ਪੰਨਾ:ਦੰਪਤੀ ਪਿਆਰ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ


ਹੁਨਾਲ ਦੇ ਦਿਨ ਹਨ, ਸਵੇਰ ਦਾ ਵੇਲਾ ਹੈ, ਚੜਦੇ ਵੱਲੋਂ ਸੂਰਜ ਮਹਾਰਾਜ ਸੰਸਾਰ ਵਿਚ ਬਿਰਾਜਮਾਨ ਹੋਣ ਲਈ ਬਾਹਰ ਆ ਰਹੇ ਹਨ। ਪੰਛੀ ਆਪਣੇ ਆਪਣੇ ਆਲ੍ਹਣੇ ਵਿਚੋਂ ਉੱਡ ਕੇ ਚੋਗੇ ਦੀ ਭਾਲ ਵਿਚ ਏਧਰ ਓਧਰ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ। ਜਿਹੜੇ ਲੋਕ ਸਾਰੀ ਰਾਤ ਗਰਮੀ ਨਾਲ ਤੜਫਦੇ ਰਹੇ ਸਨ, ਉਨ੍ਹਾਂ ਨੂੰ ਅਰਾਮ ਦੇਣ ਲਈ ਹੁਣ ਸੁੰਦਰ ਠੰਢੀ ਪੌਣ ਹੌਲੀ ਹੌਲੀ ਰੁਮਕ ਰਹੀ ਹੈ। ਕਿਰਸਾਨ ਲੋਕ ਠੰਢਾ ਵੇਲਾ ਦੇਖ ਕੇ ਹਦਾਲੀਆਂ ਕਰਕੇ ਖੇਤਾਂ ਨੂੰ ਜਾ ਰਹੇ ਹਨ। ਰਾਹੀ ਲੋਕ ਠੰਢੇ ਠੰਢੇ ਸਮੇਂ ਵਿਚ ਆਪਣਾ ਰਾਹ ਮੁਕਾਉਣ ਦੇ ਆਹਰ ਵਿਚ ਲੱਗੇ ਹੋਏ ਹਨ। ਅਜੇਹੇ ਸਮੇਂ ਜਦ ਸਭ ਜਾਗ ਪਏ ਹਨ ਤਾਂ ਇਕ ਪਿੰਡ ਦਾ ਥਾਣੇਦਾਰ ਲੱਤਾਂ ਪਸਾਰੀ ਚਿੱਟੀ ਚਾਦਰ ਲਈ ਘੂਕ ਸੁੱਤਾ ਪਿਆ ਹੈ, ਉਸ ਦਾ ਨੌਕਰ ਉਸ ਦੇ ਜਾਗਣ ਦੀ ਉਡੀਕ ਕਰ ਰਿਹਾ ਹੈ ਕਿ ਕਦੋਂ ਆਵਾਜ਼ ਪੈਂਦੀ ਹੈ। ਕਿਸੇ ਕਿਸੇ ਵੇਲੇ ਥਾਣੇਦਾਰ ਪਾਸਾ ਮਰੋੜਦਾ ਹੋਇਆ ਕਹਿੰਦਾ ਹੈ- "ਓਹੋ! ਕੋਹੀ ਸਖ਼ਤ ਗਰਮੀ ਹੈ?' ਪਰੰਤੂ ਨੌਕਰ ਉਸ ਨੂੰ ਜਗਾਉਣ ਦਾ ਜੇਰਾ ਨਹੀਂ ਕਰਦੇ। ਇੰਨੇ ਨੂੰ ਇਕ ਫਰਿਆਦੀ ਦੀ ਆਵਾਜ਼ ਆਉਂਦੀ ਹੈ। ਥਾਣੇਦਾਰ ਦੀ ਨੀਂਦ ਹਰਾਮ ਹੁੰਦੀ ਹੈ ਅਤੇ ਉਹ ਕੜਕਦਾ ਹੈ:—

"ਕਿਉਂ ਉਏ ਸਾਲਿਆ! ਤੇਰੀ ਕੀ ਫਰਿਆਦ ਹੈ? ਉਰੇ ਆ ਤੈਨੂੰ ਫਰਿਆਦ ਦਾ ਸੁਆਦ ਚਖਾਵਾਂ। ਸਾਰੀ ਰਾਤ ਲੋ ਨੇ ਆਰਾਮ ਨਹੀਂ ਕਰਨ ਦਿਤਾ। ਸਵੇਰੇ ਕੁਝ ਆਰਾਮ ਦਾ ਵੇਲਾ ਹੱਥ ਲੱਗਾ ਸੀ ਏਸ ਸਾਲੇ ਨੇ ਆਣ ਦੁਹਾਈ ਪਾਈ ਹੈ। ਉਰੇ ਆ ਤੈਨੂੰ ਪਹਿਲਾਂ ਫਰਿਆਦ ਦਾ ਸੁਆਦ ਦਿਆਂ ਅਤੇ ਫੇਰ ਤੇਰੀ ਗੱਲ ਸੁਣਾਂ। ਆ ਸਾਲਿਆ!"

ਫਰਿਆਦੀ-"ਹਜ਼ੂਰ! ਮੈਂ ਤਾਂ ਨੌਕਰ ਹਾਂ। ਲਾਲਾ ਸ਼ਾਦੀ ਰਾਮ ਦੇ