ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੧ )

ਉਨ੍ਹਾਂ ਵਿੱਚੋਂ ਕਿੰਨੀਆਂ ਹੀ ਗੁਆਚੀਆਂ ਹੋਈਆਂ ਹਨ, ਹੁਨ ਤੂੰ ਬਚਕੇ ਕਿੱਥੇ ਜਾਏਗਾ? ਮੁੰਡਾ ਬਤੇਰਾ ਰੋਇਆ ਪਿੱਟਿਆ,ਤੇ ਜਦ ਓਸਨੇ ਵੇਖਿਆ ਜੋ ਹੁਨ ਤਾਂ ਇਸ ਨਾਲ ਬਤੇਰੀ ਹੋਈ ਹੈ,ਇਹ ਕਹਿਕੇ ਛੱਡ ਦਿੱਤਾ, ਜਾ ਹੁਣ ਘਰ ਨੂੰ, ਤੇ ਜੇ ਤੇਰਾ ਜੀ ਕਰੇ ਤਾਂ ਬੇਸ਼ਕ ਫੇਰ ਭੇਡਾਂ ਨੂੰ ਡਰਾਵੀਂ ਪਰ ਅੱਜ ਦੀ ਮਾਰ ਧਿਆਨ ਕਰ ਛੱਡੀਂ॥

ਓਹ ਮੁੰਡਾ ਜੋਰ ਦੀ ਰੋਂਦਾ ਨੱਠ ਗਿਆ, ਕਿਉਂ ਜੋ ਓਸਨੂੰ ਡਾਢੀ ਮਾਰ ਪਈ ਸੀ। ਉਸ ਨੇ ਹੁਣ ਜਾਤਾ ਜੋ ਖਚਰ ਬਾਜੀਆਂ ਕਰਕੇ ਮਾਰ ਕੁਟਾਈ ਥੀਂ ਬਚਿਆ ਨਹੀਂ ਜਾਂਦਾ, ਤੇ ਜੀ ਨਾਲ ਕਰਾਰ ਕੀਤਾ ਜੋ ਹੁਨ ਥੀਂ ਅੱਗੇ ਕਿਸੇ ਨੂੰ ਨਹੀਂ ਛੇੜਨਾਂ॥

ਪਰ ਉਸਦਾ ਕਸ਼ਟ ਅਜੇ ਨਾ ਮੁੱਕਾ ਜਾਂ ਓਹ ਇੱਕ ਪੌੜੀ ਉੱਪਰੋਂ ਟੱਪਿਆ ਤਾਂ ਉਸ ਨੂੰ ਕਿਸੇ ਜੱਫੀ ਮਾਰਕੇ ਜੋਰ ਨਾਲ ਘੁੱਟ ਲਿਆ। ਉੱਪਰ ਮੂੰਹ ਕਰਕੇ ਕੀ ਵੇਖਦਾ ਹੈ ਜੋ ਉਸਨੂੰ ਤਾਂ ਹਲੇ ਫ਼ਕੀਰ ਨੇ ਆਨ ਦੱਬਿਆ ਹੈ, ਜਿਸ ਨੂੰ ਮੂੰਹ ਪਰਨੇ ਸੁੱਟ ਆਇਆ ਸਾ। ਹੁਨ ਰੋਨ ਕੁਰਲਾਓਣ ਤੇ ਛਿਮਾਂ ਕਰਾਓਨ ਨਾਲ ਕੀ ਬਣਦਾ ਸਾ, ਉਸ ਆਦਮੀ ਨੂੰ ਭੀ ਚੋਖੀਆਂ ਸੱਟਾਂ ਲੱਗੀਆਂ ਸਨ, ਓਸਨੇ ਇਕ ਨਾਂ ਸੁਨੀ ਤੇ ਮੁੰਡੇ ਨੂੰ ਮਾਰ ਮਾਰ ਕੇ ਭੋ ਕਰ