ਪੰਨਾ:ਪੰਚ ਤੰਤ੍ਰ.pdf/306

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਜ਼ਰੂਰ ਪੜ੍ਹੋ!

ਅਸੀਂ ਉਨ੍ਹਾਂ ਪ੍ਰੇਮੀ ਵੀਰਾਂ ਦੇ ਤਨੋਂ ਮਨੋਂ ਧੰਨਵਾਦੀ ਹਾਂ, ਜੇ ਸਾਥੋਂ ਸਦਾ ਪੁਸਤਕ ਮੰਗਵਾਂਦੇ ਤੇ ਹੋਰ ਮਿਤ੍ਰਾਂ ਨੂੰ ਪ੍ਰੇਰਨਾਂ ਕਰਕੇ ਸਾਨੂੰ ਆਰਡਰ ਭਿਜਵਾਂਦੇ ਹਨ, ਸਾਨੂੰ ਆਪਣੇ ਵਰਤਾਰੇ ਦੀ ਆਪ ਵਡਯਾਈ ਕਰਨ ਦੀ ਕੋਈ ਲੋੜ ਨਹੀਂ,ਸਾਡੇ ਚੰਗੇ ਤੇ ਸੁਧ ਵਰਤਾਰੇ ਹੋਨ ਪ੍ਰੇਮੀਆਂ ਵਲੋਂ ਅਣਗਿਣਤ 'ਪਤ੍ਰ' ਆ ਚੁਕੇ ਹਨ ਤੇ ਉਨ੍ਹਾਂ ਦੀ ਕ੍ਰਿਪਾਲਤਾ ਨਾਲ ਸਾਡੀ ਦੁਕਾਨ “ਤੀਹਾਂ ਵਰ੍ਹਿਆਂ ਤੋਂ ਪ੍ਰਸਿੱਧ ਹੈ” ਆਪ ਭੀ ਇਕ ਵੇਰ ਵਰਤਕੇ ਪਰਖੋ ਤੇ ਅਜ਼ਮਾਓ! ਸਾਡੇ ਪਾਸੋਂ ਹਰ ਪ੍ਰਕਾਰ ਦੇ ਪੁਸਤਕ ਸਸਤੇ ਭਾ ਮਿਲ ਸਕਦੇ ਹਨ ਤੇ ਅਨੇਕਾਂ ਗ੍ਰੰਥ ਸਾਡੇ ਆਪਣੇ ਛਪੇ ਹੋਏ ਹਨ, ਤਦੇ ਹੀ ਸਭ ਵਪਾਰੀ ਸਾਥੋਂ ਖ੍ਰੀਦ ਕਰਦੇ ਹਨ। ਪੁਸਤਕ ਵੀ. ਪੀ. ਦ੍ਵਾਰਾ ਯਾ ਅਗਾਊ ਮੁਲ ਆਵਨ ਤੇ ਭੇਜੇ ਜਾਂਦੇ ਹਨ॥ ਹੋਰ ਚੇਤਾ ਰਖੋ-ਸਾਡੀਆਂ ਪੁਸਤਕਾਂ ਦੀ ਚੜ੍ਹਦੀ ਕਲਾ ਵੇਖਕੇ ਕਈ ਬੇਈਮਾਨ ਸਵਾਰਥੀ ਧਨ ਦੇ ਲੋਭੀ ਮਿਲਦੇ ਜੁਲਦੇ ਨਾਉਂ ਰੱਖਕੇ ਭੋਲੇ ਭਾਲੇ ਗਾਹਕਾਂ ਨੂੰ ਬਗਲੇ ਸੰਤ ਵਾਂਗੂ ਧੋਖਾ ਦੇਕੇ ਆਪਣਾ ਉਲੂ ਸਿਧਾ ਕਰ ਲੈਂਦੇ ਹਨ,ਇਸ ਲਈ ਧੋਖੇ ਤੋਂ ਬਚਣ ਲਈ ਸਾਡਾ ਹੇਠ ਲਿਖਿਆ ਪਤਾ ਵੇਖ ਲਿਆ ਕਰੋ:-

ਭਾਈ ਲੱਧਾਸਿੰਘ ਐਂਡ ਸਨਜ਼

ਪੁਸਤਕਾਂ ਛਾਪਣ ਤੇ ਵੇਚਣ ਵਾਲੇ, ਲੁਹਾਰੀ ਦਰਵਾਜ਼ਾ, ਲਾਹੌਰ.