ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਵੇਖਦੀ ਹੋਵੇਗੀ ਤਦ ਹੀ ਉਹ ਉਨ੍ਹਾਂ ਦੀ ਸੁੰਦਰਤਾ ਦਾ ਐਨੀ ਬਰੀਕੀ ਨਾਲ ਬਿਆਨ ਕਰ ਸਕੀ।

ਵੇਖ ਕੇ ਤਾਂ ਕੋਈ ਵੀ ਕੁਦਰਤ ਪ੍ਰੇਮੀ ਲੇਖਕ/ਲੇਖਿਕਾ ਇਸ ਨੂੰ ਬਿਆਨ ਕਰ ਸਕਦੀ ਸੀ, ਪਰ ਹੈਰਾਨੀ ਜਨਕ ਗੱਲ ਤਾਂ ਇਹ ਹੈ ਕਿ ਇਹ ਲਿਖਣ ਵਾਲੀ ਹੈਲਨ ਕੈਲਰ ਨਾ ਵੇਖ ਸਕਦੀ ਸੀ ਅਤੇ ਨਾ ਸੁਣ ਸਕਦੀ ਸੀ। ਉਹ ਜਦ ਡੇਢ ਸਾਲ ਦੀ ਸੀ ਤਾਂ ਇੱਕ ਬਿਮਾਰੀ ਕਾਰਣ ਉਸਦੀ ਨਿਗ੍ਹਾ ਅਤੇ ਸੁਣਨ ਸ਼ਕਤੀ ਸਦਾ ਲਈ ਖਤਮ ਹੋ ਗਈਆਂ।

ਹੈਲਨ ਕੈਲਰ, ਘਾਟਾਂ, ਕਮਜੋਰੀਆਂ ਅਤੇ ਮੁਸਕਿਲਾਂ ਦੇ ਅੱਗੇ ਕਦੇ ਹਾਰ ਨਾ ਮੰਨਣ ਵਾਲੇ ਜਜ਼ਬੇ ਦੀ ਠੋਸ ਮਿਸਾਲ ਹੈ। ਉਹ ਸਰੀਰਕ ਊਣਤਾਈਆਂ ਵਾਲੇ ਲੱਖਾਂ ਲੋਕਾਂ ਲਈ ਪ੍ਰੇਰਣਾ ਸ੍ਰੋਤ ਹੈ ਕਿ ਦੇਖਣ ਅਤੇ ਸੁਣਨ ਦੀਆਂ ਦੋਵੇਂ ਮਹੱਤਵਪੂਰਨ ਗਿਆਨ ਇੰਦਰੀਆਂ ਗੁਆ ਲੈਣ ਦੇ ਬਾਵਜੂਦ, ਉਹ ਜ਼ਿੰਦਗੀ ਨੂੰ ਜਾਨਣ ਅਤੇ ਮਾਨਣ ਵਿੱਚ ਕਿਵੇਂ ਕਾਮਯਾਬ ਹੋਈ। ਉਸ ਨੇ 40 ਦੇਸ਼ਾਂ ਦੀ ਯਾਤਰਾ ਕਰਕੇ ਅਤੇ ਲੈਕਚਰ ਦੇ ਕੇ ਉਥੋਂ ਦੇ ਲੋਕਾਂ ਵਿੱਚ ਉਤਸ਼ਾਹ ਭਰਿਆ, ਅਨੇਕਾਂ ਕਿਤਾਬਾਂ ਅਤੇ ਆਰਟੀਕਲ ਲਿਖ ਕੇ ਅੰਗਹੀਣਾਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਸਾਰਥਿਕ ਜ਼ਿੰਦਗੀ ਜਿਉਣ ਦੀ ਸੇਧ ਦਿੱਤੀ। ਵਿਗਿਆਨੀ ਗ੍ਰਾਹਮ ਬੈੱਲ (ਟੈਲੀਫ਼ੋਨ ਦਾ ਕਾਢਕਾਰ), ਮਹਾਨ ਕਲਾਕਾਰ ਚਾਰਲੀ ਚੈਪਲਿਨ ਅਤੇ ਉੱਘਾ ਲੇਖਕ ਮਾਰਕ ਟਵੇਨ ਉਸ ਦੇ ਦੋਸਤ ਹੋਣ 'ਤੇ ਮਾਣ ਮਹਿਸੂਸ ਕਰਦੇ ਸਨ। ਉਸ ਦੇ ਸੋਸ਼ਲਿਸਟ ਵਿਚਾਰਾਂ ਦੇ ਬਾਵਜੂਦ ਉਸ ਦੇ ਜੀਵਨ ਕਾਲ ਵਿੱਚ ਬਣੇ ਅਮਰੀਕਾ ਦੇ ਸਾਰੇ ਰਾਸ਼ਟਰਪਤੀਆਂ ਨੇ ਉਸ ਨਾਲ ਮੁਲਾਕਾਤਾਂ ਕੀਤੀਆਂ। ਉਸ ਨੇ ਦ੍ਰਿਸ਼ਟੀਹੀਣ ਲੋਕਾਂ ਲਈ ਸੰਸਥਾਵਾਂ ਸਥਾਪਿਤ ਕੀਤੀਆਂ ਅਤੇ ਫੰਡ ਇਕੱਠੇ ਕਰਕੇ ਉਨ੍ਹਾਂ ਦੀ ਭਲਾਈ 'ਤੇ ਲਗਾਏ। ਉਸ ਦੀ ਜੀਵਨ

164