਾਏ । ਲੀਡਰਾਂ ਨੂੰ ਆਪਣੇ ਆਪਣੇ ਆਦਮੀ ਅਕੱਠੇ ਕਰਨ ਵਾਸਤੇ ਆਖਿਆ ਗਿਆ, ਅਤੇ ਆਪਣੀਆਂ ਤਜਵੀਜ਼ਾਂ ਨੂੰ ਮੁਕੰਮਲ ਕਰਨ ਵਾਸਤੇ ੧੯ ਨਵੰਬਰ ਨੂੰ ਮੋਗੇ ਅਕੱਠੇ ਹੋਣ ਵਾਸਤੇ ਫੈਸਲਾ ਹੋਇਆ।

  • Second Case, Judgement, pp. 63.55.

੧੯ ਨਵੰਬਰ ਨੂੰ ਮੋਗੇ ਮੀਟਿੰਗ ਹੋਈ, ਜਿਸ ਵਿਚ 'ਪੰਡਤ ਕਾਂਸ਼ੀ ਰਾਮ, ਸ਼ੀ ਨਿਧਾਨ ਸਿੰਘ ‘ਚ’, ਸ੍ਰੀ ਕਰਤਾਰ ਸਿੰਘ “ਸਰਾਭਾ’, ਸ਼੍ਰੀ ਜਗਤ ਸਿੰਘ, ਸ਼੍ਰੀ ਪਿਰਥੀ ਸਿੰਘ ਅਤੇ ਨਵਾਬ ਖਾਨ ਸ਼ਾਮਲ ਹੋਏ । ਪੈਸੇ ਅਕੱਠੇ ਕਰਨ, ਗਦਰ ਸ਼ੁਰੂ ਕਰਨ, ਫੌਜਾਂ ਨੂੰ ਵਰਗਲਾਉਣ ਅਤੇ ਸਰਕਾਰੀ ਖਜ਼ਾਨੇ ਲੁਟਣ ਬਾਰੇ ਚਰਚਾ ਹੋਈ; ਪਰ ਸਰਕਾਰੀ ਖਜ਼ਾਨੇ ਲੁਟਣ ਦੇ ਪ੍ਰੋਗਰਾਮ ਨੂੰ ਤਰਕ ਕਰ ਦਿੱਤਾ ਗਿਆ, ਕਿਉਂਕਿ ਇਸ ਦੀ ਸਫਲਤਾ ਦੇ ਘਟ ਚਾਨਸ ਦਿੱਸੇ । ਵਡਾ ਫੈਸਲਾ ਇਹ ਹੋਇਆ ਕਿ ੨੫ ਨਵੰਬਰ ਨੂੰ ਮੀਆਂਮੀਰ ਦਾ ਮੈਗਜ਼ੀਨ ਲੁਟਿਆ ਜਾਏ । ਲੀਡਰਾਂ ਨੂੰ ਆਪਣੇ ਆਦਮੀ ਅਕੱਠੇ ਕਰਨ ਵਾਸਤੇ ਆਖਿਆ ਗਿਆ, ਅਤੇ ਇਸ ਪਲੈਨ ਬਾਰੇ ਵਧੇਰੇ ਵੀਚਾਰ ਕਰਨ ਵਾਸਤੇ ੨੩ ਨਵੰਬਰ ਨੂੰ ਬਦੋਵਾਲ ਮੁਲਾਂਪੁਰ ਸਟੇਸ਼ਨਾਂ ਦੇ ਵਿਚਕਾਰ ਮੀਟਿੰਗ ਨੀਯਤ ਕੀਤੀ ਗਈ । ਸ਼ੀ ਨਿਧਾਨ ਸਿੰਘ ‘ਚੁਘਾ’ ਅਤੇ ‘ਪੰਡਤ’ ਕਾਂਸ਼ੀ ਰਾਮ ਦੀ ਡੀਊਟੀ ਲਾਈ ਗਈ ਕਿ ੨੩ ਤਾਰੀਖ ਦੀ ਮੀਟਿੰਗ ਵਿਚ ਰੀਪੋਟ ਕਰਨ ਕਿ ਕੀ ਮੀਆਂਮੀਰ ਮੈਗਜ਼ੀਨ ਲੁਟਣ ਦੀ ਤਜਵੀਜ਼ ਵਰਤੋਂ ਵਿਚ ਆ ਸਕੇਗੀ ਜਾਂ ਨਹੀਂ। ੨੩ ਨਵੰਬਰ ਨੂੰ ਬਦੋਵਾਲ ਮੁਲਾਂਪੁਰ ਸਟੇਸ਼ਨਾਂ ਵਿਚਕਾਰ ਗਦਰੀਆਂ ਦੀ ਜ਼ਰੂਰੀ ਮੀਟਿੰਗ ਹੋਈ, ਜਿਸ ਵਿਚ ਸ਼ੀ ਨਿਧਾਨ ਸਿੰਘ ‘ਚੁਘਾ, ਸ੍ਰੀ ਕਰਤਾਰ ਸਿੰਘ ਸਰਾਭਾ, ਸ੍ਰੀ ਗਾਂਧਾ ਸਿੰਘ, ਸ਼੍ਰੀ ਜਗਤ ਸਿੰਘ, ਸ੍ਰੀ ਧਿਆਨ ਸਿੰਘ, ਪੰਡਤ ਕਾਂਸ਼ੀ ਰਾਮ, ਸ੍ਰੀ ਰਹਿਮਤ ਅਲੀ ਖਾਨ, ਸ੍ਰੀ ਜੀਵਨ ਸਿੰਘ, ਅਮਰ ਸਿੰਘ ਰਾਜਪੂਤ (ਵਾਆਦਾ ਮੁਆਵ) ਅਤੇ ਨਵਾਬ ਖਾਨ (ਵਾਆਦਾ ਮੁਆਫ) ਨੇ ਭਾਗ ਲਿਆ। ਸ੍ਰੀ ਨਿਧਾਨ ਸਿੰਘ ਅਤੇ ਪੰਡਤ ਕਾਂਸ਼ੀ ਰਾਮ ਦੀ ਰੀਪੋਟ ਮੀਆਂ ਮੀਰ ਮੈਗਜ਼ੀਨ ਉਤੇ ਹੱਲਾ ਕਰਨ ਦੇ ਹੱਕ ਵਿਚ ਸੀ, ਅਤੇ ਮੀਟਿੰਗ ਨੇ ਆਪਣੇ ਆਦਮੀ ਅਕੱਠੇ ਕਰਕੇ ੨੫ ਨਵੰਬਰ ਨੂੰ ਮੀਆਂਮੀਰ ਮੈਗਜ਼ੀਨ ਉਤੇ ਹੱਲਾ ਕਰਨ ਦਾ ਫੈਸਲਾ ਕੀਤਾ। ਸ੍ਰੀ ਕਰਤਾਰ ਸਿੰਘ ਸਰਾਭਾ’ ਰੇਲ ਦੇ ਸਫਰ ਵਿਚ ਇਕ ਵਾਰ ਇਤਫਾਕੀਆ ਇਕ ਹਵਾਲਦਾਰ ਨੂੰ ਮਿਲ ਪਏ, ਅਤੇ ਉਸ ਨੂੰ ਸਿੱਧਾ ਨਿਝੱਕ ਹੋਕੇ ਕਹਿਣ ਲਗੇ ਕਿ 'ਤੂੰ ਨੌਕਰੀ ਕਿਉਂ ਨਹੀਂ ਭੱਦਾ’ ? ਹਵਾਲਦਾਰ ਉਤੇ ਬੀ ਕਰਤਾਰ ਸਿੰਘ ਦੀ ਨਿਡਰੱਤਾ ਦਾ ਬੜਾ ਅਸਰ ਹੋਇਆ, ਅਤੇ ਉਸ ਨੇ ਜਵਾਬ ਦਿਤਾ, “ਆਪਣੇ ਆਦਮੀ ਮੀਆਂਮੀਰ ਲਿਆਓ । ਮੀਆਂਮੀਰ ਦੇ ਮੈਗਜ਼ੀਨ ਦੀਆਂ ਚਾਬੀਆਂ ਮੇਰੇ ਪਾਸ ਹਨ, ਅਤੇ ਮੈਂ ਤੁਹਾਡੇ ਹਵਾਲੇ ਕਰ ਦੇਵਾਂਗਾ? *। ਗਦਰੀ ਇਨਕਲਾਬੀਆਂ ਨੇ ਇਸ ਵਾਸਤੇ ਸਕੀਮ ਬਣਾਈ ਕਿ ੨੫ ਨਵੰਬਰ ਦੀ ਰਾਤ ਨੂੰ ਮੀਆਂਮੀਰ ਮੈਗਜੀਨ ਉਤੇ ਛਾਪਾ ਮਾਰਿਆ ਜਾਏ । ਨਵਾਬ ਖਾਨ ਅਤੇ ਉਸ ਦੇ ਸਾਥੀਆਂ ਦੀ ਰੇਲ ਦੀ ਲਾਈਨ ਪੁਟਣ ਦੀ ਡੀਊਟੀ ਲਾਈ ਗਈ, ਅਤੇ ਸ੍ਰੀ ਕਰਤਾਰ ਸਿੰਘ ‘ਸਰਾਭਾ’ ਦੀ ਤਾਰ (Telegraph) ਦੀਆਂ ਤਾਰਾਂ ਕਟਣ ਦੀ । ਮੀਆਂਮੀਰ ਮੈਗਜ਼ੀਨ ਦੀ ਚਾਬੀ ਲੈਕੇ ਐਗਜ਼ੀਨ ਤੋਂ ਹਥਿਆਰ ਲੈਣੇ ਸਨ, ਜਿਨ੍ਹਾਂ ਨਾਲ ਮੀਆਂਮੀਰ ਛਾਉਣੀ ਦੀਆਂ ਗੋਰਾ ਫੌਜਾਂ ਉਤੇ ਹੱਲਾ ਕਰਨਾ ਸੀ । ਪਰ ਜਿਸ ਸਿਪਾਹੀ ਨੇ ਮੈਗਜ਼ੀਨ ਦੀਆਂ ਚਾਬੀਆਂ ਗਦਰੀਆਂ ਦੇ ਹਵਾਲੇ ਕਰਨੀਆਂ ਸਨ, ਉਸ ਦੀ ਸਬੱਬੀ ਅਚਾਨਕ ਲਾਹੌਰੋਂ ਬਦਲੀ Bh. Parmanand p. 82. ਪਹਿਲੇ ਮੁਕੱਦਮੇਂ ਦੇ ਫੈਸਲੇ ਵਿਚ ਇਹ ਦਸਿਆ ਗਿਆ ਹੈ ਕਿ ਫੌਜੀ ਸਿਪਾਹੀ ਤੋਂ ਭਾਈ ਪਰਮਾਨੰਦ ਨੇ ਚਾਬੀਆਂ ਲੈ ਕੇ ਦੇਣ ਦਾ ਪਰਬੰਧ ਕੀਤਾ ਸੀ । ਪਰ ਇਹ ਸਿਰਭ ਭਾਈ ਪਰਮਾਨੰਦ ਨੂੰ ਮੁਕੱਦਮੇਂ ਵਿਚ ਲਪੇਟਣ ਵਾਸਤੇ ਪੁਲਸ ਵਲੋਂ ਘਾੜਤ ਘੜੀ ਗਈ ਜਾਪਦੀ ਹੈ । Digitized by Panjab Digital Library www.parnja digiborg