ਪੰਨਾ:ਜ਼ਫ਼ਰਨਾਮਾ ਸਟੀਕ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)

(੩)ਸ਼ਹਨ ਸ਼ਾਹ ਖੂਬੀ ਦਿਹੋ ਰਹਿਨਮੂੰ॥
ਕਿ ਬੇਗੂਨ ਬੇਚੂੰਨ ਚੂੰ ਬੇਨਮੂੰ॥

(۳) شنهشاه خوبی ده و رهنمون + که بی گون و بی چون بی نمون

ਸ਼ਹਨਸ਼ਾਹ = ਬਾਦਸ਼ਾਹਾਂ ਦਾ
           ਬਾਦਸ਼ਾਹ
   ਖੂਬੀ ਦਿਹੋ = ਖੂਬੀ-ਦਿਹ-ਵ
     ਨੇਕੀ ਦੇ-ਦੇਣ ਵਾਲਾ
          ਅਤੇ
    ਰਹਨਮੁੰ = ਰਹਨਮੂੰ
   ਰਸਤਾ-ਦਿਖਾਉਣ-
       ਵਾਲਾ

ਕਿ = ਜੋ, ਅਤੇ
ਬੇਗੂਨ = ਬੇ-ਗੁਨ = ਬੇ-ਰੰਗ,
          ਰੰਗ ਰਹਤ
ਬੇਚੂੰਨ = ਬੇ-ਚੂੰਨ = ਬੇ ਮਾਨੰਦ,
      ਅਦੁਤਯ
ਚੂੰ = ਇਸ ਲਈ
ਬੇਨਮੂੰ = ਬੇ-ਨਮੂੰ = ਬਿਨਾਂ-ਨਮੂਨੇ ਤੋਂ
         ਦਿਸ਼੍ਟਾਂਤ ਰਹਿਤ

ਅਰਥ

ਓਹ ਬਾਦਸ਼ਾਹਾਂ ਦਾ ਬਾਦਸ਼ਾਹ, ਨੇਕੀ ਦੇਣ ਵਾਲਾ, ਰਸਤਾ ਦਿਖਾਉਣ ਵਾਲਾ, ਬੇਰੰਗ, ਅਦੁਤ ਹੈ, ਇਸ ਲਈ ਨਮੂਨੇ ਤੋਂ ਰਹਿਤ ਹੈ।

ਭਾਵ

ਹੇ ਔਰੰਗਜ਼ੇਬ, ਅਕਾਲ ਪੁਰਖ ਤੇਰੇ ਵਰਗੇ ਬਾਦਸ਼ਾਹਾਂ ਦਾ ਭੀ ਬਾਦਸ਼ਾਹ ਹੈ ਜੋ ਸਭ ਨੂੰ ਨੇਕੀ ਦਿੰਦਾ ਹੈ ਤੇ ਸਲਾਮਤੀ ਦਾ ਰਸਤਾ ਦਿਖਾਉਂਦਾ ਹੈ, ਰੰਗ ਰੇਖ ਤੋਂ ਰਹਿਤ ਹੈ ਇਸੀ ਲਈ ਅਦੁਤ੍ਯ (ਲਾਸਾਨੀ) ਹੈ ਅਰਥਾਤ ਉਸਦੇ ਨਾਲ ਦਾ ਕੋਈ ਨਹੀਂ, ਤੈਨੂੰ ਭੀ ਚਾਹੀਦਾ ਹੈ ਕਿ ਤੂੰ ਉਸ ਸਚੇ ਸ਼ਹਨਸ਼ਾਹ ਤੋਂ ਡਰਦਾ ਰਹੇਂ।