ਪੰਨਾ:ਪ੍ਰੀਤ ਕਹਾਣੀਆਂ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਗੀਆਂ। ਫੌਂਟੇਜ ਨੇ ਪਹਿਲਾਂ ਅਦਾਲਤ ਵਿਚ ਇਹ ਬਿਆਨ। ਦਿਤਾ, ਕਿ ਉਸ ਨੂੰ ਅਫ਼ਸੋਸ ਸੀ ਕਿ ਉਹ ਰਾਜਦੂਤ ਨੂੰ ਜਾਨੋਂ ਨਹੀਂ ਸੀ ਮਾਰ ਸਕੀ। ਉਹੀ ਉਸ ਦੇ ਪ੍ਰੇਮੀ ਦੇ ਰਾਹ ਵਿਚ ਵੱਡੀ ਰੁਕਾਵਟ ਬਣਿਆ ਸੀ। ਤਲਾਸ਼ੀ ਸਮੇਂ ਉਸ ਦੇ ਬਿਸਤਰੇ ਚੋਂ ਮੋਸੋਲੀਨੀ ਦੀ ਇਕ ਤਸਵੀਰ ਮਿਲੀ, ਜਿਸ ' ਪੁਰ ਮੋਸੋਲੀਨੀ ਨੇ ਆਪਣੀ ਹਥੀ ਆਪਣੀ ਪ੍ਰੇਮਿਕਾ ਦਾ ਨਾਂ ਲਿਖਿਆ ਸੀ।
ਫੌਂਟੇਜ ਅਜ ਕਲ ਪੈਰਸ ਦੇ ਇਕ ਜੇਹਲ ਵਿਚ ਕੈਦ ਦੇ ਦਿਨ ਬਿਤਾ ਰਹੀ ਹੈ, ਪਰ ਉਹ ਇਸ ਇਕੱਲ ਵਿਚ ਬੜੀ ਖੁਸ਼ ਹੈ। ਤੀਹ ਸਾਲ ਦੀ ਉਮਰ ਵਿਚ ਵੀ ਉਹ ਬਿਲਕੁਲ ਜਵਾਨ, ਤੇ ਡਾਢੀ ਹੁਸੀਨ ਲਗਦੀ ਹੈ। ਇਸ ਸਮੇਂ ਉਸ ਪਾਸੋਂ ਇਟਲੀ ਦੇ ੧੫੦ ਦੇ ਕਰੀਬ ਭਦਰ ਪੁਰਸ਼ਾਂ ਦੀਆਂ ਫੋਟੋ ਵੀ ਨਿਕਲੀਆਂ। ਇਕ ਬੜੀ ਖੁਫੀਆ ਭੇਦ ਭਰੀ ਡਾਇਰੀ ਵੀ ਲਭੀ, ਪਰ ਪਿਛੋਂ ਇਹ ਡਾਇਰੀ ਬੜੀ ਹੁਸ਼ਿਆਰੀ ਨਾਲ ਉਡਾ ਲਈ ਗਈ | ਦੁਨੀਆਂ ਇਸ ਡਾਇਰੀ

ਭੇਦ ਭਰੀਆਂ ਗਲਾਂ ਦੀ ਬੜੇ ਚਾਅ ਨਾਲ ਉਡੀਕ ਕਰ ਰਹੀ ਹੈ, ਪਰ ਲੋਕਾਂ ਨੂੰ ਸਿਵਾਏ ਇਸ ਗਲ ਦੇ ਕਿ ਡਾਇਰੀ ਵਿਚ ਦਸ ਹਜ਼ਾਰ ਲਫ਼ਜ਼ ਸਨ, ਹੋਰ ਕੁਝ ਨਹੀ ਪਤਾ ਲਗ ਸਕਿਆ। ਇਹ ਜਾਣਦੇ ਹਨ, ਕਿ ਮੌਸੋਲੀਨੀ ਦਾ ਇਸ ਸੁੰਦਰੀ ਨਾਲ ਗੂੜ੍ਹਾ ਸਬੰਧ ਸੀ, ਤੇ ਜਦ ਇਸ ਨੇ ਰੋਮ ਛਡਿਆ, ਤਾਂ ਮੋਸੋਲੀਨੀ ਦਾ ਇਕ ਪ੍ਰਾਈਵੇਟ ਸਕੱਤਰ ਉਸ ਨੂੰ ਇਸ ਨੂੰ ਮਿਲਣ ਲਈ ਆਇਆ ਸੀ। ਇਸ ਲਈ ਗਡੀ ਦਾ ਪੂਰਾ ਡਬਾ ਰੀਜ਼ਰਵ ਕਰਾਇਆ ਤੇ ਜਾਂਦੀ ਵਾਰੀ ੧੫੦੦੦ ਲੀਗ (ਇਟਲੀ ਦਾ ਸਿਕਾ) ਦਾ ਚੈਕ ਫੌਂਟੇਜ ਨੂ ਦੇ ਗਿਆ ਸੀ।
ਇਹ ਘਟਨਾ ਉਸ ਵਾਕਿਆ ਤੋਂ ਪਿਛੋਂ ਦੀ ਹੈ, ਜਦ ਫੋਂਟੇਜ ਨੇ ਖੁਦਕੁਸ਼ੀ ਦੀ ਕੋਸ਼ਸ਼ ਕੀਤੀ ਸੀ। ਹਸਪਤਾਲ ਵਿੱਚ ਵੀ ਮੋਸੋਲੀਨੀ ਦਾ ਸੈਕ੍ਰਟਰੀ ਉਸ ਨੂੰ ਮਿਲਣ ਆਇਆ ਕਰਦਾ ਸੀ। ਅਦਾਲਤ ਵਿਚ ਬਿਆਨ ਦੇਂਦਿਆਂ ਪ੍ਰੇਮਕਾ ਨੇ ਕਿਹਾ, ਕਿ ਉਸਦਾ ਪ੍ਰੇਮੀ ਇਕ

-੧੦੭-