ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੨ )

ਬਚਣ ਨਾਲ ਕੁਝ ਹੋਰ ਰੁਪਿਆ ਆਵੇਗਾ। ਭਾਵੇਂ ਕੁਝ ਵੀ ਹੋਵੇ ਅਸੀ ਪਤਾ ਕੇ ਤਾਂ ਵੇਖੀਏ।

ਸੂਬੇਦਾਰ ਮੇਜਰ:-ਹੱਛਾ ਸੁਕਰਾਤ ਜੀ ਅਸੀ ਕੰਮ ਸ਼ੁਰੂ ਕਰਦੇ ਹਾਂ ਤੇ ਵੇਖਦੇ ਹਾਂ ਕਿ ਕੀ ਅਸੀ ਅਮਨ ਵਿੱਚ ਆਪਣੇ ਪਿੰਡ ਵਾਲਿਆਂ ਦੀ ਓਸੇ ਤਰ੍ਹਾਂ ਅਗਵਾਈ ਕਰ ਸਕਦੇ ਹਾਂ, ਜਿਸ ਤਰ੍ਹਾਂ ਅਸੀ ਆਪਣਿਆਂ ਸੂਰਮਿਆਂ ਦੀ ਲੜਾਈ ਵਿੱਚ ਕੀਤੀ ਸੀ?


ਸਰਕਾਰੀ ਨੌਕਰ

ਸੁਕਰਾਤ ਇੱਕ ਦਿਨ ਪਿੰਡ ਆਇਆ ਤੇ ਕੀ ਵੇਖਦਾ ਏ ਕਿ ਪਟਵਾਰੀ, ਕਾਨੂਗੋ, ਜ਼ੈਲਦਾਰ, ਸੁਪੈਦਪੋਸ਼ ਤੇ ਲੰਬਰਦਾਰ ਸਾਰੇ ਅਕੱਠੇ ਹੋ ਕੇ ਨਵੀਂ ਜਮਾਬੰਦੀ ਜੇਹੜੀ ਤਿਆਰ ਹੋ ਰਹੀ ਸੀ, ਓਸ ਤੇ ਵਿਚਾਰ ਕਰਦੇ ਹਨ। ਸੁਕਰਾਤ ਅੱਜ ਬੜਾ ਗੁੱਸੇ ਸੀ, ਕਿਉਂ ਜੁ ਕਿੰਨਿਆਂ ਦਿਨਾਂ ਤੋਂ ਪਿੰਡ ਦੀ ਸਫਾਈ ਨਹੀਂ ਸੀ ਹੋਈ ਤੇ ਸਭਨੀਂ ਪਾਸੀਂ ਪਾਥੀਆਂ ਦੇ ਢੇਰ ਲੱਗੇ ਹੋਏ ਸਨ ਤੇ ਕੁੱਤੇ ਭੌਂਕਦੇ ਸਨ। ਗੱਲ ਕੀ ਓਸ ਨੇ ਉਹ ਸਾਰੀਆਂ ਚੀਜ਼ਾਂ ਡਿੱਠੀਆਂ, ਜਿਨ੍ਹਾਂ ਨੂੰ ਜਦ ਵੀ ਓਹ ਵੇਖਦਾ ਸੀ ਓਸ ਨੂੰ ਬੜੀ ਖਿਝ ਆਉਂਦੀ ਸੀ।