ਪੰਨਾ:ਚੰਬੇ ਦੀਆਂ ਕਲੀਆਂ.pdf/152

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੪੧ )

ਅਤੇ ਠੰਡ ਪੈਣ ਲਗੀ। ਰਾਜੇ ਅਰ ਤਪੀਸ਼ਰ ਨੇ ਆਦਮੀ ਨੂੰ ਚੁਕਕੇ ਕੁਟੀਆ ਵਿਚ ਲਿਟਾਇਆ। ਅੰਦਰ ਲੇਟਕੇ ਉਸ ਆਦਮੀ ਦੀ ਅੱਖ ਲਗ ਗਈ ਤੇ ਓਹ ਸੌਂ ਗਿਆ। ਰਾਜਾ ਵੀ ਦਿਨ ਭਰ ਦਾ ਥਕਿਆ ਹੋਇਆ ਸੀ। ਉਸ ਨੂੰ ਭੀ ਫਰਸ਼ ਪੁਰ ਬੈਠਿਆਂ ਨੀਂਦਰ ਨੇ ਘੇਰ ਲਿਆ ਤੇ ਓਥੇ ਹੀ ਸੌਂ ਗਿਆ। ਇਸ ਤਰਾਂ ਸੁਤਿਆਂ ਰਾਤ ਲੰਘ ਗਈ ਸਵੇਰੇ ਜਦ ਉਹ ਜਾਗਿਆ ਤਾਂ ਸੋਚਣ ਲਗਾ ਮੈਂ ਇਥੇ ਕਿਵੇਂ ਆ ਗਿਆ। ਜਦ ਉਸ ਗੱਭਰੂ ਨੇ ਅੱਖ ਖੋਲ੍ਹੀ ਤਾਂ ਰਾਜੇ ਨੂੰ ਆਪਣੇ ਵਲ ਤਕਦਿਆਂ ਵੇਖਕੇ ਉਸ ਨੇ ਹੱਥ ਜੋੜਕੇ ਆਖਿਆ: "ਮੈਨੂੰ ਮਾਫ਼ੀ ਦਿਓ" ਰਾਜਾ ਹੈਰਾਨ ਹੋ ਗਿਆ ਕਿ ਮੈਂ ਤੈਨੂੰ ਜਾਣਦਾ ਨਹੀਂ, ਮਾਫ਼ੀ ਕਿਸ ਗਲ ਦੀ ਹੈ ਅਤੇ ਕਸੂਰ ਕੀ ਹੈ?

ਗਭਰੂ ਨੇ ਦਸਿਆ ਤੁਸੀਂ ਮੈਨੂੰ ਨਹੀਂ ਜਾਣਦੇ। ਪਰ ਮੈਂ ਤੁਸਾਡਾ ਦੁਸ਼ਮਣ ਸਾਂ। ਮੈਂ ਸਹੁੰ ਖਾਧੀ ਸੀ ਕਿ ਮੈਂ ਤੁਸਾਨੂੰ ਕਤਲ ਕਰਾਂਗਾ। ਤੁਸੀਂ ਮੇਰੇ ਭਰਾ ਨੂੰ ਫਾਂਸੀ ਤੇ ਲਟਕਾਇਆ ਤੇ ਉਸ ਦੀ ਜਾਇਦਾਦ ਜ਼ਬਤ ਕਰ ਲਈ ਸੀ। ਮੈਨੂੰ ਪਤਾ ਸੀ ਕਿ ਤੁਸੀਂ ਜੰਗਲ ਵਿਚ ਇਕੱਲੇ ਆਏ ਹੋ। ਮੇਰਾ ਇਰਾਦਾ ਤੁਹਾਨੂੰ ਵਾਪਸੀ ਤੇ ਮਾਰਨ ਦਾ ਸੀ, ਪਰ ਦਿਨ ਗੁਜ਼ਰ ਚਲਿਆ ਤੇ ਤੁਸੀਂ ਨਾ ਮੁੜੇ। ਮੈਂ ਆਪਣੀ ਥਾਂ ਵਿਚੋਂ ਨਿਕਲਕੇ ਤੁਹਾਨੂੰ ਲਭਣ ਲੱਗਾ। ਤੁਸਾਡੇ ਆਦਮੀਆਂ ਰਲਕੇ ਮੈਨੂੰ ਪਛਾਣਕੇ, ਜ਼ਖ਼ਮੀ ਕਰ ਦਿਤਾ।