ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੩ )

ਤੇ ਖੋੱਤਾ ਤਰੌਹ ਨਾਲ ਸਾਰਾ ਜੋਰ ਲਾਕੇ ਦੌੜ ਪਿਆ ਤੇ ਵੈਰੀਆਂ ਪਾਸੋਂ ਨੱਠ ਗਿਆ। ਪਰ ਉਸ ਚੰਦਰੇ ਮੁੰਡੇ ਨੂੰ ਇਉਂ ਬਚ ਕੇ ਨਿਕਲ ਜਾਨ ਦੀ ਖ਼ੁਸ਼ੀ ਨ ਹੋਈ ਕਿਉਂ ਜੋ ਖੋਤਾ ਬੇਵਸਾ ਹੋਕੇ ਨੱਠਾ ਜਾਂਦਾ ਸਾ ਤੇ ਮੁੰਡੇ ਨੂੰ ਹਰਦਮ ਇਹੋ ਫਿਕਰ ਸੀ ਜੋ ਹੁਣ ਡਿੱਗਾ ਜਾਂ ਪਲ ਨੂੰ ਡਿੱਗਾ ਇਸ ਹਾਲ ਨਾਲ ਜਾਂ ਕਿੰਨਾ ਹੀ ਚਿਰ ਨੱਠੀ ਹੀ ਗਿਆ ਤਾਂ ਮਗਰੋਂ ਖੋੱਤਾ ਇੱਕ ਟਿਕਾਣੇ ਜਾਕੇ ਇਕ ਕੁੱਲੇਦੇ ਸਾਹਮਨੇ ਠਹਿਰ ਗਿਆ ਤੇ ਜੋਰ ਨਾਲ ਕਾਹਲੀ ਕਾਹਲੀ ਅਜਿਹੇ ਟੀਟਣੇ ਛੱਡਣ ਲੱਗ ਪਿਆ, ਜੋ ਤੁਰਤ ਮੁੰਡਾ ਉੱਪਰੋਂ ਉੱਛਲ ਕੇ ਪੜੈਂ ਜਿਮੀਂ ਤੇ ਪਟਕ ਪਿਆ ਤੇ ਡਿੱਗਦਿਆਂ ਸਾਰ ਹੀ ਉਸਦੀ ਲੱਤ ਟੁੱਟ ਗਈ। ਉਸਦੀਆਂ ਚੀਕਾਂ ਸੁਨਕੇ ਸਾਰਾ ਟੱਬਰ ਬਾਹਰ ਆਗਿਆ ਜਿਸ ਵਿੱਚ ਉਹ ਸਵੇਰ ਵਾਲੀ ਨਿੱਕੀ ਕੁੜੀ ਵੀ ਸੀ ਜਿਸ ਦਾ ਦੁੱਧ ਦਾ ਘੜਾ ਉਸੇ ਮੁੰਡੇ ਡੋਹਲਿਆ ਸਾ, ਪਰ ਓਹ ਭਲੀ ਕੁੜੀ ਉਸ ਨੂੰ ਮੰਦੇ ਹਾਲ ਵਿੱਚ ਵੇਖਕੇ ਉਠਾ ਕੇ ਘਰਦੇ ਅੰਦਰ ਲੈ ਆਈ ਤੇ ਮੰਜੇ ਉੱਤੇ ਲਿਟਾ ਦਿੱਤਾ। ਇੱਥੇ ਚੰਗੀ ਤਰ੍ਹਾਂ ਮਨ ਵਿੱਚ ਵਿਚਾਰ ਕਰਕੇ ਮੁੰਡੇ ਨੇ ਪ੍ਰਤਿਗ੍ਯਾ ਕੀਤੀ ਕਿ ਅੱਜ ਥੀਂ ਅੱਗੇ ਮੈਂ ਭੈੜੀਆਂ ਵਾਦੀਆਂ ਛੱਡਕੇ ਲੋਕਾਂ ਨਾਲ ਭਲਾਈ ਕਰਾਂਗਾ॥