ਪੰਨਾ:ਪੰਚ ਤੰਤ੍ਰ.pdf/245

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਤੰਤ੍ਰ

੨੩੭


ਇਸ ਲਈ ਇਸ ਦੇ ਸਨਮੁਖ ਨਹੀਂ ਜਾਨਾ ਚਾਹੀਦਾ, ਏਹ ਕਹਿਕੇ ਘਰ ਨੂੰ ਦੌੜ ਗਿਆ। ਸ਼ੇਰ ਦੇ ਬੱਚੇ ਬੀ ਆਪਨੇ ਭਾਈ ਦੇ ਨਾ ਹੌਸਲੇ ਨੂੰ ਦੇਖ ਕੇ ਚਲੇ ਗਏ। ਅਥਵਾ ਠੀਕ ਕਿਹਾ ਹੈ:—

ਦੋਹਰਾ॥ ਏਕ ਸੁਰ ਰਣ ਮੇਂ ਹੁਤੇ ਸਬ ਕੋ ਹੋਤ ਸੁ ਧੀਰ॥
      ਤਾਾਸ ਭਗੇ ਸਬ ਭਗਭ ਹੈਂ ਸੈਨਾਂ ਹੋਤ ਬਹੀਰ॥੪੩॥
ਤਥਾ। ਯਾਂਹੀ ਤੇ ਭੁਪਾਲ ਸਬ ਰਾਖਤ ਹੈਂ ਬਲਵਾਨ
      ਸੂਰਬੀਰ ਉਤਸਾਹ, ਯੁਤ ਕਾਤਰ ਛੋਡ ਮਹਾਨ॥੪੪॥

ਓਹ ਦੋਵੇਂ ਘਰ ਵਿਖੇ ਜਾ, ਆਪਨੇ ਭਾਈ ਦੀ ਕਥਾ ਪਿਤਾ ਦੇ ਅੱਗੇ ਸੁਨਾ, ਹੱਸਨ ਲੱਗੇ। ਓਹ ਗਿੱਦੜ ਦਾ ਬੱਚਾ ਇਸ ਬਾਤ ਨੂੰ ਸੁਨ ਕੇ ਅੱਖੀਆਂ ਲਾਲ ਕਰ ਆਪਨੇ ਹੋਠ ਫਰਕਾ ਭਵਾਂ ਚੜ੍ਹਾ ਤਿਉੜੀ ਪਾ ਉਨ੍ਹਾਂ ਨੂੰ ਝਿੜਕ ਕੇ ਕਠੋਰ ਬਚਨ ਬੋਲਿਆ॥ ਤਦ ਸੀਹਨੀ ਨੇ ਏਕਾਂਤ ਵਿਖੇ ਲੈ ਜਾ ਕੇ ਉਸ ਨੂੰ ਸਮਝਾਯਾ ਹੇ ਪੁਤ੍ਰ ਇਸ ਤਰ੍ਹਾਂ ਨਹੀਂ ਝਿੜਕੀਦਾ ਕਿਉਂ ਜੋ ਏਹ ਬੀ ਤੇਰੇ ਛੋਟੇ ਭਾਈ ਹਨ॥ ਇਸ ਬਾਤ ਨੂੰ ਸੁਨ ਕੇ ਓਹ ਬੜੇ ਕ੍ਰੋਧ ਨਾਲ ਬੋਲਿਆ ਕਿਆ ਮੈਂ ਇਨ੍ਹਾਂ ਕੋਲੋਂ ਸੂਰਮਤਾਈ, ਰੂਪ, ਵਿਦਯਾ ਅਤੇ ਚਤੁਰਾਈ ਤੋਂ ਘੱਟ ਹਾਂ ਜੋ ਏਹ ਮੈਨੂੰ ਹੱਸਦੇ ਹਨ ਸੋ ਮੈਂ ਇਨ੍ਹਾਂ ਨੂੰ ਜ਼ਰੂਰ ਮਾਰਾਂਗਾ ਇਸ ਬਾਤ ਨੂੰ ਸੁਨ ਸੀਹਨੀ ਮਨ ਵਿੱਚ ਹੱਸੀ ਅਤੇ ਉਸ ਦੇ ਜੀਵਨ ਦੀ ਇਛਿਆ ਕਰਦੀ ਹੋਈ ਬੋਲੀ:—

ਦੋਹਰਾ॥ ਵਿਦ੍ਯਾ ਯੂਤ ਪੁਨ ਸੁਰ ਹੋ ਦੇਖਨ ਯੋਗ ਸੁ ਤਾਤ॥
            ਉਪਜੇ ਤੁਮ ਜਿਸ ਕੁਲ ਵਿਖੇ ਤਹਗਜ ਹਨਿਯੋ ਨ ਜਾਤ॥੪੫

ਹੇ ਪੁਤ੍ਰ ਸੱਚੀ ਗੱਲ ਤਾਂ ਇਹ ਹੈ ਜੋ ਤੂੰ ਗਿੱਦੜੀ ਦਾ ਪੁਤ੍ਰ ਹੈਂ ਮੈਂ ਤੈਨੂੰ ਆਪਨੇ ਥਨ ਦਾ ਦੁੱਧ ਪਿਲਾ ਕੇ ਪਾਲਿਆ ਹੈ ਸੋ ਜਿਤਨਾ ਚਿਰ ਏਹ ਮੇਰੇ ਪੁਤ੍ਰ ਬਾਲਕ ਅਵਸਥਾ ਕਰਕੇ ਤੈਨੂੰ ਗਿੱਦੜ ਨਹੀਂ ਜਾਨਦੇ ਤਦ ਤੀਕੂੰ ਛੇਤੀ ਜਾ ਕੇ ਆਪਨਿਆਂ ਭਾਈਆਂ ਵਿਖੇ ਨਿਵਾਸ ਕਰ ਨਹੀਂ ਤਾਂ ਇਨ੍ਹਾਂ ਦਾ ਮਾਰਿਆ ਪਰਲੋਕ ਨੂੰ ਪਹੁੰਚੇਂਗਾ॥ ਓਹ ਬੀ ਇਸ ਬਚਨ ਨੂੰ ਸੁਨ ਡਰਦਾ ਮਾਰਿਆ ਧੀਰੇ ੨ ਖਿਸਕ ਕੇ ਆਪਣੀ ਜਾਤ ਵਿਖੇ ਜਾ ਮਿਲਿਆ। ਸੋ ਤੂੰ ਭੀ ਇਸੇ ਤਰ੍ਹਾਂ ਜਿਤਨਾ ਚਿਰ ਏਹ ਰਾਜ ਪੁਤ੍ਰ ਤੈਨੂੰ ਕੁੰਭਿਆਰ ਨਹੀਂ ਜਾਨਦੇ ਤਦ ਤੀਕ ਛੇਤੀ ਚਲਿਆ ਜਾਹ। ਨਹੀਂ ਤਾਂ ਇਨ੍ਹਾਂ ਦੇ ਕੋਲੋਂ ਬੇਇੱਜ਼ਤੀ ਕਰਾਕੇ