ਪੰਨਾ:ਪੂਰਬ ਅਤੇ ਪੱਛਮ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਆਹ ਦਾ ਰਿਵਾਜ ਭੀ ਅਜੀਬ ਹੁੰਦਾ ਸੀ । ਆਪਣੇ ਸਕੇ ਭੈਣਾਂ ਭਰਾਵਾਂ ਨੂੰ ਛੱਡ ਕੇ ਹੋਰ ਹਾਣ ਪ੍ਰਵਾਣਾਂ ਦੀਆਂ ਜੋੜੀਆਂ ਸੁਤੇ ਸਭਾ ਹੀ ਬਣ ਜਾਂਦੀਆਂ ਸਨ। ਫੇਰੇ ਲੈਣ, ਅਨੰਦ ਪੜ੍ਹਾਉਣ ਜਾਂ ਨਕਾਹ ਦੀ ਕੋਈ ਰਸਮ ਨਹੀਂ ਸੀ। ਬਸ ਫਿਰਦਿਆਂ ਫਿਰਦਿਆਂ ਜੋੜੀਆਂ ਬਣ ਜਾਣੀਆਂ ਅਤੇ ਇਨਾਂ ਦੀ ਗੰਢ ਇਤਨੀ ਪੀਡੀ ਪੈਣੀ ਕਿ ਸਾਰੀ ਉਮਰ ਖੁੱਲ੍ਹਣੀ ਹੀ ਨਾ !

ਇਸ ਸਮੇਂ ਵਿਚ ਸੁਸਾਇਟੀ ਦੀ ਰਾਜਸੀ ਬਣਤਰ ਬੜੀ ਸਿੱਧੀ ਸਾਦੀ ਸੀ । ਹਰ ਇਕ ਪਿੰਡ ਆਪਣੇ ਆਪ ਵਿਚ ਸ੍ਵਤੰਤ੍ਰ ਹੁੰਦਾ ਸੀ ਅਤੇ ਪਿੰਡ ਦੀ ਆਜ਼ਾਦੀ ਵਾਸਤੇ ਹਰ ਇਕ ਪ੍ਰਾਣੀ ਜਾਨ ਤਕ ਕੁਰਬਾਨ ਕਰਨ ਜਾਂਦਾ ਸੀ । ਪਿੰਡ ਦੇ ਮੁਖੀਏ ਉਥੋਂ ਦੀ ਸਰਕਾਰ ਸਨ ਅਤੇ ਉਨਾਂ ਦਾ ਹੁਕਮ ਅਟੱਲ ਹੁੰਦਾ ਸੀ । ਕਈ ਦੇਸ਼ਾਂ ਵਿਚ ਰਾਜੇ ਦੀ ਚੋਣ ਹੁੰਦੀ ਸੀ ਤੇ ਜੇਕਰ ਰਾਜਾ ਪਰਜਾ ਦੀ ਮਰਜ਼ੀ ਅਨੁਸਾਰ ਰਾਜ ਨ ਕਰੇ ਤਾਂ ਉਸ ਨੂੰ ਗਦੀ ਤੋਂ ਉਤਾਰਕੇ ਕਿਸੇ ਹੋਰ ਯੋਗ ਆਦਮੀ ਨੂੰ ਇਹ ਉੱਚ ਪਦਵੀ ਦਿਤੀ ਜਾਂਦੀ ਸੀ। ਆਮ ਤੌਰ ਤੇ ਰਾਜੇ ਦੀ ਪਦਵੀ ਪੂਜਨੀਕ ਆਦਮੀ ਨੂੰ ਦਿਤੀ ਜਾਂਦੀ ਸੀ ਜੋ ਵਾਹਿਗੁਰੂ ਦਾ ਪਿਆਰਾ ਹੋਵੇ ।

ਆਦਮੀ ਦੇ ਸੁਭਾਵ ਵਿਚ ਲੜਾਈ ਝਗੜਾ ਮੁੱਢ ਤੋਂ ਚਲਿਆ ਆਉਂਦਾ ਹੈ । ਪ੍ਰਾਚੀਨ ਜ਼ਮਾਨੇ ਵਿਚ ਭੀ ਲੜਾਈਆਂ ਹੋਇਆ ਕਰਦੀਆਂ ਸਨ । ਇਕ ਪਿੰਡ ਦੂਸਰੇ ਨੇੜੇ ਦੇ ਪਿੰਡ ਨਾਲ ਲੜਾਈ ਕਰਕੇ ਉਸ ਨੂੰ ਆਪਣੇ ਕਾਬੂ ਕਰਨ ਦੀ ਤਾਕ ਵਿਚ ਲਗਾ ਰਹਿੰਦਾ ਸੀ। ਕਈ ਵੇਰ