ਪੰਨਾ:ਪੰਚ ਤੰਤ੍ਰ.pdf/286

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭੮

ਪੰਚ ਤੰਤ੍ਰ


ਬੀ ਮੈਨੂੰ ਮਾਰ ਸਕਦਾ ਹੈ। ਬਾਂਦਰ ਨੇ ਕਿਹਾ ਮੇਰਾ ਇਕ ਰਾਜੇ ਨਾਲ ਵੈਰ ਹੈ, ਜੇ ਕਦੇ ਤੂੰ ਆਪਨੀ ਮਾਲਾ ਮੈਨੂੰ ਦੇਵੇਂ ਤਾਂ ਮੈਂ ਅਪਨੀ ਚਲਾਕੀ ਨਾਲ ਉਸ ਰਾਜਾ ਨੂੰ ਲੋਭ ਦੇ ਕੇ ਸਾਰੇ ਕੁਟੰਬ ਸਮੇਤ ਇਸ ਤਲਾ ਵਿਖੇ ਲੈ ਆਉਂਦਾ ਹਾਂ। ਰਾਖਸ ਨੇ ਉਸਦੀ ਬਾਤ ਪਰ ਨਿਸਚੈ ਕਰਕੇ ਰਤਨਾਂ ਦੀ ਮਾਲਾ ਉਸ ਨੂੰ ਦੇਕੇ ਆਖਿਆ ਜੋ ਅੱਛੀ ਬਾਤ ਹੋਵੇ ਸੋ ਕਰ। ਬਾਂਦਰ ਬੀ ਰਤਨਾਂ ਦੀ ਮਾਲਾ ਪਾ ਕੇ ਜਿਉਂ ਉਸ ਸ਼ਹਿਰ ਦੇ ਪਾਸ ਕਿਸੇ ਬ੍ਰਿੱਛ ਉੱਤੇ ਬੈਠਾ ਸਾ ਤਿਵੇਂ ਲੋਕਾਂ ਨੇ ਪੁੱਛਿਆ ਹੇ ਬਾਂਦਰਾਂ ਦੇ ਸਰਦਾਰ ਇੱਨਾਂ ਚਿਰ ਕਿੱਥੇ ਰਿਹਾ ਸੀ ਤੇ ਮਾਲਾ ਜੋ ਸੂਰਜ ਦੇ ਤੇਜ ਤੋਂ ਬੀ ਵਧੀਕ ਹੈ ਕਿੱਥੋਂ ਆਂਦੀ ਹੈ, ਬਾਂਦਰ ਨੇ ਕਿਹਾ ਕਿਸੇ ਬਨ ਵਿਖੇ ਕੁਬੇਰ ਦਾ ਬਨਾਯਾ ਹੋਯਾ ਸਰੋਵਰ ਬੜਾ ਗੁਪਤ ਹੈ। ਜੇਕਰ ਕੋਈ ਐਤਵਾਰ ਦੇ ਦਿਨ ਸੂਰਜ ਦੇ ਚੜ੍ਹਦਿਆਂ ਹੀ ਇਸਨਾਨ ਕਰੇ ਤਾਂ ਕੁਬੇਰ ਦੀ ਕ੍ਰਿਪਾ ਕਰ ਕੇ ਹੋ ਏ ਜੇਹੀ ਰਤਨ ਮਾਲਾ ਪਾਕੇ ਨਿਕਲਦਾ ਹੈ। ਇਹ ਬਾਤ ਰਾਜਾ ਤੀਕੂੰ ਜਾ ਪਹੁੰਚੀ ਰਾਜਾ ਨੇ ਬਾਂਦਰ ਨੂੰ ਬੁਲਾਕੇ ਪੁਛਿਆ ਕਿਆ ਏਹ ਬਾਤ ਠੀਕ ਹੈ ਜੋ ਉਸ ਤਲਾ ਵਿਖੇ ਰਤਨਾਂ ਦੀ ਮਾਲਾ ਮਿਲਦੀ ਹੈ, ਬਾਂਦਰ ਨੇ ਕਿਹਾ "ਹਥ ਕੰਗਨ ਨੂੰ ਆਰਸੀ ਕੀ ਆਖੇ" ਏਹ ਮੇਰੇ ਗਲ ਬਿਖੇ ਮਾਲਾ ਦੇਖ ਲੌ, ਜੇ ਆਪਨੂੰ ਇਸਦੀ ਲੋੜ ਹੈ ਤਾਂ ਮੇਰੇ ਨਾਲ ਕਿਸੇ ਨੂੰ ਭੇਜਕੇ ਦੇਖ ਲੌ। ਇਹ ਸੁਨਕੇ ਰਾਜੇ ਨੇ ਕਿਹਾ ਜੇਕਰ ਏਵੇਂ ਹੈ: ਤਾਂ ਮੈਂ ਸਾਰੇ ਪਰਵਾਰ ਸਮੇਤ ਚੱਲਦਾ ਹਾਂ ਜਿਸ ਕਰਕੇ ਬਹੁਤੀਆਂ ਮਾਲਾ ਮਿਲ ਜਾਨਗੀਆਂ, ਬਾਂਦਰ ਨੇ ਕਿਹਾ ਹੱਛਾ॥

ਰਾਜਾ ਬੀ ਰਤਨ ਮਾਲਾ ਦੇ ਲੋਭ ਕਰਕੇ ਸਾਰੇ ਕੁਟੰਬ ਅਤੇ ਨੌਕਰਾਂ ਸਮੇਤ ਤੁਰ ਪਿਆ ਅਤੇ ਰਾਜਾ ਨੇ ਬਾਂਦਰ ਨੂੰ ਬੀ ਇੱਕ ਡੋਲੇ ਵਿਖੇ ਚੜ੍ਹਾ ਲਿਆ ਤੇ ਸੁਖ ਨਾਲ ਤੁਰ ਪਿਆ ਇਸ ਪਰ ਠੀਕ ਕਿਹਾ ਹੈ:—

ਦੋਹਰਾ॥ ਨਮਸਕਾਰ ਤ੍ਰਿਸਨਾਂ ਤੁਝੇ ਤੋ ਸੰਗ ਨਰ ਦਿਨ ਰਾਤ।
      ਵਿਖਮ ਦੇਸ ਮੇਂ ਭ੍ਰਮਤ ਹੈ ਮੰਦਕਰਮ ਮੇਂ ਜਾਤ।੮੧।ਤਥਾ:—

ਕੁੰਡਲੀਆ ਛੰਦ॥ ਨਿਰਧਨ ਨਰ ਸੌ ਚਹਿਤ ਹੈ ਸੌ ਕੇ ਹੋਤ ਹਜਾਰ॥ ਸਹਸ੍ਰ ਭਏ ਤੇ ਲਾਖ ਕੀ ਆਸਾ ਕਰਤ ਅਪਾਰ॥ ਆਸਾ ਕਰਤ ਅਪਾਰ ਪੁਨਾ ਚਹਿ ਹੋਇ ਕਰੋੜਾ। ਪੁਨ ਚਾਹਤ ਹੈ ਰਾਜ