ਪੰਨਾ:ਪੂਰਬ ਅਤੇ ਪੱਛਮ.pdf/224

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੨੧੭

ਫਰਜ਼ ਆਪਣੇ ਪਤੀ ਦੀ ਆਗਿਆ ਵਿਚ ਰਹਿਣਾ ਹੀ ਦਸਿਆ ਜਾਂਦਾ ਹੈ, ਭਾਵੇਂ ਪਤੀ ਹੁਕਮ ਮਨਾਉਣ ਦੇ ਯੋਗ ਹੋਵੇ ਜਾਂ ਨ ਹੋਵੇ।

ਲੋੜ ਹੈ ਕਿ ਅਸੀਂ ਇਸਤ੍ਰੀ ਵਲ ਆਪਣਾ ਰੁਖ਼ ਬਦਲੀਏ ਅਤੇ ਘਰ ਤੇ ਸਮਾਜ ਵਿਚ ਇਸਨੂੰ ਲੋੜੀਂਦੀ ਥਾਂ ਦੇਈਏ। ਸਾਡੀ ਸਮਾਜਕ ਉਨਤੀ ਦਾ ਸਭ ਤੋਂ ਵੱਡਾ ਕਾਰਨ ਇਸਤ੍ਰੀ ਦੀ ਬੇਹਤਰੀ ਹੀ ਹੋ ਸਕਦਾ ਹੈ ਕਿਉਂਕਿ ਇਸ ਦਾ ਪ੍ਰਭਾਵ ਸੁਸਾਇਟੀ ਦੇ ਸਾਰੇ ਅੰਗਾਂ ਉੱਤੇ ਪੈਂਦਾ ਹੈ।

ਸਮਾਜਕ ਜੀਵਨ ਵਿਚ ਇਸਤ੍ਰੀ ਮਰਦ ਦਾ ਵਖੋ ਵਖ ਰਹਿਣ ਦਾ ਰਿਵਾਜ ਭੀ ਸਾਡੀ ਸਮੁਚੀ ਜ਼ਿੰਦਗੀ ਦੇ ਮਿਆਰ ਨੂੰ ਨੀਵਾਂ ਹੀ ਕਰਦਾ ਹੈ। ਸਮਾਜਕ ਜ਼ਿੰਦਗੀ ਦੇ ਇਸ ਪਹਿਲੂ ਵਲ ਭੀ ਖਿਆਲ ਕਰਨ ਦੀ ਖਾਸ ਲੋੜ ਹੈ। ਇਸਤ੍ਰੀ-ਮਰਦ ਨੂੰ ਆਮ ਜੀਵਨ ਵਿਚ ਨੇੜੇ ਲਿਆਉਣਾ ਚਾਹੀਦਾ ਹੈ, ਤਾਕਿ ਸਾਡੀ ਆਮ ਬੋਲੀ, ਸਾਡਾ ਆਮ ਰਵੱਈਆ ਤੇ ਪ੍ਰਸਪਰ ਵਰਤਾਵਾ ਇਤਨਾ ਕਰਖਤ, ਕੋਝਾ ਤੇ ਸਭਯਤਾ-ਹੀਨ ਨ ਹੋਵੇ ਜਿਤਨਾ ਕਿ ਹੁਣ ਹੈ।

ਆਮ ਜਨਤਾ ਦਾ ਖਾਣਾ ਪੀਣਾ ਤਾਂ ਆਰਥਕ ਦਸ਼ਾ ਦੇ ਸੁਧਰਨ ਨਾਲ ਆਪ ਹੀ ਸੁਧਰ ਜਾਵੇਗਾ, ਪ੍ਰੰਤੂ ਸਰਦੇ ਵਰਦੇ ਘਰਾਂ ਨੂੰ ਚਾਹੀਦਾ ਹੈ ਕਿ ਉਹ ਹੀ ਨਵੇਂ ਜ਼ਮਾਨੇ ਦੀ ਹਵਾ ਲੈਣ ਤੇ ਆਪਣੇ ਖਾਣ ਪੀਣ ਵਿਚ ਲੋੜੀਦੀ ਸੁਧਾਈ ਕਰਨ। ਲਿਬਾਸ ਸੰਬੰਧੀ ਉਚਿਤ ਹੋਵੇਗਾ ਕਿ ਸਭ ਧਾਰਮਕ ਚਿੰਨ੍ਹਾਂ ਨੂੰ ਛਡਕੇ ਬਾਕੀ ਚੀਜ਼ਾਂ ਵਿਚ ਸਾਰੇ ਦੇਸ