ਪੰਨਾ:ਪ੍ਰੀਤਮ ਛੋਹ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਈ ਜੋਬਨ ਕਰਦੀ ਮਾਨ ਪਈ।
ਕੋਈ ਵਿਦਿਆ,ਧਨ ਅਭਿਮਾਨ ਪਈ।
ਕੋਈ ਸੁਰਤ ਟਿਕਾਵੇ ਧਿਆਨ ਪਈ।
ਮੈ ਨਿਰਗੁਣ ਬੰਸੀ ਵਾਰੇ ਵੇ।
ਮੈ ਤੇਰੀ ਤਾਰਨ ਹਾਰੇ ਵੇ।
ਮੇਰੇ ਮੋਹਣ ਸ਼ਾਮ ਪਿਆਰੇ ਵੇ॥

ਕੱਤਕ-

ਕਤਕ ਨਾਵਨ ਨੀਰ ਕੋ, ਮੈ ਜਲ ਨੈਨ ਤਰਾਂ।
ਰੱਖਣ ਕੋਈ ਇਕਾਦਸੀ ਮੈਂ ਭੁਖ ਪੀਆ ਮਰਾਂ॥


ਕਤਕ ਕਰਮ ਨਕਰਮੇ ਹਾਏ।
ਹੁਣ ਸੰਜੋਗਾਂ ਦੋਸ਼ ਨ ਕਾਏ।
ਮੈ ਪ੍ਰੀਤਮ ਬਿਨ ਮਰਦੀ ਮਾਏ।
ਸ਼ਾਮਾ ਨਾ ਮਨੋ ਵਿਸਾਰੀਂ ਵੇ।
ਪਲ ਆ ਮਿਲ ਮੈ ਬਲਿਹਾਰੀ ਵੇ।
ਤੂੰ ਘਟ ਘਟ ਦੇਹ ਦਰਸਾਰੀ ਵੇ॥
ਮੈਨੂੰ ਹਰਦਮ ਤੇਰਾ ਮਾਨਵਲੇ।
ਤੂੰ ਕਰਦਾ ਨਹੀ ਧਿਆਨ ਵਲੇ।
ਸਭ ਵਰਤ ਦਾਨ ਇਸ਼ਨਾਨ ਵਲੇ।
ਤੇਰੇ ਅਰਪਨ ਮੰਨੀ ਹਾਰੀ ਵੇ।
ਛਡ ਖੇਢ ਏਹ ਸ਼ਾਮ ਨਿਕਾਰੀ ਵੇ।
ਹਸ ਖੇਡ, ਮੇਰੇ ਨਾਲ ਵਾਰੀ ਵੇ॥

੧੩੬