ਪੰਨਾ:ਪੂਰਬ ਅਤੇ ਪੱਛਮ.pdf/243

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩੮

ਪੂਰਬ ਅਤੇ ਪੱਛਮ

ਵਿਚੋਂ ਨੀਯਤ ਕੀਤਾ ਹਿਸਾ ਰੀਜ਼ਰਵ ਫੰਡ ਵਿਚ ਪਾਕੇ ਬਾਕੀ ਨੂੰ ਫਿਰ ਉਪਜਾਊ ਕੰਮਾਂ ਵਿਚ ਲਾ ਦਿੰਦੇ ਹਨ ਜਿਨਾਂ ਦੁਆਰਾ ਆਮਦਨ ਵਿਚ ਹੋਰ ਭੀ ਵਾਧਾ ਹੋ ਸਕੇ । ਇਹੀ ਕਾਰਨ ਹੈ ਕਿ ਉਨ੍ਹਾਂ ਦੇਸ਼ਾਂ ਦੀਆਂ ਦਸਤਕਾਰੀਆਂ ਅਤੇ ਤਜਾਰਤ ਦਿਨੋ ਦਿਨ ਉਨਤੀ ਕਰ ਰਹੀਆਂ ਹਨ।

ਅਸੀਂ ਹਾਲਾਂ ਖਰਚਾਂ ਨੂੰ ਆਮਦਨ ਦੇ ਵਿਚ ਵਿਚ ਰਖਣ ਦਾ ਸਬਕ ਨਹੀਂ ਪੜਿਆ । ਸਾਡੇ ਘਰੇਲੂ ਮਾਮਲਿਆਂ ਵਲ ਦੇਖ ਲਵੋ ਜਾਂ ਵਪਾਰਕ ਕੰਪਨੀਆਂ ਵਲ ਨਜ਼ਰ ਮਾਰੋ॥ ਸਭ ਥਾਂ ਇਹੀ ਦਿਸੇਗਾ ਕਿ ਖਰਚ ਆਮਦਨ ਦਾ ਕੋਈ ਖਾਸ ਸਬੰਧ ਨਹੀਂ । ਇਹ ਊਣਤਾਈ ਖਾਸ ਕਰਕੇ ਸਾਡੀ ਪੇਂਡੂ ਜਨਤਾ ਵਿਚ ਬਹੁਤ ਹੈ ਅਤੇ ਮੁਲਕ ਦੀ ੮੯ ਫੀ ਸਦੀ ਆਬਾਦੀ ਪਿੰਡਾਂ ਵਿਚ ਨਿਵਾਸ ਕਰਦੀ ਹੈ । ਕਈਆਂ ਹਾਲਤਾਂ ਵਿਚ ਤਾਂ ਘਰ ਦੀ ਆਮਦਨ ਸਚ ਮੁਚ ਹੀ ਇਤਨੀ ਥੋੜੀ ਹੁੰਦੀ ਹੈ ਕਿ ਖਰਚਾਂ ਦਾ ਪੂਰਾ ਨਹੀਂ ਫਟ ਸਕਦਾ ਅਤੇ ਕਈਆਂ ਹਾਲਤਾਂ ਵਿਚ ਲੋੜ ਤੋਂ ਬਹੁਤੇ ਖਰਚ ਬੇ-ਸੋਚੇ ਸਮਝੇ ਕੀਤੇ ਜਾਂਦੇ ਹਨ। ਖਰਚਾਂ ਨੂੰ ਵਧਾਉਣ ਵਿਚ ਸਾਡੇ ਸਮਾਜਕ ਰਿਵਾਜਾਂ ਦਾ ਕਾਫੀ ਹੱਥ ਹੈ । ਲੜਕਾ ਪੈਦਾ ਹੋਣ ਦੀ ਖੁਸ਼ੀ ਵਿਚ ਛਟੀ ਜ਼ਰੂਰ ਕਰਨੀ ਹੈ ਭਾਵੇਂ ਘਰ ਖਾਣ ਨੂੰ ਦਾਣੇ ਨ ਹੋਣ ਤੇ ਬਚਾ ਜਾਂ ਬੁਢੀ ਦੇ ਮਰਨ ਤੇ ਪਿੰਡ ਨੂੰ ਰੋਟੀ ਦਿਤੇ ਬਿਨਾਂ ਤੱਕ ਨਹੀਂ ਰਹਿੰਦਾ ਭਾਵੇਂ ਕਰਜ਼ਾ ਲੈ ਕੇ ਦੇਣੀ ਪਵੇ, ਲੜਕੇ ਜਾਂ ਲੜਕੀ ਦੇ ਵਿਆਹ ਵੇਲੇ ਤਾਂ ਖਰਚ ਦੀ ਪ੍ਰਵਾਹ ਹੀ ਨਹੀਂ ਕਰਨੀ । ਇਥੋਂ ਤਕ ਕਿ ਸਿਆਣੀਆਂ ਸ਼੍ਰੇਣੀਆਂ ਦੇ ਆਦਮੀ ਭੀ ਅਜੇਹੇ ਮੌਕਿਆ ਤੇ