ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੯ )

ਗਾ ਤਾਂ ਤੂੰ ਆਪਨੇ ਖੋਟੇ ਸੁਭਾਓ ਦੇ ਬਦਲੇ ਬਾਹਲਾ ਕਰੜਾ ਡੰਨ ਪਾਏਂਗਾ।

ਇਹ ਗੱਲ ਸਮਝ ਵਿੱਚ ਆਉਂਦੀ ਹੈ ਜੋ ਇਸ ਸਜਾ ਪਿੱਛੋਂ ਓਹ ਮੁੰਡਾ ਸੌਰ ਗਿਆ ਹੋਵੇਗਾ। ਪਰੰਤੂ ਜੇਹੜੀ ਖੋਟੀ ਵਾਦੀ ਚਿਰ ਥੀਂ ਪੈ ਗਈ ਹੋਵੇ ਉਸਦਾ ਦੂਰ ਹੋਣਾ ਬਾਹਲਾ ਔਖਾ ਹੁੰਦਾ ਹੈ। ਅਜੇ ਉਹ ਥੋੜੀ ਹੀ ਦੂਰ ਗਿਆ ਸਾ ਜੋ ਉਸਨੂੰ ਇਕ ਲੂਹਲਾ ਫਕੀਰ ਨਜਰੀ ਪਿਆ ਜੇਹੜਾ ਦੋ ਸੋਟੀਆਂ ਦੇ ਸਹਾਰੇ ਚਲਿਆ ਜਾਂਦਾ ਸੀ। ਫਕੀਰ ਨੇ ਉਸ ਪਾਸੋਂ ਕੁਝ ਮੰਗਿਆ ਤਾਂ ਉਸ ਖਚਰੇ ਮੁੰਡੇ ਨੇ ਇਕ ਚੁਆਨੀ ਕੱਢਕੇ ਉਸ ਥੀਂ ਜਰਾਕੁ ਅਗੇਰੇ ਕਰਕੇ ਸੁੱਟ ਦਿਤੀ,ਤਾਂ ਜਾਂ ਓਹ ਵਿਚਾਰਾ ਵੱਡੀ ਔਖ੍ਯਾਈ ਨਾਲ ਉੜਕੇ ਚੁਕਨ ਲੱਗਾ ਤਾਂ ਮੁੰਡੇ ਨੇ ਉਸਦੀ ਸੋਟੀ ਨੂੰ ਜਿਸਦਾ ਉਹਨੂੰ ਸਹਾਰਾ ਸੀ, ਝਪਟਾ ਮਾਰਕੇ ਡੇਗ ਦਿੱਤਾ ਤੇ ਗਰੀਬ ਫਕੀਰ ਘੜੱਮ ਕਰਕੇ ਮੂੰਹ ਪਰਣੇ ਡਿੱਗ ਪਿਆ। ਮੁੰਡਾ ਆਪਨੀ ਚੁਆਨੀ ਚੁਕ ਕੇ ਮੌਜ ਨਾਲ ਖੁੱਲੀ ਪਾਉਂਦਾ ਭੱਜ ਗਿਆ॥

ਇਹ ਖੱਚਰ ਬਾਜੀ ਛੇਕੜਦੀ ਸੀ ਜੇਹੜੀ ਓਹ ਕਰਨ ਜੋਗਾ ਰਿਹਾ ਸੀ, ਕਿਉਂ ਜੋ ਦੋ ਆਦਮੀ ਫਕੀਰ ਪਾਸ ਆ ਪਹੁੰਚੇ ਤੇ ਉਸ ਨਾਲ ਗੱਲੀਂ ਲੱਗ ਪਏ ਜਿਸ