ਪੰਨਾ:ਪੰਚ ਤੰਤ੍ਰ.pdf/284

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭੬

ਪੰਚ ਤੰਤ੍ਰ


ਦੁਸਟ ਰਾਜ ਤੇ ਦੇਸ ਖੈ ਮੰਦ ਕਰਮ ਜਸ ਨਾਸ॥੭੬॥

ਇਸ ਲਈ ਹੈ ਭਿਰਾਓ ਜਿਤਨਾ ਚਿਰ ਸਬ ਦਾ ਨਾਸ ਨਹੀ ਹੋਯਾ ਉਤਨੇ ਚਿਰ ਤੀਕੂੰ ਏਹ ਰਾਜ ਘਰ ਛੱਡ ਕੇ ਬਨ ਵਿਖੇ ਚੱਲੇਂ ਤਾਂ ਉਸ ਦੀ ਅਨਿਸਚਤ ਬਾਤ ਨੂੰ ਸੁਨ ਕੇ ਮਸਤੇ ਹੋਏ ਬਾਂਦਰ ਹਸ। ਕੇ ਬੋਲੇ ਆਪ ਤਾਂ ਬੁੱਢੇ ਹੋ ਗਏ ਹੋ ਇਸ ਲਈ ਆਪਦੀ ਬੁਧਿ ਠੀਕ ਨਹੀਂ ਰਹੀ ਜਿਸ ਲਈ ਐਉਂ ਆਖਦੇ ਹੋ ਕਿਹਾ ਬੀ ਹੋ:-

ਦੋਹਰਾ॥ ਦਾਂਤ ਹੀਨ ਮੁਖ ਹੋਤ ਹੈ ਤ ਰਹੇ ਨਿਤ ਲਾਰ।
     ਬੁੱਧ ਸ਼ਿਥਿਲ ਹੋ ਜਾਤ ਹੈ ਬਾਲ ਬ੍ਰਿਧ ਕੀ ਯਾਰ॥੧੭॥

ਸੋ ਅਸੀਂ ਤਾਂ ਸੁਰਗ ਜੇਹੇ ਭੋਗ ਅਤੇ ਕਈ ਪ੍ਰਕਾਰ ਦੇ "ਭੋਜਨ ਜੋ ਰਾਜਾ ਦੇ ਪੁਤ੍ਰ ਦੇ ਹੱਥੀਂ ਦਿੱਤੇ ਹੋਏ ਅਮ੍ਰਿਤ ਜੇਹੇ ਹਨ ਉਨ੍ਹਾਂ ਨੂੰ ਛੱਡ ਕੇ ਬਨ ਵਿਖੇ ਕਸੈਲੇ ਕੌੜੇ ਰੁੱਖੇ ਖਾਰੇ ਤਿੱਖੇ ਫਲਾਂ ਨੂੰ ਨਹੀਂ ਖਾਵਾਂਗੇ॥ ਇਸ ਬਾਤ ਨੂੰ ਸੁਨ ਕੇ ਓਹ ਹੰਝੂਆਂ ਨਾਲ ਅੱਖੀਆਂ ਭਰ ਕੇ ਬੋਲਿਆ ਹੇ ਮੂਰਖੋ ਤੁਸੀਂ ਇਸ ਸੁਖ ਦੇ ਅਖੀਰ ਨੂੰ ਨਹੀਂ ਦੇਖਦੇ ਅਤੇ ਪਾਪ ਦੇ ਰਸ ਨਾਲ ਬੜੇ ਸ਼ਾਦੀ ਇਸ ਦੁਖ ਦੇ ਫਲ ਨੂੰ ਵਿਖ ਦੀ ਨਜ਼ਾਈਂ ਨਹੀਂ ਜਾਨਦੇ ਇਸ ਲਈ ਐਊ ਆਖਦੇ ਹੋ! ਪਰ ਮੈਂ ਤਾਂ ਅਪਨੀ ਕੁਲ ਦਾ ਅਤੇ ਆਂਪਲਾ ਨਾਸ ਨਹੀਂ ਦੇਖ ਸੱਕਦਾ ਹੁਨ ਮੈਂ ਤਾਂ ਜਾਂਦਾ ਹਾਂ ਕਿਹਾ ਬੀ ਹੈ:-

ਦੋਹਰਾ॥ ਮ੍ਰਿਤ ਦੁੱਖ ਪੁਨ ਦੇਸ ਖੈ ਨਿਜ ਕੁਲ ਨਾਸ ਪਛਾਨ |
      ਨਿਜ ਗੁੜ੍ਹ ਪੀੜਤ ਦੇਖ ਜੋ ਤਜੇ ਧੰਨ ਵਹ ਜਾਨ॥੮॥

ਇਸ ਪ੍ਰਕਾਰ ਕਹਿਕੇ ਓਹ ਬਾਂਦਰ ਤਾਂ ਉਨ੍ਹਾਂ ਸਬਨਾਂ ਨੂੰ ਛੱਡ ਕੇ ਚਲਿਆ ਗਿਆ। ਉਸਦੇ ਚਲੇ ਗਿਆਂ ਇੱਕ ਦਿਨ ਜੋ ਛੱਤ੍ਰਾ ਰਸੋਈ ਘਰ ਵਿਖੇ ਆਯਾ ਤਾਂ ਰਸੋਈਏ ਨੂੰ ਉਸਦੇ ਮਾਰਨ ਲਈ ਕੁਝ ਹੋਰ ਨਾ ਲੱਭਾ ਤਦ ਉਸਨੇ ਚੁਆਤੀ ਮਾਰੀ ਉਸ ਦੇ ਨਾਲ ਉਸ ਦੀ ਉੱਨ ਨੂੰ ਅੱਗ ਲੱਗ ਪਈ ਤਾਂ ਓਹ ਸੜਦਾ ਤੇ ਕੁਰਲਾਉਂਦਾ ਤਬੇਲੇ ਵਿੱਚ ਜਾ ਵੜਿਆ ਤੇ ਘਾਸ ਵਿੱਚ ਜਾ ਲੇਟਿਆ ਤੇ ਘਾਸ ਨੂੰ ਅੱਗ ਲੱਗ ਕੇ ਤਬੇਲੇ ਨੂੰ ਅੱਗ ਲੱਗੀ ਉਸਦੇ ਨਾਲ ਕਈ ਘੋੜੇ ਤਾਂ ਮਰ ਗਏ ਅਤੇ ਕਈ ਘੋੜੇ ਅਗਾੜੀ ਪਿਛਾੜੀ ਨੂੰ ਤੁੜਾਂਦੇ ਅੱਧੇ ਸੜੇ ਹੋਏ ਉੱਠ ਦੌੜੇ ਤੇ ਲੋਕਾਂ ਨੂੰ ਘਬਰਾ ਦਿੱਤਾ॥ ਰਾਜਾ ਨੇ ਅੱਗ ਬੁਝਾਕੇ ਸਾਲਹੋਤ੍ਰ ਵੈਦਾਂ ਨੂੰ ਬੁਲਾ ਕੇ ਪੁੱਛਿਆ ਜੋ ਅੱਗ ਦੇ