ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੮ )

ਆਪਣਾ ਜਹਾਜ ਚਲਾਉਂਦਾ ਆਇਆ ਅਤੇ ਜਦ ਉਸਨੇ ਕੰਢੇ ਪੁਰ ਪੈਰ ਧਰਿਆ ਤਾਂ ਪਹਿਲੇ ਪਹਿਲ ਜੋ ਉਸਨੂੰ ਆਦਰ ਨਾਲ ਅੱਗੋਂ ਵਾਂਢੀ ਲੈਣ ਆਇਆ ਸਾ ਓਹ ਇੱਕ ਬਿਰਧ ਧੌਲੇ ਸਿਰ ਵਾਲਾ ਪੁਰਸ਼ ਸਾ ਜਿਸ ਪੁਰ ਅਜੇ ਤਕ ਉਸ ਭੜਕ ਅਤੇ ਜੋਰ ਦੇ ਨਿਸ਼ਾਨ ਸਨ ਜਿਨ੍ਹਾਂ ਕਰਕੇ ਕਦੇ ਬਰੂਤ ਜੈਕ ਮਸ਼ਹੂਰ ਸਾ॥

ਉਸ ਨੈ ਆਦਰ ਨਾਲ ਆਖਿਆ ਮੇਰੇ ਪੱਠੇ, ਜੀ ਆਇਆਂ ਨੂੰ, ਮੈਂ ਕਿਹਾ ਸਾ ਨਾ, ਕਿ ਮੈਂ ਤੈਨੂੰ ਆਪਣੇ ਜਹਾਜ ਪੁਰ ਅਫਸਰਾਂ ਦੀ ਥਾਂ ਵਿੱਚ ਦੇਖਣ ਲਈ ਜੀਉਂਦਾ ਰਹਾਂਗਾ, ਸੋ ਧੰਨ ਪਰਮੇਸ਼੍ਵਰ ਹੈ ਕਿ ਮੇਰੀ ਆਸ ਪੁੰਨੀ, ਮੈਂ ਸੱਚ ਮੁਚ ਜੀਉਂਦੇ ਜੀ ਤੇਨੂੰ ਉਸ ਹੁੱਦੇ ਉੱਪਰ ਵੇਖ ਲਿਆ ਹੈ॥

ਸ਼ੇਖ ਚਿੱਲੀ ਦੀ ਝੂਠੀ ਆਸ।

॥ ਚੌਪਈ ॥

ਝੂਠੀ ਆਸਾ ਕਰੋ ਨ ਭਾਈ॥ ਤਿਸ ਤੇ ਲਾਭ ਨ ਹੋਵੇ ਕਾਈ। ਸ਼ੇਖ ਚਿੱਲੀ ਦੀ ਸੁਣੋ ਕਹਾਣੀ॥ ਸਿੱਖਿਆ ਕਾਰਣ ਹੋਇ ਮਨ ਭਾਣੀ॥