ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਜਾਣ ਨਾਲ ਕਿਸੇ ਬਗਾਨੀ ਕੌਮ ਦੇ ਪਾਏ ਹੋਏ ਜੁੱਲੇ ਝਲਣ ਨਹੀਂ ਹੁੰਦੇ। ਗੁਰੂ ਨਾਨਕ ਸਾਹਿਬ ਧਨਾਸਰੀ ਰਾਗ ਵਿਚ ਆਪਣੇ ਦੇਸ-ਵਾਸੀਆਂ ਦੀ ਗ਼ੁਲਾਮੀ ਵਲ ਇਸ਼ਾਰਾ ਕਰ ਕੇ ਉਨ੍ਹਾਂ ਨੂੰ ਆਪਣਾ ਕੌਮੀ ਫ਼ਰਜ਼ ਪਛਾਣਨ ਲਈ ਵੰਗਾਰਦੇ ਹਨ। ਉਹ ਕਹਿੰਦੇ ਹਨ:

ਖਤ੍ਰੀਆ ਤ ਧਰਮੁ ਛੋਡਿਆ ਮਲੇਛ-ਭਾਖਿਆ ਗਹੀ।
ਸ੍ਰਿਸਟਿ ਸਭ ਇਕ-ਵਰਨ ਹੋਈ ਧਰਮ ਕੀ ਗਤਿ ਰਹੀ।

ਗੁਰੂ ਜੀ ਕਿਸੇ ਬੋਲੀ ਦੇ ਵਿਰੁਧ ਨਹੀਂ ਸਨ। ਉਹ ਆਪ ਫ਼ਾਰਸੀ ਵਰਤਦੇ ਸਨ। ਪਰ ਉਹ ਦੇਸ ਦੀ ਰਖਿਆ ਕਰਨ ਵਾਲੇ ਛਤਰੀਆਂ ਦੀ ਉਸ ਗ਼ੁਲਾਮੀ ਵਲ ਧਿਆਨ ਦੁਆਂਦੇ ਹਨ ਕਿ ਇਕ ਪਾਸੇ ਮੁਸਲਮਾਣਾਂ ਨੂੰ 'ਮਲੇਛ' ਆਖਣਾ ਤੇ ਦੂਜੇ ਪਾਸੇ ਆਪਣੀ ਬੋਲੀ ਛਡ ਕੇ ਉਨ੍ਹਾਂ ਦੀ ਬੋਲੀ ਆਪਣੀ ਬਣਾ ਲੈਣੀ!

ਛਤਰੀ ਲੋਕਾਂ ਦਾ ਫ਼ਰਜ਼ ਸੀ ਕਿ ਆਪਣੇ ਦੇਸ ਦੇ ਧਰਮ ਕਰਮ ਤੇ ਬੋਲੀ ਨੂੰ ਬਚਾ ਕੇ ਰਖਦੇ, ਪਰ ਉਨ੍ਹਾਂ ਦੀ ਅਣਗਹਿਲੀ ਕਰਕੇ ਆਮ ਜਨਤਾ ਇਕੋ ਮੁਸਲਮਾਣੀ ਅਸਰ ਹੇਠਾਂ ਆ ਰਹੀ ਸੀ। ਇਹ ਗ਼ੁਲਾਮੀ ਵਾਲੀ ਏਕਤਾ ਸੀ। ਇਸ ਵਿਚ ਧਰਮ ਦੀ ਉੱਨਤੀ ਨਹੀਂ ਸੀ ਹੋ ਸਕਦੀ। ਇਸੇ ਤਰ੍ਹਾਂ ਆਸਾ ਦੀ ਵਾਰ ਵਿਚ ਫੁਰਮਾਉਂਦੇ ਹਨ:

"ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤਰਕਾ ਭਾਈ।"

ਭਾਵ ਘਰਾਂ ਅੰਦਰ ਬਹਿ ਕੇ ਤਾਂ ਹਿੰਦੂਆਂ ਵਾਲੀ ਪੂਜਾ ਪਾਠ ਕਰਦੇ ਹਨ, ਪਰ ਬਾਹਰ ਦਿਖਾਵੇ ਲਈ ਮੁਸਲਮਾਣਾਂ ਦੀਆਂ ਕਿਤਾਬਾਂ ਪੜ੍ਹਦੇ ਅਤੇ ਉਨ੍ਹਾਂ ਦੀ ਰਹਿਣੀ ਬਹਿਣੀ ਬਣਾ ਦਸਦੇ ਹਨ। ਜਿਵੇਂ ਅਜ ਕਲ ਸਰਕਾਰ ਦਰਬਾਰ ਵਿਚ ਮਨਜ਼ੂਰ ਹੋਣ ਲਈ ਲੋਕੀ ਕੋਟ ਪਤਲੂਣ ਕੱਸ ਲੈਂਦੇ ਹਨ, ਤਿਵੇਂ ਉਨ੍ਹੀਂ ਦਿਨੀਂ ਕੌਮੀ ਗ਼ੈਰਤ ਤੋਂ ਹੀਣੇ ਲੋਕ ਪ੍ਰਧਾਨ ਕੌਮ ਨੂੰ ਪ੍ਰਸੰਨ

ー੭੪ー