ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦੀ। ਜਿਸ ਵਿਅਕਤੀ ਨਾਲ ਕਿਸੇ ਇੱਕ ਦਾ ਜੀਣਾ ਦੁੱਭਰ ਹੋ ਸਕਦਾ ਹੈ ਉਸੇ ਦੇ ਸਾਥ ਵਿੱਚ ਕੋਈ ਦੂਸਰਾ ਪੂਰਾ ਆਨੰਦਮਈ ਜੀਵਨ ਗੁਜ਼ਾਰ ਸਕਦਾ ਹੈ। ਜਿਸ ਰੇਖਾ (ਫਿਲਮ ਐਕਟ੍ਰੈਸ) ਲਈ ਕਿਸੇ ਸਮੇਂ ਹਿੰਦੁਸਤਾਨ ਦਾ ਹਰ ਵਿਅਕਤੀ ਦੀਵਾਨਾ ਸੀ ਅਤੇ ਸਮਝਦਾ ਸੀ ਕਿ ਰੇਖਾ ਨਾਲ ਵਿਆਹ ਕਰਵਾਉਣ ਵਾਲਾ ਵਿਅਕਤੀ ਦੁਨੀਆਂ ਦਾ ਸਭ ਤੋਂ ਖੁਸ਼ਨਸੀਬ ਇਨਸਾਨ ਹੋਵੇਗਾ, ਉਸੇ ਰੇਖਾ ਦਾ ਪਤੀ ਬਣ ਕੇ ਮੁਕੇਸ਼ ਅਗਰਵਾਲ ਮਹੀਨੇ ਬਾਅਦ ਹੀ ਆਤਮ ਹੱਤਿਆ ਕਰ ਲੈਂਦਾ ਹੈ। ਸੋ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਵਿਆਹੁਤਾ ਬੰਧਨ ਵਿੱਚ ਬੱਝਣ ਵਾਲੇ ਜੋੜੇ ਦੇ ਸ਼ੌਕ, ਸੁਭਾਅ, ਸੋਚਣ ਢੰਗ, ਜੀਵਨ-ਦ੍ਰਿਸ਼ਟੀਕੋਣ ਆਦਿ ਇੱਕ ਦੂਜੇ ਦੇ ਕਿੰਨੇ ਕੁ ਅਨੁਸਾਰੀ ਹਨ। ਸਾਡੇ ਦੇਸ਼ ਵਿੱਚ ਤਾਂ ਇਸ ਗੱਲ ਦੀ ਹੋਰ ਵੀ ਵੱਧ ਮਹੱਤਤਾ ਹੈ ਕਿਉਂਕਿ ਇਥੇ ਤਾਂ ਜਿਥੇ ਇੱਕ ਵਾਰ ਟਾਂਕਾ ਫਿੱਟ ਹੋ ਗਿਆ ਉਸਨੂੰ ਦੁਬਾਰਾ ਉਖੇੜਿਆ ਨਹੀਂ ਜਾ ਸਕਦਾ ਯਾਨੀ ਕਿ ਪੱਛਮੀ ਦੇਸ਼ਾਂ ਦੀ ਤਰ੍ਹਾਂ ਤਲਾਕ ਲੈ ਕੇ ਕਿਸੇ ਹੋਰ ਵਿਅਕਤੀ ਨਾਲ ਐਡਜਸਟ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਸਕਦੀ।

ਸੋ ਜਦ ਵਿਆਹ ਲਈ ਸਹੀ ਜੀਵਨ ਸਾਥੀ ਲੱਭਣਾ ਐਨਾ ਮਹੱਤਵਪੂਰਨ ਹੈ ਤਾਂ ਲਾਜ਼ਮੀ ਹੀ ਹਰ ਵਿਅਕਤੀ ਦੀ ਇਹ ਇੱਛਾ ਹੁੰਦੀ ਹੈ ਕਿ ਉਸਨੂੰ ਵਧੀਆ ਤੋਂ ਵਧੀਆ ਜੀਵਨ ਸਾਥੀ ਮਿਲੇ ਅਤੇ ਇਸ ਲਈ ਪ੍ਰਚੀਨ ਸਮੇਂ ਤੋਂ ਹੀ ਅਨੇਕਾਂ ਢੰਗ ਤਰੀਕੇ ਵਰਤੇ ਜਾਂਦੇ ਰਹੇ ਹਨ। ਜਿਵੇਂ ਕਿ ਸਾਡੇ ਇਤਹਾਸ\ ਮਿਥਿਹਾਸ ਤੋਂ ਪਤਾ ਲਗਦਾ ਹੈ ਕਿ ਪੁਰਾਣੇ ਸਮੇਂ ਵਿੱਚ ਰਾਜਿਆਂ-ਮਹਾਂਰਾਜਿਆਂ ਦੀਆਂ ਲੜਕੀਆਂ ਦੇ ਜਵਾਨ ਹੋਣ ਉਤੇ ਉਹਨਾਂ ਵੱਲੋਂ ਸਵੰਬਰ ਦੀ ਰਸਮ ਦਾ ਐਲਾਨ ਕੀਤਾ ਜਾਂਦਾ ਸੀ ਜਿੱਥੇ ਕਿ ਵਿਆਹ ਦੇ ਇੱਛਕ ਇਸ ਤਰ੍ਹਾਂ ਪਹੁੰਚਦੇ ਸਨ ਜਿਵੇਂ ਅੱਜ ਕੱਲ੍ਹ ਕਲਰਕ ਦੀ ਇੰਟਰਵਿਊ 'ਤੇ ਬੇਰੁਜ਼ਗਾਰ ਪਹੁੰਚਦੇ ਹਨ। ਉਥੇ ਕਿਸੇ ਇੱਕ ਦੇ ਗਲ ਵਰ-ਮਾਲਾ

17