ਸਮੱਗਰੀ 'ਤੇ ਜਾਓ

ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ ਨੂੰ ਜਿਉਣਯੋਗ ਬਣਾਇਆ। ਉਸ ਦੀ ਹਰ ਸਮੇਂ ਦੀ ਸਾਥੀ ਵੀਲ੍ਹ ਚੇਅਰ (ਪਹੀਆਂ ਵਾਲੀ ਕੁਰਸੀ), ਉਸ ਦੀ ਸਿਰਫ ਚੱਲਣ ਫਿਰਨ ਦੀ ਹੀ ਸਹਿਯੋਗੀ ਨਹੀਂ ਸੀ ਬਲਕਿ ਉਸ 'ਤੇ ਫਿੱਟ ਕੀਤਾ ਕੰਪਿਊਟਰ ਉਸ ਦੇ ਵਿਚਾਰਾਂ ਨੂੰ ਆਵਾਜ ਵੀ ਦਿੰਦਾ ਸੀ ਅਤੇ ਇਸੇ ਕੰਪਿਊਟਰ ਵਿਚਲੇ ਇੰਟਰਨੈੱਟ ਰਾਹੀਂ ਉਹ ਸਾਰੀ ਦੁਨੀਆ ਵਿੱਚ ਹੋ ਰਹੀਆਂ ਖੋਜਾਂ ਘਟਨਾਵਾਂ ਨਾਲ ਵਾਬਸਤਾ ਰਹਿੰਦਾ ਸੀ ਅਤੇ ਹੋਰ ਵਿਗਿਆਨੀਆਂ ਜਾਂ ਲੋਕਾਂ ਨਾਲ ਸੰਪਰਕ ਰੱਖਦਾ ਰਿਹਾ। ਉਸ ਦੇ ਕੰਪਿਊਟਰ ਨਾਲ ਵਿਸ਼ੇਸ਼ ਰਿਮੋਟ ਕੰਟਰੋਲ ਸਿਸਟਮ ਵੀ ਜੁੜੇ ਹੋਏ ਸਨ ਜਿਨ੍ਹਾਂ ਨਾਲ ਉਹ ਘਰ ਵਿਚਲੇ ਟੈਲੀਵੀਜ਼ਨ ਅਤੇ ਮਿਊਜ਼ਕ ਸਿਸਟਮ ਨੂੰ ਚਲਾਉਣ ਤੋਂ ਲੈ ਕੇ ਬੂਹੇ ਬਾਰੀਆਂ ਖੋਲ੍ਹਣ ਅਤੇ ਲਾਈਟਾਂ ਜਗਾਉਣ ਬੁਝਾਉਣ ਵਰਗੇ ਕੰਮ ਖ਼ੁਦ ਕਰ ਲੈਂਦਾ ਸੀ।

8 ਜਨਵਰੀ 1942 ਨੂੰ ਜਨਮੇ ਸਟੀਫ਼ਨ ਹਾਕਿੰਗ ਵਿੱਚ ਇਸ ਬਿਮਾਰੀ ਦੇ ਲੱਛਣ ਉਸ ਦੇ ਆਕਸਫੋਰਡ ਕਾਲਜ ਵਿੱਚ ਪੜ੍ਹਨ ਦੇ ਤੀਜੇ ਸਾਲ ਹੀ ਪ੍ਰਗਟ ਹੋ ਗਏ ਸਨ ਜਦ ਉਹ ਕਈ ਵਾਰ ਬਿਨਾਂ ਕਿਸੇ ਕਾਰਣ ਹੀ ਡਿੱਗ ਪੈਂਦਾ। 21 ਸਾਲ ਦੀ ਉਮਰ ਵਿੱਚ ਉਸ ਨੂੰ ਡਾਕਟਰਾਂ ਨੂੰ ਦਿਖਾਇਆ ਗਿਆ ਜਿੱਥੇ ਬਹੁਤ ਸਾਰੇ ਟੈਸਟਾਂ ਬਾਅਦ ਪਤਾ ਲੱਗਿਆ ਕਿ ਉਸ ਨੂੰ ਇੱਕ ਵਿਲੱਖਣ ਜਿਹੀ ਬਿਮਾਰੀ (motor neuron disease) ਹੈ ਜਿਸ ਦਾ ਇਲਾਜ ਸੰਭਵ ਨਹੀਂ ਹੈ। ਬਾਅਦ ਵਿੱਚ ਉਸ ਦੀ ਬਿਮਾਰੀ ਨੂੰ ALS ਵਜੋਂ ਜਾਣਿਆ ਜਾਣ ਲੱਗਾ। ਉਸ ਵਕਤ ਇਹੀ ਸੋਚਿਆ ਗਿਆ ਕਿ ਸਟੀਫ਼ਨ ਹੁਣ ਬਹੁਤੀ ਦੇਰ ਜਿੰਦਾ ਨਹੀਂ ਰਹੇਗਾ, ਡਾਕਟਰਾਂ ਦਾ ਵੀ ਕਹਿਣਾ ਸੀ ਕਿ ਉਹ ਦੋ ਕੁ ਸਾਲ ਹੀ ਜਿਉਂਦਾ ਰਹੇਗਾ। ਇਹ ਜਾਣ ਲੈਣਾ ਕਿ ਹੁਣ ਉਸ ਦੀ ਹਾਲਤ ਖਰਾਬ ਹੀ ਹੁੰਦੀ ਜਾਣੀ ਹੈ ਅਤੇ ਕੁਝ ਸਾਲਾਂ ਵਿੱਚ ਹੀ ਉਸ ਦੀ ਮੌਤ ਹੋ ਜਾਣੀ ਹੈ, ਸਪਸ਼ਟ ਤੌਰ 'ਤੇ ਉਸ ਲਈ ਬਹੁਤ ਵੱਡਾ ਮਾਨਸਿਕ ਧੱਕਾ ਸੀ। ਪਰ ਜਲਦੀ ਹੀ

156