ਪੰਨਾ:ਪੰਚ ਤੰਤ੍ਰ.pdf/256

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪੮

ਪੰਚ ਤੰਤ੍ਰ


ਹੋਰਨਾਂ ਬੱਚਿਆਂ ਨੇ ਕਿਹਾ ਏਹ ਬੜਾ ਮੂਰਖ ਹੈ ਜੋ ਆਪਣੇ ਸਾਥ ਨੂੰ ਛੱਡ ਕੇ ਘੰਟਾ ਵਜਾਉਂਦਾ ਧੀਰੇ ੨ ਪਿਛੋਂ ਆਉਂਦਾ ਹੈ ਜੇ ਕਦੇ ਕਿਸੇ ਦੁਸ਼ਟ ਜੀਵ ਦੇ ਕਾਬੂ ਚੜ੍ਹ ਗਿਆ ਤਾਂ ਜ਼ਰੂਰ ਮਰੇਗਾ॥ ਏਹ ਤਾਂ ਗੱਲਾਂ ਕਰਦੇ ਹੀ ਸੇ ਕਿ ਉਸ ਘੰਟੇ ਦੀ ਅਵਾਜ਼ ਨੂੰ ਸੁਨ ਕੇ ਸ਼ੇਰ ਆ ਗਿਆ ਅਤੇ ਕੀ ਦੇਖਦਾ ਹੈ ਜੋ ਉਨਾਂ ਦੀ ਕਤਾਰ ਜਾ ਰਹੀ ਹੈ ਉਨ੍ਹਾਂ ਵਿਚੋਂ ਘੰਟੇ ਵਾਲਾ ਊਠ ਤਾਂ ਪਿੱਛੇ ਰਹਿਕੇ ਧੀਰੇ ੨ ਘਾਸ ਚਰਨ ਲੱਗਾ॥ ਇਤਨੇ ਚਿਰ ਵਿੱਚ ਬਾਕੀ ਦੇ ਉਠ ਪਾਣੀ ਪੀ ਕੇ ਘਰ ਨੂੰ ਚਲੇ ਗਏ ਅਤੇ ਓਹ ਅਕਲਾ ਧੀਰੇ ੨ ਪੱਤ੍ਰਾਂ ਨੂੰ ਖਾਂਦਾ ਜਿਉਂ ਆਯਾ ਕਿਉਂ ਅਗੇ ਸ਼ੇਰ ਨੇ ਉਸ ਨੂੰ ਝੱਟ ਮਾਰ

ਲਿਆ ਇਸ ਲਈ ਮੈਂ ਆਖਦਾ ਹਾਂ:—
ਦੋਹਰਾ॥ ਮਦ ਮੇਂ ਜੋ ਨਹਿ ਕਰਤ ਹੈ ਸਤਪੁਰਖੋਂ ਕੀ ਬਾਤ॥
      ਨਾਸ ਹੋਤੁ ਹੈ ਤਿਸੀ ਕਾ ਘੰਟ ਉਠ ਵਤ ਤਤਾ॥੬੯॥

ਇਸ ਬਾਤ ਨੂੰ ਸੁਨ ਕੇ ਸੰਸਾਰ ਬੋਲਿਆ ਹੇ ਭਦ੍ਰ:—

ਦੋਹਰਾ॥ ਸਪਤ ਵਚਨ ਤੇਂ ਮਿਤ੍ਰਤਾ ਹੋਤ ਕਹੇਂ ਬੁੱਧਿਮਾਨ
      ਯਹੀ ਬਚਨ ਉਰ ਧਾਰਕੇ ਤਵ ਹਿਤ ਕਰੋ ਬਖਾਨ॥੭o॥
      ਹਿਤ ਉਪਦੇਸ਼ਕ ਮਨੁਜ ਕੇ ਕਬਹੂੰ ਨਹਿ ਦੁਖ ਹੋਤ।
      ਲੋਕ ਬਿਖੇ ਪਰਲੋਕ ਮੇਂ ਬੁਧਿਜਨ ਕਰਤ ਉਦੋਤ॥੭੧॥

ਇਸ ਲਈ ਭਾਵੇਂ ਮੈਂ ਕ੍ਰਿਤਘਨ ਹਾਂ ਤਾਂ ਬੀ ਤੂੰ ਮੇਰੇ ਉਪਰ ਦਯਾ ਕਰਕੇ ਉਪਦੇਸ਼ ਦੇਹ ਜੋ ਮੈਂ ਹੁਣ ਕੀ ਕਰਾਂ॥ ਕਿਹਾ ਬੀ ਹੈ:—

ਦੋਹਰਾ॥ ਉਪਕਾਰੀ ਸੇ ਭਲਾ ਜੋ ਸੋ ਨਹਿ ਭਲਾ ਕਹਾਇ।
     ਬੁਰੇ ਸਾਥ ਜੋ ਭਲਾ ਹੈ ਸੋਈ ਭਲਾ ਸਦਾਇ॥੭੨॥

ਇਹ ਸੁਣ ਬਾਂਦਰ ਬੋਲਿਆ ਜੇਕਰ ਮੇਰੇ ਕੋਲੋਂ ਪੁੱਛਦਾ ਹੈ ਤਾਂ ਉਸ ਨਾਲ ਜਾਕੇ ਯੁੱਧ ਕਰ ਕਿਉਂ ਜੋ ਇਸ ਪਰ ਕਿਹਾ ਬੀ ਹੈ:—

ਦੋਹਰਾ॥ ਜੀਤੇ ਘਰ ਵਾ ਜਸ ਮਿਲੇ ਮਰੇ ਸ੍ਵਰਗ ਮਿਲ ਜਾਇ॥
      ਯੁੱਧ ਕੀਏ ਫਲ ਦੋਇ ਹੈਂ ਤੋਕੋ ਦੇਉਂ ਸੁਨਾਇ॥ ੭੩॥
      ਅਧਿਕ ਬਲੀ ਸੇ ਨਮ੍ਰਤਾ ਬਲ ਲਖ ਭੇਦ ਕਰਾਇ॥
      ਅਲਪ ਬਲੀ ਕੋ ਦਾਨ ਸੇ ਸਮ ਸੇਂ ਯੁੱਧ ਮਚਾਇ॥੭੪॥

ਸੰਸਾਰ ਖੋਲਿਆ ਇਹ ਪ੍ਰਸੰਗ ਕਿਸ ਪ੍ਰਕਾਰ ਹੈ ਬਾਂਦਰ ਨੇ ਕਿਹਾ ਸੂਣ:—