ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/237

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧੭ )

ਲਈ ਵਰਤਦੇ ਓ । ਹਲ ਇੱਕ ਨੂਹ ਦੇ ਵੇਲੇ ਦੀ ਡਿੱਗੀ ਜਹੀ ਲੱਕੜੀ ਨਾਲ ਵਾਹੁੰਦੇ ਓ, ਬੀ ਦੇ ਸੁਦਾਗਰ ਕੋਲੋਂ ਬੀਂ ਲੈਣ ਦੀ ਥਾਂ ਹਲਵਾਈਆਂ ਕੋਲੋਂ ਬੀ ਲੈਂਦੇ ਓ, ਆਪਣੀਆਂ ਜ਼ਮੀਨਾਂ ਨੂੰ ਹਲਟ ਨਾਲ ਸਿੰਜਣ ਦੀ ਥਾਂ ਚਰਸੇ ਨਾਲ ਪਾਣੀ ਦੇਂਦੇ ਓ । ਜ਼ਿਮੀਂਦਾਰੇ ਬੰਕ ਨੂੰ ਛੱਡਕੇ-ਜੇਹੜਾ ੧੨) ਰੁਪੈ ਸੈਂਕੜੇ ਤੇ ਰੁਪਿਆ ਹੁਦਾਰਾ ਦੇਂਦਾ ਏ-ਸ਼ਾਹਾਂ ਕੋਲ ੩੬) ਰੁਪੈ ਸੈਂਕੜਾ ਬਿਆਜ ਭਰਦੇ ਓ । ਗੰਦ ਵਿੱਚ ਰਹਿੰਦੇ ਓ, ਘਰਾਂ ਤੁਹਾਡਿਆਂ ਵਿੱਚ ਬਾਰੀਆਂ ਕੋਈ ਨਹੀਂ, ਬਾਲਾਂ ਨੂੰ ਮਾਤਾ ਨਹੀਂ ਠਕਾਂਦੇ; ਜਦ ਤੁਹਾਡੇ ਫਸਲ ਮਾਰੇ ਜਾਂਦੇ ਨੇ ਤਾਂ ਤੁਹਾਡਾ ਕਰਜਾ ਵਧ ਜਾਂਦਾ ਏ, ਤੁਹਾਡੇ ਬਾਲ ਬਿਮਾਰ ਹੋ ਜਾਂਦੇ ਨੇ ਤੇ ਫੇਰ ਤੁਸੀ ਗੋਰਮਿੰਟ ਨੂੰ ਦੋਸ਼ ਦੇਂਦੇ ਓ ? ਯਾਰੋ ਤੁਹਾਨੂੰ ਤਾਂ ਵੱਡਾ ਭਾਰਾ ਸਾਰਾ ਰੱਬ ਲੋੜੀਦਾ ਏ। ਤੁਹਾਨੂੰ ਗੌਰਮਿੰਟ ਦੀ ਲੋੜ ਨਹੀਂ ਤੁਹਾਨੂੰ ਤਾਂ ਇੱਕ ਗਰੀਬ ਖਾਨੇ ਦੀ ਲੋੜ ਹੈ ।

ਜ਼ਿਮੀਂਦਾਰ:-ਸੁਕਰਾਤ ਜੀ ਦੱਸੋ ਅਸੀ ਕਰੀਏ ਕੀ ?

ਸੁਕਰਾਤ-ਜਦ ਕੋਈ ਕੰਮ ਵਿਗੜ ਜਾਏ ਤਾਂ ਤੁਹਾਨੂੰ ਸੋਚਣਾ ਚਾਹੀਦਾ ਏ ਜੋ ਦੋਸ਼ ਕਿਸਦਾ ਏ, ਤੇ ਕੀ ਤੁਸੀ-ਜੋ ਕੁਝ ਤੁਹਾਥੋਂ ਹੋ ਸਕਦਾ ਏ-ਆਪਣੇ ਆਪ ਨੂੰ ਨਰੋਏ ਰੱਖਣ, ਆਪਣੇ ਫਸਲਾਂ ਨੂੰ ਸੁਆਰਨ ਲਈ ਕੀਤਾ ਏ ? ਤੇ ਜੇ ਤੁਸੀਂ ਸੱਚ ਮੁਚ ਆਪਣੀ ਸਾਰੀ