ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੯ )

ਸੁਕਰਾਤ:-ਤਾਂ ਫੇਰ ਤੁਸੀ ਆਪਣੀਆਂ ਕੁੜੀਆਂ ਨੂੰ ਮੁੰਡਿਆਂ ਦੇ ਸਕੂਲ ਘੋਲੋ ਤਾਂ ਜੋ ਓਹ ਕੁਝ ਪੜ੍ਹ ਲਿਖਕੇ ਆਪਣੇ ਬਾਲਾਂ ਤੇ ਪਾਲਣ ਪੋਸ਼ਣ ਤੇ ਆਪਣੇ ਘਰਾਂ ਦਾ ਪਰਬੰਧ ਕਰਨ ਦੇ ਸਿਧੇ ਸਾਦੇ ਨੇਮ ਸਿੱਖਣ ਜੋਗੀਆਂ ਹੋ ਜਾਣ । ਫੇਰ ਸ਼ਾਇਦ ਤੁਸੀਂ ਨਿਰੇ ਪੁਰੇ ਭਾਗਾਂ ਦੇ ਆਸਰੇ ਈ ਨ ਬੈਠਕੇ ਆਪਣੇ ਬਾਲਾਂ ਨੂੰ ਓਹਨਾਂ ਦੀਆਂ ਮਾਂਵਾਂ ਦੀ ਅਨਗਹਿਲੀ ਤੇ ਜਹਾਲਤ ਕਰਕੇ ਮਰਦਿਆਂ ਨੂੰ ਵੇਖੋਗੇ ।

ਲੰਬਰਦਾਰ:-ਸੁਕਰਾਤ ਜੀ ਸਾਡਾ ਤਾਂ ਸਮਾਂ ਬੀਤ ਗਿਆ ਏ । ਹੁਣ ਮੈਂ ਜਾਂ ਮੇਰੇ ਮੁੰਡੇ ਕੁੜੀਆਂ ਤਾਂ ਕੁਝ ਨਹੀਂ ਕਰ ਸਕਦੇ, ਪਰ ਮੈਂ ਜਤਨ ਕਰਾਂਗਾ ਤੇ ਆਪਣਿਆਂ ਪੋਤਰਿਆਂ ਨੂੰ ਆਖਾਂਗਾ ਕਿ ਓਹ ਜ਼ਰੂਰ ਆਪਣੀਆਂ ਕੁੜੀਆਂ ਨੂੰ ਉਹਨਾਂ ਦੀਆਂ ਅੱਗੇ ਆਉਣ ਵਾਲੀਆਂ ਜ਼ਿੰਮੇਵਾਰੀਆਂ ਦੀ ਸਿਖਿਆ ਦੁਆਉਣ ।


ਸਧਾਰ ਦਾ ਖਰਚ

ਜਦ ਸੁਕਰਾਤ ਦਾਇਰੇ ਆਇਆ ਤਾਂ ਕੀ ਵੇਖਦਾ ਏ, ਜੋ ਬੜੀ ਹਲ ਚਲ ਮੱਚੀ ਹੋਈ ਏ ਤੇ ਸਾਰੇ ਇੱਕੇ ਵਾਰੀ ਕੱਠੇ ਈ ਬੋਲੀ ਜਾਂਦੇ ਨੇ ।

ਸੁਕਰਾਤ:-ਭਰਾਵੋ ਕੀ ਗੱਲ ਏ ? ਕੀ ਕਿਸੇ ਨੇ