ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ ਵਿਚ 'ਕਾਫ਼ੀ'

ਅਤੇ ਮੌਲਵੀ ਜਮਾਲ ਦੀਨ ਵੀ ਇਨ੍ਹਾਂ ਨਕਲ ਕਰਨ ਵਾਲਿਆਂ ਵਿਚੋਂ ਸਨ, ਭਾਵੇਂ ਇਨ੍ਹਾਂ ਦੀ ਨਕਲ ਵਿਚ ਕੁਝ ਅਕਲ ਵੀ ਦਿਸ ਪੈਂਦੀ ਹੈ।

ਅਲੀ ਹੈਦਰ ਅਤੇ ਹਾਸ਼ਮ ਭੀ ਕਾਫ਼ੀਆਂ ਲਿਖ ਗਏ। ਉਨ੍ਹਾਂ ਦਾ ਸਵਾਦ ਆਪਣਾ ਹੈ, ਪਰ ਵਕਤ ਥੋੜ੍ਹਾ ਹੋਣ ਕਰਕੇ ਮੈਂ ਨਮੂਨੇ ਨਹੀਂ ਦੇ ਸਕਦਾ। ਹਾਂ ਮੀਆਂ ਨੌ-ਰੋਜ਼ ਦੀ ਇਕ ਕਾਫੀ ਦੇ ਕੇ ਖ਼ਤਮ ਕਰਦਾ ਹਾਂ। ਇਹ ਰਿਆਸਤ ਬਹਾਵਲਪੁਰ ਦੇ ਵਸਨੀਕ ਸਨ ਅਤੇ ਮੁਲਤਾਨੀ ਤਰਜ਼ ਦੀ ਕਾਫ਼ੀ ਲਿਖਦੇ ਸਨ:———

ਪਤਣੋਂ ਜੀਵੇਂ ਪਾਰ ਲੰਘਾ, ਬੇੜੀ ਵਾਲਿਆ ਮੀਰ ਮਲਾਹ!
ਵੱਞਣਾ ਯਾਰ ਦੀ ਝੋਕ ਜ਼ਰੂਰੇ, ਲੰਘਣਾ ਸਾਕੋਂ ਪਹਿਲੜੇ ਪੂਰੇ,
ਨਾ ਕਰ ਝਗੜਾ ਵੰਝ ਉਠਾ।
ਵੰਝ ਤੇ ਚਪੇ ਸੰਭਲ ਤੇ ਚੋਲੀ,
ਸਾਕੋਂ ਅਧ ਦਰਿਆ ਨ ਰੋਲੀਂ, ਹੈ ਗਲ ਤੈਂਡੇ ਲਾਜ ਕੇਹਾ।
ਤੂੰ ਸਰਦਾਰ ਪਤਣ ਦਾ ਸਾਈਂ, ਸਾਕੋਂ ਕੰਧੀ ਪਾਰ ਪੁਚਾਈਂ,
ਡੇਸੀ ਤੈਂਕੋ ਅਜਰ ਖ਼ੁਦਾ। ਬੇੜੀ ਵਾਲਿਆ ਮੀਰ ਮਲਾਹ!